FacebookTwitterg+Mail

ਲਾਪਤਾ ਰਹੇ ਕਾਮੇਡੀਅਨ ਸਿਧਾਰਥ ਸਾਗਰ ਦੀ ਵਾਪਸੀ, ਮਿਲਿਆ ਟੀ. ਵੀ. ਸ਼ੋਅ

sidharth sagar
12 June, 2018 05:34:44 PM

ਮੁੰਬਈ (ਬਿਊਰੋ)— 'ਦਿ ਕਪਿਲ ਸ਼ਰਮਾ ਸ਼ੋਅ' 'ਚ ਨਜ਼ਰ ਆ ਚੁੱਕੇ ਕਾਮੇਡੀਅਨ ਸਿਧਾਰਥ ਸਾਗਰ ਪਿਛਲੇ ਕਈ ਮਹੀਨਿਆਂ ਤੋਂ ਲਾਪਤਾ ਹਨ। ਉਨ੍ਹਾਂ ਦੀ ਖਬਰ ਜਾਣਨ ਲਈ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਜਾਰੀ ਕੀਤੀ ਸੀ। ਆਖਿਰਕਾਰ ਉਹ ਸਾਹਮਣੇ ਆ ਹੀ ਗਿਆ ਅਤੇ ਕਈ ਖੁਲਾਸੇ ਕੀਤੇ। ਕਾਮੇਡੀਅਨ ਸਿਧਾਰਥ ਨੇ ਪਿਛਲੇ ਦਿਨੀਂ ਕਾਨਫਰੈਂਸ ਰਾਹੀਂ ਦੱਸਿਆ ਕਿ ਉਸਦੇ ਨਾਲ ਕੀ-ਕੀ ਹੋਇਆ ਹੈ। ਉਸਨੇ ਦੱਸਿਆ ਕਿ ਉਸਦੀ ਮਾਂ ਉਸਨੂੰ ਡਰੱਗ ਦਿੰਦੀ ਸੀ ਅਤੇ ਉਨ੍ਹਾਂ ਮੈਨੂੰ ਜ਼ਬਰਦਸਤੀ ਪਾਗਲਖਾਨੇ 'ਚ ਦਾਖਲ ਕਰਵਾ ਦਿੱਤਾ ਸੀ। ਉੱਥੇ ਹੀ ਇਸ ਮੁਸ਼ਕਿਲ ਸਮੇਂ ਤੋਂ ਬਾਅਦ ਸਿਧਾਰਥ ਨੂੰ ਦੋਬਾਰਾ ਕਾਮੇਡੀ ਸ਼ੋਅ 'ਚ ਐਂਟਰੀ ਮਿਲ ਗਈ ਹੈ। ਸੂਤਰਾਂ ਮੁਤਾਬਕ ਸਿਧਾਰਥ  ਨੂੰ ਜਲਦ ਹੀ ਸ਼ੁਰੂ ਹੋਣ ਵਾਲੇ 'ਕਾਮੇਡੀ ਸਰਕਸ' 'ਚ ਕੰਮ ਕਰਨ ਦਾ ਮੌਕਾ ਮਿਲ ਗਿਆ ਹੈ। ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਅਤੇ ਇਕ ਵਾਰ ਫਿਰ ਧਮਾਕੇਦਾਰ ਵਾਪਸੀ ਲਈ ਤਿਆਰ ਹੈ।

Punjabi Bollywood Tadka
ਦੱਸਣਯੋਗ ਹੈ ਕਿ ਸਿਧਾਰਥ ਦੇ ਲਾਪਤਾ ਹੋਣ ਦੀ ਜਾਣਕਾਰੀ ਉਸਦੇ ਦੋਸਤ ਸੋਮੀ ਸਕਸੈਨਾ ਨੇ ਆਪਣੇ ਫੇਸਬੁੱਕ ਅਕਾਊਂਟ ਰਾਹੀਂ ਦਿੱਤੀ ਸੀ। ਉਸਨੇ ਲਿਖਿਆ ਸੀ ਤੁਹਾਨੂੰ ਯਾਦ ਹੈ ਸਿਧਾਰਥ ਉਰਫ ਸੈਲਫੀ ਮੌਸੀ ਉਰਫ ਨਸੀਰ। ਇਹ ਸ਼ਖਸ ਪਿਛਲੇ 4 ਮਹੀਨੇ ਤੋਂ ਲਾਪਤਾ ਹੈ। ਇਸਨੂੰ ਆਖਰੀ ਵਾਰ 18 ਨਵੰਬਰ, 2017 ਨੂੰ ਦੇਖਿਆ ਗਿਆ ਸੀ। ਕੋਈ ਨਹੀਂ ਜਾਣਦਾ ਉਹ ਕਿੱਥੇ ਹੈ। ਉਹ ਮੇਰਾ ਬਹੁਤ ਚੰਗਾ ਦੋਸਤ ਹੈ। ਕ੍ਰਿਪਾ ਕਰਕੇ ਉਸਨੂੰ ਲੱਭਣ ਦੀ ਕੋਸ਼ਿਸ਼ ਕਰੋ। ਇਸ ਖਬਰ ਨੂੰ ਵੱਧ ਤੋਂ ਵੱਧ ਫੈਲਾਓ। ਦੱਸ ਦੇਈਏ ਇਸ ਤੋਂ ਬਾਅਦ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਸੀ।


Tags: Sidharth Sagar Comedy Circus Missing Conference Drug Comedian

Edited By

Kapil Kumar

Kapil Kumar is News Editor at Jagbani.