FacebookTwitterg+Mail

ਤੁਸੀਂ 'ਕਸੌਟੀ ਜ਼ਿੰਦਗੀ ਕੀ' ਦੀ ਫੇਮ ਅਦਾਕਾਰਾ ਤੋਂ ਲੈ ਕੇ 'ਬਿਦਾਈ' ਦੀ ਰਾਗਨੀ ਤੱਕ ਦੀਆਂ ਤਸਵੀਰਾਂ ਦੇਖ ਕੇ ਹੋਵੇਗਾ ਹੈਰਾਨ!

    1/15
25 October, 2016 02:47:17 PM
ਮੁੰਬਈ—2000 ਦੇ ਦਹਾਕੇ ਦਾ ਸਮਾਂ ਇੰਡੀਅਨ ਟੈਲੀਵਿਯਨ ਦਾ ਇਤਿਹਾਸ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਕਾਰਨ ਉਸ ਸਮੇਂ ਆਉਣ ਵਾਲੇ ਸੀਰੀਅਲਸ ਅਤੇ ਉਨ੍ਹਾਂ 'ਚ ਆਉਣ ਵਾਲੇ ਕਿਰਦਾਰਾਂ ਹਨ, ਜੋ ਅੱਜ ਵੀ ਹਰ ਘਰ 'ਚ ਮਸ਼ਹੂਰ ਹਨ। ਇਸ ਸਮੇਂ ਦੀ ਟੀ.ਵੀ. ਕੁਈਨ ਏਕਤਾ ਕਪੂਰ ਨੇ 'K' ਅੱਖਰ ਨਾਲ ਸ਼ੁਰੂ ਹੋਣ ਵਾਲੇ ਕਈ ਸੀਰੀਅਲਸ ਬਣਾਏ। ਇਹ ਸੀਰੀਅਲਸ ਸੱਸ-ਬਹੂ ਦੀ ਕੈਮਿਸਟਰੀ ਅਤੇ ਉਨ੍ਹਾਂ ਵਿਚਕਾਰ ਹੋਣ ਵਾਲੀ ਨਰਾਜ਼ਗੀ 'ਤੇ ਅਧਾਰਿਤ ਸੀ। ਇਨ੍ਹਾਂ ਚੋਂ 'ਕੁਮਕੁਮ', 'ਕਸੌਟੀ ਜ਼ਿੰਦਗੀ ਕੀ', 'ਕਹੀ ਤੋ ਹੋਗਾ', 'ਕਹਾਣੀ ਘਰ-ਘਰ ਕੀ' ਵਰਗੇ ਕਈ ਟੀ.ਵੀ. ਸੀਰੀਅਲਸ ਦੇ ਨਾਂ ਲਏ ਜਾ ਸਕਦੇ ਹਨ।
ਬੀਤੇ ਸਮੇਂ ਦੇ ਨਾਲ-ਨਾਲ ਇਨ੍ਹਾਂ ਸ਼ੋਅਜ਼ 'ਚ ਕੰਮ ਕਰਨ ਵਾਲੇ ਅਦਾਕਾਰਾਂ ਦੇ ਲੁੱਕ 'ਚ ਵੀ ਕਾਫੀ ਬਦਲਾਅ ਆਇਆ ਹੈ। ਅੱਜ ਤੁਹਾਨੂੰ ਟੀ.ਵੀ. ਦੀਆਂ ਉਨ੍ਹਾਂ ਅਦਾਕਾਰਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਲੁੱਕ 'ਚ ਪਹਿਲਾਂ ਨਾਲੋਂ ਕਾਫੀ ਬਦਲਾਅ ਆ ਗਿਆ ਹੈ। ਜਿਵੇ..
