ਮੁੰਬਈ(ਬਿਊਰੋ)— ਮਸ਼ਹੂਰ ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਇਨ੍ਹਾਂ ਦਿਨੀਂ ਮਦਰਹੁੱਡ ਇੰਜੁਆਏ ਕਰ ਰਹੀ ਹੈ। ਆਪਣੇ ਛੋਟੇ ਬੇਟੇ ਰਿਆਂਸ਼ ਨਾਲ ਸ਼ਵੇਤਾ ਬੇਹੱਦ ਖੂਬਸੂਰਤ ਸਮਾਂ ਬਤੀਤ ਕਰ ਰਹੀ ਹੈ। ਅੱਜਕਲ ਉਹ ਆਪਣੇ ਬੇਟੇ ਨਾਲ ਲੰਡਨ 'ਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੇ ਰਿਆਂਸ਼ ਦੀਆਂ ਕਾਫੀ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।
ਮਾਸੂਮ ਜਿਹੇ ਨਜ਼ਰ ਆਉਣ ਵਾਲੇ ਰਿਆਂਸ਼ ਦੀਆਂ ਇਹ ਤਸਵੀਰ ਕਾਫੀ ਕਿਊਟ ਹਨ। ਮਾਂ-ਬੇਟੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਬੇਟੇ ਨਾਲ ਉਹ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਜੇਕਰ ਤੁਸੀਂ ਰਿਆਂਸ਼ ਦੀਆਂ ਇਨ੍ਹਾਂ ਤਸਵੀਰਾਂ ਨੂੰ ਧਿਆਨ ਨਾਲ ਵੇਖੋਗੇ ਤਾਂ ਕਿਊਟਨੈੱਸ ਅਤੇ ਸਮਾਰਟਨੈੱਸ ਦੇ ਮਾਮਲੇ 'ਚ ਉਨ੍ਹਾਂ ਦਾ ਬੇਟਾ ਮਸ਼ਹੂਰ ਸਟਾਰ ਕਿੱਡ ਤੈਮੂਰ ਨੂੰ ਬਰਾਬਰ ਦੀ ਟੱਕਰ ਦੇ ਰਿਹਾ ਹੈ।
ਬੇਟੇ ਦੇ ਜਨਮ ਤੋਂ ਬਾਅਦ ਸ਼ਵੇਤਾ ਦੀ ਜ਼ਿੰਦਗੀ ਉਨ੍ਹਾਂ ਦੇ ਆਲੇ ਦੁਆਲੇ ਘੁੰਮਦੀ ਹੈ। ਅੱਜਕੱਲ੍ਹ ਉਨ੍ਹਾਂ ਨੇ ਟੀ. ਵੀ. ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।
ਦੱਸ ਦੇਈਏ ਕਿ ਟੈਲੀਵਿਜਨ ਸਟਾਰ ਸ਼ਵੇਤਾ ਤਿਵਾਰੀ ਨੇ 2013 ਵਿੱਚ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ। ਸ਼ਵੇਤਾ ਅਤੇ ਅਭਿਨਵ ਸ਼ੋਅ ਦੇ ਸੈੱਟ ਤੇ ਮਿਲੇ ਸਨ। ਦੋਹਾਂ ਨੇ ਵਿਆਹ ਕਰਨ ਤੋਂ ਪਹਿਲਾਂ 3 ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ।
ਇਸ ਤੋਂ ਪਹਿਲਾਂ ਸ਼ਵੇਤਾ ਨੇ ਰਾਜਾ ਚੌਧਰੀ ਨਾਲ ਵਿਆਹ ਕੀਤਾ ਸੀ। ਵਿਆਹ ਦੇ 9 ਸਾਲ ਬਾਅਦ ਸਾਲ 2007 ਵਿੱਚ ਦੋਹਾਂ ਨੇ ਤਲਾਕ ਲੈ ਲਿਆ।
ਸ਼ਵੇਤਾ ਅਤੇ ਰਾਜਾ ਚੌਧਰੀ ਦੀ ਇੱਕ ਬੇਟੀ ਪਲਕ ਤਿਵਾਰੀ ਵੀ ਹੈ, ਜੋ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ।