ਮੁੰਬਈ— ਇਕ ਪਾਸੇ ਜਿੱਥੇ ਅੱਜ ਸਾਰਾ ਬਾਲੀਵੁੱਡ ਰੱਖੜੀ ਦਾ ਤਿਉੁਹਾਰ ਖੁਸ਼ੀਆਂ ਨਾਲ ਮਨਾ ਰਿਹਾ ਹੈ ਉੱਥੇ ਹੀ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨੇ ਖੁਲਾਸਾ ਕੀਤਾ ਹੈ ਕਿ ਆਖਿਰ ਕਿਸ ਵਜ੍ਹਾ ਕਰਕੇ ਉਹ ਭੈਣਾਂ ਤੋਂ ਰੱਖੜੀ ਨਹੀਂ ਬਣਵਾਉਂਦੇ ਹਨ। ਦਰਸਅਲ ਸਿਧਾਰਥ ਦਾ ਕਹਿਣਾ ਹੈ ਕਿ ਉਨ੍ਹਾਂ ਆਖਰੀ ਵਾਰ ਰੱਖੜੀ ਉਦੋਂ ਬਣਵਾਈ ਸੀ ਜਦੋਂ ਉਹ 12ਵੀਂ ਕਲਾਸ 'ਚ ਸਨ। ਕਿਉਂਕਿ ਇਸ ਤਿਉਹਾਰ ਦੇ ਦਿਨ ਉਨ੍ਹਾਂ ਦੇ ਪਰਿਵਾਰ 'ਚ ਇਕ ਮੌਤ ਹੋ ਗਈ ਸੀ। ਉਦੋਂ ਤੋਂ ਉਹ ਸਿਰਫ ਤਿਲਕ ਲਗਾਉਂਦੇ ਹਨ ਪਰ ਰੱਖੜੀ ਨਹੀਂ ਬਣਵਾਉਂਦੇ ਹਨ। ਹਾਲਾਕਿ ਉਹ ਇਸ ਖਾਸ ਦਿਨ ਆਪਣੀ ਭੈਣਾਂ ਨੂੰ ਮਿਸ ਜਰੂਰ ਕਰਦੇ ਹਨ ਅਤੇ ਕਾਲ ਕਰਕੇ ਜਾਂ ਸੋਸ਼ਲ ਮੀਡੀਆ ਰਾਹੀ ਵਿਸ਼ ਕਰਦੇ ਹਨ।
ਤੁਹਾਨੂੰ ਇਹ ਦੱਸ ਦੇਈਏ ਕਿ ਸਿਧਾਰਥ ਇਸ ਸਮੇਂ ਆਉਣ ਵਾਲੀ ਫਿਲਮ 'ਏ ਜੈਂਟਲਮੈਨ' ਦ ਪ੍ਰਮੋਸ਼ਨ 'ਚ ਵਿਅਸਥ ਹਨ। ਸਿਧਾਰਥ ਨੇ ਦੱਸਿਆ ਕਿ 'ਏ ਜੈਂਟਲਮੈਨ' ਇਕ ਮਜ਼ੇਦਾਰ ਐਕਸ਼ਨ ਫਿਲਮ ਹੈ ਅਤੇ ਇਸ 'ਚ ਉਹ ਦੋ ਭੂਮਿਕਾਵਾਂ ਨਿਭਾਉਣ ਲਈ ਬਹੁਤ ਉਤਸ਼ਾਹਿਤ ਹਨ। ਫਿਲਮ 'ਚ ਉਨ੍ਹਾਂ ਨਾਲ ਲੀਡ ਅਭਿਨੇਤਰੀ ਦੇ ਤੌਰ 'ਤੇ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ। ਇਹ ਫਿਲਮ ਸਿਨੇਮਾਘਰਾਂ 'ਚ 25 ਅਗਸਤ ਨੂੰ ਰਿਲੀਜ਼ ਹੋਵੇਗੀ।