FacebookTwitterg+Mail

ਸਿੱਧੂ ਮੂਸੇ ਵਾਲਾ ਦਾ ਆਡੀਓ ਗੀਤ 'ਇੱਸਾ ਜੱਟ' 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ (ਵੀਡੀਓ)

sidhu moose wala
26 September, 2017 04:32:40 PM

ਜਲੰਧਰ(ਬਿਊਰੋ)— ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਲੇਬਲ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਨਵਾਂ ਆਡੀਓ ਗੀਤ 'ਇੱਸਾ ਜੱਟ' ਯੂਟਿਊਬ 'ਤੇ ਰਿਲੀਜ਼ ਹੋਇਆ ਹੈ। ਇਸ ਆਡੀਓ ਗੀਤ 'ਚ ਸਿੱਧੂ ਮੂਸੇ ਵਾਲਾ ਦਾ ਸਾਥ ਸਨੀ ਮਾਲਟਨ ਨੇ ਦਿੱਤਾ ਹੈ। ਦੋਵਾਂ ਨੇ ਰਲ ਕੇ ਕਾਫੀ ਖੂਬਸੂਰਤ ਢੰਗ ਨਾਲ ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। ਇਸ ਗੀਤ ਦੇ ਬੋਲ ਸਿੱਧੂ ਮੂਸੇ ਵਾਲਾ ਨੇ ਹੀ ਲਿਖੇ ਹਨ ਤੇ ਸੰਗੀਤ ਬਿੱਗ ਬਰਡ ਨੇ ਦਿੱਤਾ ਹੈ।


ਦੱਸਣਯੋਗ ਹੈ ਕਿ ਸਿੱਧੂ ਮੂਸੇ ਵਾਲਾ ਦਾ ਇਸ ਤੋਂ ਪਹਿਲਾ 'ਸੋ ਹਾਈ' ਗੀਤ ਰਿਲੀਜ਼ ਹੋਇਆ ਸੀ, ਜੋ ਕਿ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਹੀ ਰਿਲੀਜ਼ ਹੋਇਆ ਸੀ। 'ਸੋ ਹਾਈ' ਗੀਤ ਨੂੰ ਹੁਣ ਤਕ ਯੂਟਿਊਬ 'ਤੇ 1 ਕਰੋੜ 80 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਸਿੱਧੂ ਦੇ ਗੀਤ 'ਜੀ-ਵੈਗਮ' ਨੂੰ ਵੀ ਕਾਫੀ ਪਿਆਰ ਦਿੱਤਾ ਗਿਆ, ਜਿਹੜਾ ਸਿੱਧੂ ਮੂਸੇ ਵਾਲਾ ਨੇ ਗੁਰਲੇਜ਼ ਅਖਤਰ ਨਾਲ ਗਾਇਆ ਹੈ। 'ਹੰਬਲ ਮਿਊਜ਼ਿਕ' ਨਾਲ 'ਇੱਸਾ ਜੱਟ' ਸਿੱਧੂ ਦਾ ਦੂਜਾ ਗੀਤ ਹੈ, ਜਿਸ ਦੀ ਵੀਡੀਓ ਵੀ ਜਲਦ ਰਿਲੀਜ਼ ਕਰ ਦਿੱਤੀ ਜਾਵੇਗੀ।


Tags: ISSA JATTSidhu Moose WalaSunny MaltonBYG BYRDHumble Musicਸਿੱਧੂ ਮੂਸੇ ਵਾਲਾਇੱਸਾ ਜੱਟਹੰਬਲ ਮਿਊਜ਼ਿਕ