FacebookTwitterg+Mail

ਟੀ. ਵੀ. ਅਦਾਕਾਰ ਸ਼ਵੇਤਾ ਤਿਵਾਰੀ ਦੀ ਮੌਤ, ਖਬਰ ਹੋਈ ਵਾਇਰਲ

shweta tiwari
27 May, 2017 03:07:18 PM

ਮੁੰਬਈ— ਸ਼ੁੱਕਰਵਾਰ ਨੂੰ 'ਦੰਗਲ' ਦੀ ਫੇਮ ਸਾਕਸ਼ੀ ਤੰਵਰ ਦੇ ਫੇਸਬੁੱਕ ਫੈਨ ਪੇਜ 'ਤੇ ਇੱਕ ਅਜਿਹੀ ਪੋਸਟ ਨਜ਼ਰ ਆਈ, ਜਿਸ ਨੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ। ਇਹ ਖਬਰ 'ਕਸੌਟੀ ਜ਼ਿੰਦਗੀ ਕੀ' ਪ੍ਰੇਰਣਾ ਯਾਨੀ ਸ਼ਵੇਤਾ ਤਿਵਾਰੀ ਨਾਲ ਜੁੜੀ ਹੈ। ਪੋਸਟ 'ਚ ਸ਼ਵੇਤਾ ਤਿਵਾਰੀ ਲਈ ਲਿਖਿਆ ਗਿਆ ਸੀ ਕਿ, ''ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਟੀ. ਵੀ. ਅਭਿਨੇਤਰੀ ਕਸੌਟੀ ਜ਼ਿੰਦਗੀ ਦੀ ਪ੍ਰੇਰਣਾ ਹੁਣ ਸਾਡੇ 'ਚ ਨਹੀਂ ਰਹੀ।'' ਇਸ ਤੋਂ ਬਾਅਦ ਪੋਸਟ ਤੇਜ਼ੀ ਨਾਲ ਵਾਇਰਲ ਹੋ ਗਈ ਅਤੇ ਫਿਰ ਸਾਕਸ਼ੀ ਦੇ ਪਤੀ ਅਭਿਨਵ ਕੋਹਲੀ ਨੇ ਇਸ ਪੋਸਟ 'ਤੇ ਆਪਣੀ ਚੁਪੀ ਤੋੜੀ। ਅਭਿਨਵ ਨੇ ਕਿਹਾ, ''ਸ਼ਵੇਤਾ ਦੀ ਸਿਹਤ ਬਿਲਕੁਲ ਠੀਕ ਹੈ। ਇਸ ਪੋਸਟ ਤੋਂ ਬਾਅਦ ਸਾਨੂੰ ਕਈ ਲੋਕਾਂ ਦੇ ਫੋਨ ਆਏ ਪਰ ਇਹ ਸਿਰਫ ਇੱਕ ਅਫਵਾਹ ਹੈ। ਸ਼ਵੇਤਾ ਜਲਦ ਹੀ ਟੀ. ਵੀ. 'ਤੇ ਕਮਬੈਕ ਦੀ ਤਿਆਰੀ ਕਰ ਰਹੀ ਹੈ। ਉਸ ਨੂੰ ਸਿਰਫ ਬੇਹਤਰੀਨ ਸਕ੍ਰਿਪਟ ਦਾ ਇੰਤਜ਼ਾਰ ਹੈ।

Punjabi Bollywood Tadka

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾ ਸ਼ਵੇਤਾ ਨੇ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ। ਹਾਲ ਹੀ 'ਚ ਉਸ ਨੇ ਆਪਣਾ ਇੱਕ ਫੋਟੋਸ਼ੂਟ ਵੀ ਕਰਵਾਇਆ ਹੈ। ਉਹ ਸੋਸ਼ਲ ਮੀਡੀਆ 'ਤੇ ਆਪਣੇ ਬੇਟੇ ਦੀਆਂ ਕਈ ਤਸਵੀਰਾਂ ਨੂੰ ਵੀ ਅਪਲੋਡ ਕਰਦੀ ਰਹਿੰਦੀ ਹੈ।


Tags: DangalShweta TiwariSakshi TanwarAbhinav Kohliਦੰਗਲਸ਼ਵੇਤਾ ਤਿਵਾਰੀਅਭਿਨਵ ਕੋਹਲੀਸਾਕਸ਼ੀ ਤੰਵਰ