FacebookTwitterg+Mail

ਸਿਧਾਰਥ ਮਲਹੋਤਰਾ ਨੇ ਆਪਣੇ ਇਸ ਵੱਡੇ ਡਰ ਦਾ ਕੀਤਾ ਖੁਲਾਸਾ

siddharth malhotra revealed her biggest fear
10 December, 2016 11:07:32 AM
ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨੇ ਇਕ ਇੰਟਰਵਿਊ ਦੌਰਾਨ ਆਪਣੀ ਸਭ ਤੋਂ ਵੱਡੀ ਕਮਜੋਰੀ ਦਾ ਖੁਲਾਸਾ ਕੀਤਾ ਹੈ। ਸਿਧਾਰਥ ਇਨੀ ਦਿਨੀਂ ਬੈਂਕੌਕ 'ਚ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਕੁਝ ਮਹੀਨੇ ਪਹਿਲਾਂ ਇਹ ਖਬਰ ਆਈ ਸੀ ਕਿ ਸਿਧਾਰਥ ਅਤੇ ਆਲੀਆ ਭੱਟ ਦਾ ਬ੍ਰੇਕਅੱਪ ਹੋ ਗਿਆ ਹੈ। ਜਦੋਂਕਿ ਕਦੇ ਵੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਲੈ ਜਨਤਕ ਰੂਪ 'ਚ ਕੁਝ ਕਿਹਾ ਹੀ ਨਹੀਂ ਸੀ। ਹਾਲੀਆ 'ਚ ਜਦੋਂ ਸਿਧਾਰਥ ਨਾਲ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਟਵਿੱਟਰ 'ਤੇ ਸਵਾਲ-ਜਵਾਬ ਕੀਤੇ ਗਏ ਤਾਂ ਉਸ ਨੇ ਦੱਸਿਆ ਕਿ, ਮੈਨੂੰ ਸਭ ਤੋਂ ਜ਼ਿਆਦਾ ਡਰ ਕਿਸ ਚੀਜ ਤੋਂ ਲੱਗਦਾ ਹੈ। ਸਿਧਾਰਥ ਤੋਂ ਇਕ ਵਿਅਕਤੀ ਨੇ ਪੁੱਛਿਆ ਕਿ, ਤੁਹਾਨੂੰ ਸਭ ਤੋਂ ਜ਼ਿਆਦਾ ਡਰ ਕਿਸ ਤੋਂ ਲੱਗਦਾ ਹੈ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਿਧਾਰਥ ਨੇ ਕਿਹਾ, ''ਕਿਸੇ ਦਾ ਪਿਆਰ ਖੋਣ ਦਾ ਡਰ ਮੈਨੂੰ ਸਭ ਤੋਂ ਜ਼ਿਆਦਾ ਲੱਗਦਾ ਹੈ।'' ਜਦੋਂਕਿ ਉਸ ਨੂੰ ਹਾਰਨ ਦਾ ਡਰ ਬਿਲਕੁਲ ਨਹੀਂ ਲੱਗਦਾ ਹੈ। 'ਕਪੂਰ ਐਂਡ ਸੰਨਸ' ਤੋਂ ਬਾਅਦ ਸਿਧਾਰਥ ਦੀ ਰਿਲੀਜ਼ ਹੋਈ ਫਿਲਮ 'ਬਾਰ ਬਾਰ ਦੇਖੋ' ਬਾਕਸ ਆਫਿਸ 'ਤੇ ਕੁਝ ਖਾਸ ਸਫਲਤਾ ਹਾਸਲ ਨਹੀਂ ਕਰ ਸਕੀ। ਉਸ ਦਾ ਕਹਿਣ ਹੈ, ''ਅਸਫਲਤਾ ਤੋਂ ਮੈਨੂੰ ਡਰ ਨਹੀਂ ਲੱਗਦਾ ਹੈ। ਮੈਨੂੰ ਇਸ ਤੋਂ ਜ਼ਿਆਦਾ ਡਰ ਨਹੀਂ ਲੱਗਦਾ। ਮੈਨੂੰ ਇਸ ਨਾਲ ਹੋਰ ਜ਼ਿਆਦਾ ਮਿਹਨਤ ਕਰਨ ਦਾ ਹੌਸਲਾ ਮਿਲਦਾ ਹੈ। ਇਸ ਨੂੰ ਤੁਸੀਂ ਮੇਰੀ ਡਰਾਇਵਿੰਗ ਫੋਰਮ ਮੰਨ ਸਕਦੇ ਹੋ।''
ਜ਼ਿਕਰਯੋਗ ਹੈ ਕਿ ਸਿਧਾਰਥ ਮਲਹੋਤਰਾ ਇਨੀ ਦਿਨੀਂ ਬੈਂਕੌਕ 'ਚ ਰਾਜ ਐਂਡ ਡੀ. ਕੇ ਦੀ ਐਕਸ਼ਨ ਫਿਲਮ ਦੀ ਸ਼ੂਟਿੰਗ ਕਰ ਰਿਹਾ ਹੈ। ਇਸ ਫਿਲਮ 'ਚ ਸਿਧਾਰਥ ਨਾਲ ਜੈਕਲੀਨ ਫਰਨਾਂਡਿਜ਼ ਨਜ਼ਰ ਆਵੇਗੀ।

Tags: ਸਿਧਾਰਥ ਮਲਹੋਤਰਾਵੱਡੇ ਡਰਖੁਲਾਸਾSiddharth Malhotra the big fear disclose