FacebookTwitterg+Mail

ਸਿਧਾਰਥ ਦੀ ਜਨਮਦਿਨ ਪਾਰਟੀ 'ਚ ਪਹੁੰਚੀ ਕੈਟਰੀਨਾ ਕੈਫ, ਦੇਖੋ ਤਸਵੀਰਾਂ

    1/6
16 January, 2017 04:20:31 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਿਹਾ ਹੈ। ਉਸ ਦਾ ਜਨਮ 16 ਜਨਵਰੀ 1985 ਨੂੰ ਹੋਇਆ ਸੀ। ਇਸ ਮੌਕੇ 'ਤੇ ਉਸ ਨੇ ਇਕ ਪਾਰਟੀ ਰੱਖੀ ਹੈ। ਇਸ ਪਾਰਟੀ 'ਚ ਕੈਟਰੀਨਾ ਕੈਫ ਵੀ ਸ਼ਾਮਲ ਹੋਈ, ਜਿਸ ਕਾਰਨ ਸਾਰੇ ਹੈਰਾਨ ਰਹਿ ਗਏ। ਦੱਸ ਦੇਈਏ ਕਿ ਦੋਵਾਂ ਦੀ ਦੋਸਤੀ ਕਾਫੀ ਲਾਇਮਲਾਈਟ 'ਚ ਹੈ।
ਜ਼ਿਕਰਯੋਗ ਹੈ ਕਿ ਫਿਲਮ 'ਰੀਲੋਡ' ਦਾ ਕੰਮ ਪੂਰਾ ਹੋਣ ਤੋਂ ਬਾਅਦ ਆਪਣੇ ਵਿਲਹੇ ਸਮੇਂ ਦਾ ਪੂਰਾ ਆਨੰਦ ਲੈ ਰਿਹਾ ਹੈ। ਮੁੰਬਈ 'ਚ ਪਸੰਦੀਦਾ ਭੋਜਨ ਅਤੇ ਚਾਕਲੇਟ ਕੇਕ ਨਾਲ ਆਪਣਾ ਜਨਮਦਿਨ ਮਨਾਵੇਗਾ। ਉਸ ਨੇ ਕਿਹਾ, ''ਆਪਣੇ ਜਨਮਦਿਨ 'ਤੇ ਇਸ ਸਾਲ ਮੈਂ ਸ਼ੂਟਿੰਗ ਨਹੀਂ ਕਰ ਰਿਹਾ। ਮੈਨੂੰ ਬਾਹਰ ਨਿਕਲਣ ਅਤੇ ਦੇਰ ਰਾਤ ਤੱਕ ਇਸ ਨੂੰ ਸੈਲੀਬ੍ਰੇਟ ਕਰਨ ਦਾ ਮੌਕਾ ਮਿਲਿਆ ਹੈ।''

Tags: ਸਿਧਾਰਥ ਮਲਹੋਤਰਾ ਜਨਮਦਿਨ ਪਾਰਟੀਕੈਟਰੀਨਾ ਕੈਫSiddharth Malhotra birthday party Katrina Kaif