1. ਸ਼ਵੇਤਾ ਤਿਵਾੜੀ
- ਡੈਬਿਊ ਸੀਰੀਅਲ 'ਕਹੀ ਕਿਸੀ ਰੋਜ' ਪਰ ਉਸ ਨੂੰ ਪਛਾਣ ਸੀਰੀਅਲ 'ਕਸੌਟੀ ਜ਼ਿੰਦਗੀ ਕੀ' ਨਾਲ ਮਿਲੀ। ਸਾਲ 2001 'ਚ ਸ਼ਵੇਤਾ ਨੂੰ ਇਸ ਸੀਰੀਅਲ ਕਾਰਨ ਨਾਮ ਅਤੇ ਫੇਮ ਮਿਲਿਆ। ਇਸ ਸੀਰੀਅਲ ਦੀ ਕਹਾਣੀ ਅਨੁਰਾਗ ਅਤੇ ਪ੍ਰੇਰਣਾ ਨਾਮ ਦੇ ਦੋ ਕਿਰਦਾਰਾਂ ਦੇ ਲੋਕਾਂ ਦੇ ਆਲੇ ਦੁਆਲੇ ਘੁੰਮਦੀ ਹੈ। ਅਖੀਰਲਾ ਸੀਰੀਅਲ 'ਬੇਗੁਸਰਾਏ' ਕੀਤਾ।
2. ਜੂਹੀ ਪਰਮਾਰ
- ਡੈਬਿਊ ਸੀਰੀਅਲ 'ਵੋ' ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਛਾਣ ਸੀਰੀਅਲ 'ਕੁਮਕੁਮ' ਨਾਲ ਮਿਲੀ। ਅਖੀਰਲਾ ਸੀਰੀਅਲ 'ਕਾਮੇਡੀ ਸਰਕਸ ਐਂਡ ਹੱਸ ਬੱਲੀਏ'।
3. ਅੰਕਿਤਾ ਲੋਖੰਡੇ
- ਡੈਬਿਊ ਸੀਰੀਅਲ 'ਪਵਿੱਤਰ ਰਿਸ਼ਤਾ' ਅੰਕਿਤਾ ਨੂੰ ਅਸਲੀ ਪਛਾਣ ਵੀ ਇਸ ਸੀਰੀਅਲ ਨਾਲ ਹੀ ਮਿਲੀ। ਹੁਣ ਉਹ 'ਕੁਝ ਤੋ ਹੈ ਤੇਰੇ ਮੇਰੇ ਦਰਮਿਆਨ' 'ਚ ਕੰਮ ਕਰ ਰਹੀ ਹੈ।
4. ਪਾਰੂਲ ਚੌਹਾਨ
- ਡੈਬਿਊ ਸੀਰੀਅਲ 'ਸਪਨਾ ਬਾਬੁਲ ਕਾ: ਬਿਦਾਈ' ਇਸ ਅਦਾਕਾਰਾ ਨੂੰ ਇਸ ਸੀਰੀਅਲ 'ਚ ਆਉਣ ਨਾਲ ਮਸ਼ਹੂਰ ਕੀਤਾ। ਬਾਅਦ 'ਚ ਉਸ ਨੇ 'ਮੇਰੀ ਆਸ਼ਕੀ ਤੁਮ ਸੇ' 'ਚ ਵੀ ਨਜ਼ਰ ਆਈ।
5. ਨੌਸ਼ੀਨ ਅਲੀ ਸਰਦਾਰ
-ਡੈਬਿਊ ਸੀਰੀਅਲ 'ਕੁਸੂਮ' ਅਤੇ ਇਹ ਖੂਬਸੂਰਤ ਅਦਾਕਾਰਾ ਬਾਅਦ 'ਚ 'ਗੰਗਾ' ਸੀਰੀਅਲ 'ਚ ਨਜ਼ਰ ਆਈ।
6. ਅਨੀਤਾ ਹਸਨੰਦਨੀ
- ਡੈਬਿਊ ਸੀਰੀਅਲ 'ਕਭੀ ਸੌਤਨ ਕਭੀ ਸਹੇਲੀ' ਕੀਤਾ। ਹੁਣ ਉਹ ਟੀ.ਵੀ. ਦਾ ਮਸ਼ਹੂਰ ਸੀਰੀਅਲ 'ਯੇ ਹੈ ਮੁਹੱਬਤੇ' 'ਚ ਨਜ਼ਰ ਆ ਰਹੀ ਹੈ।
7. ਦਲਜੀਤ ਕੌਰ
- ਡੈਬਿਊ ਸੀਰੀਅਲ 'ਕੁਮਕੁਮ' ਪਰ ਅਸਲੀ ਪਛਾਣ ਉਸ ਨੂੰ 'ਇਸ ਪਿਆਰ ਕੋ ਕਿਆ ਨਾਮ ਦੁ' ਅਤੇ 'ਕੁਲਵਧੂ' ਨਾਲ ਮਿਲੀ।
8. ਆਮਨਾ ਸ਼ਰੀਫ
- ਡੈਬਿਊ ਸੀਰੀਅਲ 'ਕਹੀ ਤੋ ਹੋਗੀ' ਇਸ ਸੀਰੀਅਲ ਨਾਲ ਉਹ ਕਾਫੀ ਮਸ਼ਹੂਰ ਹੋਈ। ਇਸ ਤੋਂ ਬਾਅਦ 'ਏਕ ਥੀ ਨਾਇਕਾ' 'ਚ ਕੰਮ ਕੀਤਾ।
9. ਦ੍ਰਿਸ਼ਟੀ ਧਾਮੀ
- ਇਸ ਖੂਬਸੂਰਤ ਅਦਾਕਾਰਾ ਨੇ ਆਪਣਾ ਟੀ.ਵੀ. ਕੈਰੀਅਰ ਡੈਬਿਊ ਸੀਰੀਅਲ 'ਦਿੱਲੀ ਮਿਲ ਗਈ' ਪਛਾਣ ਮਿਲੀ 'ਗੀਤ ਹੁਈ ਸਭ ਸੇ ਪਰਾਈ' ਅਤੇ ਮਧੂਬਾਲਾ' ਨਾਲ ਉਹ ਬੇਹੱਦ ਪਸੰਦ ਕੀਤੀ ਗਈ। ਹੁਣ ਉਹ 'ਪਰਦੇਸ ਮੇ ਹੈ ਮੇਰਾ ਦਿਲ' ਅਤੇ 'ਏਕ ਥਾ ਰਾਜਾ, ਏਕ ਥੀ ਰਾਣੀ' ਚ ਮੁੱਖ ਭੂਮਿਕਾ ਨਿਭਾ ਰਹੀ ਹੈ।
10. ਗੁਰਦੀਪ ਕੌਹਲੀ
- ਡੈਬਿਊ ਸੀਰੀਅਲ 'ਸੰਜੀਵਣੀ' ਨਾਲ ਉਸ ਨੂੰ ਦਰਸ਼ਕਾਂ ਨਾਲ ਪਛਾਣ ਕਰਵਾਈ। ਬਾਅਦ 'ਚ 'ਦਿਲ ਕੀ ਬਾਂਤੇ ਦਿਲ ਹੀ ਜਾਣੇ' 'ਚ ਕੰਮ ਕੀਤਾ।
11 ਗੌਰੀ ਪ੍ਰਧਾਨ ਤੇਜਵਾਨੀ
- ਡੈਬਿਊ ਸੀਰੀਅਲ 'ਨੂਰਜਹਾਂ' ਪਰ ਅਸਲੀ ਪਛਾਣ ਉਸ ਨੂੰ 'ਕੁਟੂੰਬ' ਨਾਲ ਮਿਲੀ। ਇਸ ਤੋਂ ਬਾਅਦ 'ਮੇਲਾ' 'ਚ ਆਈ।
12. ਜੇਨੀਫਰ ਵਿੰਗੇਟ
- ਡੈਬਿਊ ਸੀਰੀਅਲ 'ਸ਼ਾਕਾ ਲਾਕਾ ਬੂਮ-ਬੂਮ'। ਇਸ ਤੋਂ ਬਾਅਦ ਉਸ ਨੇ 'ਕਸੌਟੀ ਜ਼ਿੰਦਗੀ ਕੀ' ਸਨੇਹਾ ਬਜਾਜ ਦੀ ਕਿਰਦਾਰ ਨਿਭਾਇਆ, ਜਿਸ ਤੋਂ ਬਾਅਦ ਉਹ ਪਛਾਣ ਬਣੀ।
13. ਪ੍ਰਾਚੀ ਦੇਸਾਈ
- ਪ੍ਰਾਚੀ ਨੇ ਆਪਣਾ ਕੈਰੀਅਰ ਦੀ ਸ਼ੁਰੂਆਤ 'ਕਸਮ' ਨਾਲ ਸ਼ੁਰੂ ਕੀਤਾ। ਅਖੀਰਲਾ ਸੀਰੀਅਲ 'ਝਲਕ ਦਿਖਲਾ ਜਾ' 'ਚ ਕੰਮ ਕੀਤਾ।
14. ਸਾਰਾ ਖ਼ਾਨ
- ਡੈਬਿਊ ਸੀਰੀਅਲ 'ਸਪਨਾ ਬਾਬੁਲ ਕਾ: ਬਿਦਾਈ' ਅਤੇ ਹੁਣ ਉਹ ਸੀਰੀਅਲ 'ਕਵਚ' 'ਚ ਕੰਮ ਕਰ ਰਹੀ ਹੈ।
15. ਪੰਚੀ ਬੋਰਾ
- ਡੈਬਿਊ ਸੀਰੀਅਲ 'ਕਿਤਨੀ ਮਸਤ ਹੈ ਜ਼ਿੰਦਗੀ' ਪਰ ਇਸ ਤੋਂ ਬਾਅਦ ਉਸ ਨੇ 'ਕਹੀ ਤੋ ਹੋਗਾ' ਨਾਲ ਪਛਾਣ ਬਣੀ।

Tags: ਸ਼ਵੇਤਾ ਤਿਵਾੜੀਜੂਹੀ ਪਰਮਾਰਅੰਕਿਤਾ ਲੋਖੰਡੇShweta Tiwari Juhi Parmar Ankita lokhade