FacebookTwitterg+Mail

ਦੂਸਰੇ ਪਤੀ ਨਾਲ ਵੀ ਸ਼ਵੇਤਾ ਤਿਵਾੜੀ ਦੇ ਰਿਸ਼ਤੇ 'ਚ ਆਈ ਖਟਾਸ, ਟੁੱਟ ਸਕਦਾ ਵਿਆਹ

shweta tiwari
15 October, 2017 12:07:26 PM

ਨਵੀਂ ਦਿੱਲੀ(ਬਿਊਰੋ)— 'ਕਸੌਟੀ ਜ਼ਿੰਦਗੀ' ਦੀਆਂ ਵਿਚ ਪ੍ਰੇਰਨਾ ਦੇ ਕਿਰਦਾਰ ਨਾਲ ਮਸ਼ਹੂਰ ਹੋਈ ਅਦਾਕਾਰਾ ਸ਼ਵੇਤਾ ਤਿਵਾੜੀ ਦੀ ਨਿੱਜੀ ਜ਼ਿੰਦਗੀ ਵਿਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਉਨ੍ਹਾਂ ਦਾ ਦੂਜਾ ਵਿਆਹ ਮੁਸ਼ਕਿਲ ਦੌਰ 'ਚੋਂ ਗੁਜਰ ਰਿਹਾ ਹੈ। ਸ਼ਵੇਤਾ (37) ਅਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ਨੇ ਇਕ ਬਿਆਨ ਵਿਚ ਕਿਹਾ ਕਿ, ''ਸਾਡੇ ਦੋਹਾਂ 'ਚ ਸਭ ਕੁਝ ਠੀਕ ਹੈ। ਮੈਂ ਸ਼ਵੇਤਾ ਦੀ ਸਕਸੈੱਸ ਤੋਂ ਕਦੇ ਵੀ ਅਸਹਿਜ ਮਹਿਸੂਸ ਨਹੀਂ ਕਰਦਾ। ਅਸੀਂ ਦੋਵੇਂ ਆਪਣੇ ਕਰੀਅਰ 'ਤੇ ਫੋਕਸ ਕਰ ਰਹੇ ਹਾਂ ਅਤੇ ਕਾਫੀ ਖੁਸ਼ ਹਾਂ।''

Punjabi Bollywood Tadka
ਦੱਸਣਯੋਗ ਹੈ ਕਿ ਸ਼ਵੇਤਾ ਨੇ 13 ਜੁਲਾਈ 2013 ਨੂੰ ਪੇਸ਼ੇ ਤੋਂ ਐਕਟਰ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕਰਵਾਇਆ ਸੀ। ਪਿਛਲੇ ਸਾਲ 27 ਨਵੰਬਰ ਨੂੰ ਉਹ ਅਭਿਨਵ ਦੇ ਬੇਟੇ ਦੀ ਮਾਂ ਬਣੀ ਹੈ। ਬੇਟੇ ਦੇ ਜਨਮ ਦੇ ਬਾਅਦ ਤੋਂ ਹੀ ਸ਼ਵੇਤਾ ਬ੍ਰੇਕ 'ਤੇ ਹੈ ।

Punjabi Bollywood Tadka
ਪਹਿਲੇ ਵਿਆਹ ਤੋਂ ਹੈ ਸ਼ਵੇਤਾ ਦੀ ਧੀ
ਸ਼ਵੇਤਾ ਦਾ ਪਹਿਲਾ ਵਿਆਹ 1998 'ਚ ਐਕਟਰ ਰਾਜਾ ਚੌਧਰੀ ਨਾਲ ਹੋਇਆ ਸੀ ਜਦੋਂ ਉਹ 19 ਸਾਲ ਸੀ ਉਸ ਸਮੇਂ ਇਹ ਵਿਆਹ ਹੋਇਆ ਸੀ। ਇਸ ਤੋਂ ਬਾਅਦ 2000 'ਚ ਉਨ੍ਹਾਂ ਨੇ ਧੀ ਪਲਕ ਨੂੰ ਜਨਮ ਦਿੱਤਾ । ਸਾਲ 2001 'ਚ ਸ਼ਵੇਤਾ ਨੇ ਰਾਜਾ ਚੌਧਰੀ 'ਤੇ ਘਰੇਲੂ ਹਿੰਸਾ ਦਾ ਦੋਸ਼ ਲਾਇਆ। ਸਾਲ 2007 'ਚ ਦੋਵਾਂ ਦਾ ਤਲਾਕ ਹੋ ਗਿਆ। ਦੱਸ ਦਈਏ ਕਿ 17 ਸਾਲ ਦੀ ਹੋ ਚੁੱਕੀ ਧੀ ਪਲਕ ਹੁਣ ਸ਼ਵੇਤਾ ਅਤੇ ਅਭਿਨਵ ਨਾਲ ਹੀ ਰਹਿੰਦੀ ਹੈ ।


Tags: Shweta TiwariAbhinav Kohli Jaane Kya Baat Hui Raja Choudhary ਕਸੌਟੀ ਜ਼ਿੰਦਗੀਸ਼ਵੇਤਾ ਤਿਵਾੜੀ