FacebookTwitterg+Mail

ਲਾਪਤਾ ਰਹੇ ਕਾਮੇਡੀਅਨ ਸਿਧਾਰਥ ਦੀ ਜ਼ਿੰਦਗੀ 'ਚ ਮੁੜ ਆਇਆ ਪਿਆਰ

sidharth sagar
16 June, 2018 01:21:13 PM

ਮੁੰਬਈ (ਬਿਊਰੋ)— ਕਾਮੇਡੀਅਨ ਸਿਧਾਰਥ ਸਾਗਰ ਦੀ ਜ਼ਿੰਦਗੀ 'ਚ ਉਸਦਾ ਪੁਰਾਣਾ ਪਿਆਰ ਵਾਪਸ ਆ ਗਿਆ ਹੈ। ਦੋ ਸਾਲ ਪਹਿਲਾਂ ਆਪਣੀ ਗਰਲਫਰੈਂਡ ਸੁਬੂਹੀ ਜੋਸ਼ੀ ਤੋਂ ਵੱਖ ਹੋ ਚੁੱਕੇ ਸਨ। ਦਰਸਅਲ, ਸਿਧਾਰਥ ਦੇ ਜਨਮਦਿਨ 'ਤੇ ਦੋਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੇ ਇਹ ਜਾਣਕਾਰੀ ਦਿੱਤੀ ਹੈ। ਦਰਸਅਲ, ਸਿਧਾਰਥ ਦੇ ਜਨਮਦਿਨ 'ਤੇ ਦੋਹਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੇ ਇਹ ਜਾਣਕਾਰੀ ਦਿੱਤੀ ਹੈ।

Punjabi Bollywood Tadka
ਸਿਧਾਰਥ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''ਤੁਹਾਡੇ ਕੋਲ ਵਾਪਸ ਆ ਕੇ ਬਹੁਤ ਖੁਸ਼ ਹਾਂ, ਧੰਨਵਾਦ ਸੁਬੂਹੀ''। ਉੱਥੇ ਹੀ ਸੁਬੂਹੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਿਧਾਰਥ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਜੋ ਲੋਕ ਇਕ ਦੂਜੇ ਲਈ ਬਣੇ ਹੁੰਦੇ ਹਨ ਉਹ ਵਾਪਸ ਆ ਹੀ ਜਾਂਦੇ ਹਨ। ਸਿਧਾਰਥ ਇਸ ਸਾਲ ਉਦੋਂ ਚਰਚਾ 'ਚ ਆਏ ਸਨ ਜਦੋਂ ਉਸਦੇ ਦੋਸਤ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਉਸਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਸਿਧਾਰਥ ਨੇ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਮਾਨਸਿਕ ਸਥਿਤੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਸਿਧਾਰਥ ਅਤੇ ਸੁਬੂਹੀ ਵਿਚਕਾਰ ਪਿਆਰ ਲਾਈਫ ਓਕੇ ਦੇ ਸ਼ੋਅ 'ਕਾਮੇਡੀ ਕਲਾਸੇਜ਼' ਦੌਰਾਨ ਹੋਇਆ ਸੀ। ਹਾਲਾਂਕਿ ਸਿਧਾਰਥ ਦੀ ਮੰਮੀ ਨੂੰ ਦੋਹਾਂ ਦਾ ਰਿਸ਼ਤਾ ਪਸੰਦ ਨਹੀਂ ਸੀ ਅਤੇ ਉਨ੍ਹਾਂ ਸੁਬੂਹੀ ਨੂੰ ਕਾਲ ਕਰਕੇ ਬੁਰਾ-ਭਲਾ ਕਿਹਾ ਸੀ। ਇਸ ਤੋਂ ਬਾਅਦ ਸੁਬੂਹੀ ਨੇ ਸਿਧਾਰਥ ਨਾਲ ਬ੍ਰੇਕਅੱਪ ਕਰ ਲਿਆ ਸੀ। ਇਸ ਤੋਂ ਇਲਾਵਾ ਸਿਧਾਰਥ ਜਲਦ ਹੀ 'ਕਾਮੇਡੀ ਸਰਕਸ' ਨਾਲ ਵਾਪਸੀ ਕਰਨ ਜਾ ਰਹੇ ਹਨ, ਉੱਥੇ ਹੀ ਸੁਬੂਹੀ 'ਸਪਲਿਟਸਵਿਲਾ' ਸੀਜ਼ਨ 8 'ਚ ਨਜ਼ਰ ਆ ਚੁੱਕੀ ਹੈ। ਫਿਲਹਾਲ ਉਹ 'ਯੇ ਉਨ ਦਿਨੋਂ ਕੀ ਬਾਤ ਹੈ' 'ਚ ਪੂਨਮ ਭਾਬੀ ਦੇ ਕਿਰਦਾਰ 'ਚ ਦਿਖਾਈ ਦੇ ਰਹੀ ਹੈ।

Punjabi Bollywood TadkaPunjabi Bollywood Tadka


Tags: Sidharth Sagar Subuhi Joshi Instagram Comedy Circus Yeh Un Dinon Ki Baat Hai Comedian

Edited By

Kapil Kumar

Kapil Kumar is News Editor at Jagbani.