FacebookTwitterg+Mail

ਸੈਕਸ ਸਕੈਂਡਲ 'ਚ ਫਸਣ ਕਾਰਨ ਬਰਬਾਦ ਹੋਇਆ ਸੀ ਸ਼ਵੇਤਾ ਬਾਸੂ ਦਾ ਕਰੀਅਰ, ਹੁਣ ਮੁੜ ਛਾਈ ਚਰਚਾ 'ਚ

shweta basu get engaged
04 June, 2018 01:37:07 PM

ਮੁੰਬਈ (ਬਿਊਰੋ)— ਫਿਲਮ 'ਮਕੜੀ' ਦੀ 'ਮੁੰਨੀ' ਤੁਹਾਨੂੰ ਯਾਦ ਹੋਵੇਗੀ ਹੀ। ਕੁਝ ਸਮੇਂ ਪਹਿਲਾਂ ਇਹ 'ਮੁੰਨੀ' ਭਾਵ ਸ਼ਵੇਤਾ ਬਾਸੂ, ਏਕਤਾ ਕਪੂਰ ਦੇ ਟੀ. ਵੀ. ਸੀਰੀਅਲ 'ਚੰਦਰਨੰਦਿਨੀ' 'ਚ ਵੀ ਦਿਖੀ ਸੀ। ਇਹ 'ਮੁੰਨੀ' ਹੁਣ ਵੱਡੀ ਹੋ ਗਈ ਹੈ ਅਤੇ ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਆਪਣੇ ਬੁਆਏਫ੍ਰੈਂਡ ਰੋਹਿਤ ਮਿੱਤਲ ਨਾਲ ਗੁੱਪ-ਚੁੱਪ ਮੰਗਣੀ ਵੀ ਕਰ ਲਈ ਹੈ।

Punjabi Bollywood Tadka

ਇਸ 'ਚ ਹੈਰਾਨੀ ਕਰਨ ਵਾਲੀ ਗੱਲ ਹੈ ਕਿ ਸ਼ਵੇਤਾ ਨੇ ਪਿਛਲੇ ਸਾਲ ਮੰਗਣੀ ਕੀਤੀ ਸੀ, ਜਿਸ ਦਾ ਖੁਲਾਸਾ ਹੁਣ ਹੋਇਆ ਹੈ। ਸ਼ਵੇਤਾ ਨੇ ਇਨ੍ਹਾਂ ਖਬਰਾਂ ਨੂੰ ਸੱਚ ਦੱਸਿਆ ਹੈ। 27 ਸਾਲ ਦੀ ਸ਼ਵੇਤਾ ਲੰਬੇ ਸਮੇਂ ਤੋਂ 31 ਸਾਲ ਦੋ ਰੋਹਿਤ ਮਿੱਤਲ ਨੂੰ ਡੇਟ ਕਰ ਰਹੀ ਸੀ। ਰੋਹਿਤ ਖੁਦ ਵੀ ਇਕ ਫਿਲਮ ਨਿਰਦੇਸ਼ਕ ਹਨ। ਰੋਹਿਤ ਅਤੇ ਸ਼ਵੇਤਾ ਨੂੰ ਫਿਲਮ ਨਿਰਦੇਸ਼ਕ ਅਨੁਰਾਗ ਕਸ਼ਅੱਪ ਨੇ ਮਿਲਵਾਇਆ ਸੀ।

Punjabi Bollywood Tadka

ਸ਼ਵੇਤਾ ਨੇ ਅਨੁਰਾਗ ਕਸ਼ਅੱਪ ਦੇ ਪ੍ਰੋਡਕਸ਼ਨ ਹਾਊਸ ਫੈਂਟਮ ਫਿਲਮਸ 'ਚ ਡੇਢ ਸਾਲ ਤੱਕ ਬਤੌਰ ਸਕ੍ਰਿਪਟ ਕੰਸਲਟੈਂਟ ਕੰਮ ਕੀਤਾ ਹੈ। ਇੱਥੇ ਉਨ੍ਹਾਂ ਦੀ ਮੁਲਾਕਾਤ ਰੋਹਿਤ ਨਾਲ ਹੋਈ ਸੀ। ਅਨੁਰਾਗ ਅਤੇ ਰੋਹਿਤ ਚੰਗੇ ਦੋਸਤ ਹਨ। ਸ਼ਵੇਤਾ ਅਤੇ ਰੋਹਿਤ ਨੇ ਇਕ ਸ਼ਾਰਟ ਫਿਲਮ 'ਚ ਇਕੱਠੇ ਕੰਮ ਵੀ ਕੀਤਾ ਸੀ। 4 ਸਾਲ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸ਼ਵੇਤਾ ਨੇ ਖੁਦ ਹੀ ਰੋਹਿਤ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।

Punjabi Bollywood Tadka

ਜ਼ਿਕਰਯੋਗ ਹੈ ਕਿ ਸਾਲ 2014 'ਚ ਸ਼ਵੇਤਾ ਹੈਦਰਾਬਾਦ ਦੇ ਬੰਜਾਰਾ ਹਿਲਸ 'ਚ ਇਕ ਸੈਕਸ ਸਕੈਂਡਲ 'ਚ ਫਸ ਗਈ ਸੀ। ਇਸ ਕਾਰਨ ਉਨ੍ਹਾਂ ਨੂੰ ਦੋ ਮਹੀਨਿਆਂ ਤੱਕ ਰੈਸਕਿਊ ਹੋਮ 'ਚ ਰਹਿਣਾ ਪਿਆ ਸੀ। ਬਾਅਦ 'ਚ ਹੈਦਰਾਬਾਦ ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਹਾਲਾਂਕਿ ਇਸ ਕਾਂਡ ਨਾਲ ਉਨ੍ਹਾਂ ਦੇ ਕਰੀਅਰ 'ਤੇ ਕਾਫੀ ਅਸਰ ਪਿਆ ਸੀ।

Punjabi Bollywood Tadka

ਸੈਕਸ ਰੈਕੇਟ 'ਚ ਨਾਂ ਆਉਣ ਤੋਂ ਬਾਅਦ ਉਨ੍ਹਾਂ ਨੂੰ ਫਿਲਮਾਂ ਜਾਂ ਛੋਟੇ-ਮੋਟੇ ਰੋਲ ਮਿਲਣੇ ਵੀ ਬੰਦ ਹੋ ਗਏ। ਸਾਲ 2017 'ਚ ਉਨ੍ਹਾਂ ਨੂੰ ਵਰੁਣ ਧਵਨ ਅਤੇ ਆਲੀਆ ਭੱਟ ਦੀ ਫਿਲਮ 'ਬਦਰੀਨਾਥ ਕੀ ਦੁਲਹਨੀਆ' 'ਚ ਦੇਖਿਆ ਗਿਆ ਸੀ। ਫਿਲਮਾਂ ਤੋਂ ਇਲਾਵਾ ਸ਼ਵੇਤਾ ਨੇ 'ਕਹਾਣੀ ਘਰ-ਘਰ ਕੀ' ਅਤੇ 'ਕਰਿਸ਼ਮਾ ਕਾ ਕਰਿਸ਼ਮਾ' ਵਰਗੇ ਟੀ. ਵੀ. ਸੀਰੀਅਲਜ਼ 'ਚ ਵੀ ਐਕਟਿੰਗ ਕੀਤੀ ਹੈ।

Punjabi Bollywood Tadka


Tags: Shweta Basu Prasad EngagedRohit MittalAnurag Kashyap Alia Bhatt Varun Dhawan Badrinath Ki Dulhania

Edited By

Chanda Verma

Chanda Verma is News Editor at Jagbani.