FacebookTwitterg+Mail

ਇੰਟਰਨੈੱਟ 'ਤੇ ਫੈਲੀ ਸ਼ਵੇਤਾ ਤਿਵਾਰੀ ਦੀ ਮੌਤ ਦੀ ਝੂਠੀ ਖਬਰ 'ਤੇ ਪਤੀ ਨੇ ਤੋੜੀ ਚੁੱਪੀ, ਕਿਹਾ...!

shweta tiwari
29 May, 2017 10:01:53 AM
ਨਵੀਂ ਦਿੱਲੀ— ਸੈਲੇਬ੍ਰਿਟੀਜ਼ ਦੀ ਮੌਤ ਦੀ ਝੂਠੀ ਖਬਰ ਫੈਲਣ ਦੀਆਂ ਕਈ ਘਟਨਾਵਾਂ ਪਹਿਲਾਂ ਵੀ ਹੋ ਚੁੱਕੀਆਂ ਹਨ ਅਤੇ ਇਸ ਲਿਸਟ 'ਚ ਹੁਣ ਇਕ ਹੋਰ ਨਾਂ ਜੁੜਿਆ ਸੀ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਦਾ। ਸ਼ਵੇਤਾ ਤਿਵਾਰੀ ਦੇ ਪਤੀ ਅਭਿਨਵ ਕੋਹਲੀ ਨੇ ਇਨ੍ਹਾਂ ਖਬਰਾਂ 'ਤੇ ਚੁੱਪੀ ਤੋੜਦੇ ਹੋਏ ਕਿਹਾ ਕਿ ਸ਼ਵੇਤਾ ਨੂੰ ਕੁਝ ਨਹੀਂ ਹੋਇਆ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ।
ਬੀਤੇ ਸ਼ਨੀਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ 'ਤੇ ਸ਼ਵੇਤਾ ਤਿਵਾੜੀ ਦੀ ਮੌਤ ਦੀ ਖਬਰ ਵਾਇਰਲ ਹੁੰਦੀ ਰਹੀ ਸੀ। ਸ਼ਵੇਤਾ ਦੇ ਪਤੀ ਅਭਿਨਵ ਕੋਹਲੀ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਇਹ ਖਬਰ ਮਿਲੀ ਤਾਂ ਮੈਂ ਪੂਰੀ ਤਰ੍ਹਾਂ ਘਬਰਾ ਗਿਆ। ਮੈਨੂੰ ਲੱਗਾ ਕਿ ਕੁਝ ਦੇਰ ਪਹਿਲਾਂ ਹੀ ਮੈਂ ਉਸ ਨਾਲ ਗੱਲ ਕੀਤੀ ਸੀ ਅਤੇ ਹੁਣ ਕੋਈ ਮੈਨੂੰ ਫੋਨ 'ਤੇ ਇਹ ਖਬਰ ਦੇ ਰਿਹਾ ਹੈ। ਮੈਨੂੰ ਸਮਝ ਨਹੀਂ ਆਇਆ ਕਿ ਕਿਵੇਂ ਰਿਐਕਟ ਕਰਾਂ। ਮੈਂ ਤੁਰੰਤ ਸ਼ਵੇਤਾ ਨੂੰ ਫੋਨ ਲਾਇਆ ਅਤੇ ਉਸ ਨਾਲ ਗੱਲ ਕੀਤੀ। ਉਹ ਪੂਰੀ ਤਰ੍ਹਾਂ ਠੀਕ ਸੀ ਅਤੇ ਮੇਰੇ ਵੱਲੋਂ ਅਜਿਹਾ ਪੁੱਛਣ 'ਤੇ ਉਹ ਹੱਸਣ ਲੱਗੀ। ਸ਼ਵੇਤਾ ਨੇ ਕਿਹਾ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੁੰਦੀ ਕਿਉਂਕਿ ਇਹ ਤੀਜੀ ਵਾਰ ਹੈ, ਜਦੋਂ ਉਸ ਨੂੰ ਮ੍ਰਿਤਕ ਐਲਾਨਿਆ ਗਿਆ ਹੈ।

Tags: Shweta Tiwari Kasautii Zindagi KaySakshi TanwarAbhinav Kohliਸ਼ਵੇਤਾ ਤਿਵਾਰੀਅਭਿਨਵ ਕੋਹਲੀ