FacebookTwitterg+Mail

ਗੋਆ ਦੇ ਅੰਜੁਨਾ ਬੀਚ 'ਤੇ ਮਿਲੀ ਇਸ ਮਸ਼ਹੂਰ ਐਕਟਰ ਦੀ ਲਾਸ਼

sidhu r pillai
17 January, 2018 05:26:08 PM

ਮੁੰਬਈ(ਬਿਊਰੋ)— ਹਿੰਦੀ ਫਿਲਮ ਇੰਡਸਟਰੀ ਨੇ ਇਕ ਹੋਰ ਕਾਬਿਲ ਐਕਟਰ ਨੂੰ ਗੁਆ ਦਿੱਤਾ ਹੈ। ਫਿਲਮ 'ਦਿ ਸੈਕੰਡ ਸ਼ੋਅ' 'ਚ ਆਪਣੇ ਕਿਰਦਾਰ ਨੂੰ ਲੈ ਕੇ ਮਸ਼ਹੂਰ ਹੋਏ ਸਿੰਧੂ ਆਰ ਪਿਲੱਈ ਦੀ ਗੋਆ ਬੀਚ 'ਤੇ ਲਾਸ਼ ਮਿਲੀ ਹੈ। ਗੋਆ ਦੇ ਅੰਜੁਨਾ ਬੀਚ 'ਤੇ ਸ਼ੁੱਕਰਵਾਰ ਨੂੰ ਇਸ ਮਲਿਆਲਮ ਐਕਟਰ ਦਾ ਮ੍ਰਿਤਕ ਸਰੀਰ ਮਿਲਿਆ ਪਰ ਸੋਮਵਾਰ ਨੂੰ ਇਸ ਦੀ ਸ਼ਨਾਖਤ ਹੋ ਸਕੀ। ਰਿਪੋਰਟਸ ਮੁਤਾਬਕ, ਪੁਲਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਤੋਂ ਸਿੰਧੂ ਪਿਲੱਈ ਗਾਇਬ ਸਨ। ਉਹ ਕੇਰਲ ਦੇ ਐਰਾਨਾਕੁਲਮ ਕੂਥੱਟੂਕੁਲਮ ਦੇ ਰਹਿਣ ਵਾਲੇ ਸਨ। ਸੂਤਰਾਂ ਮੁਤਾਬਕ ਸਿੰਧੂ 4 ਜਨਵਰੀ ਨੂੰ ਗੋਆ ਪੁੱਜੇ ਤੇ ਕਲੰਗੁਟ 'ਚ ਆਪਣੇ ਰਿਸ਼ਤੇਦਾਰਾਂ ਨਾਲ ਰੁੱਕੇ ਸਨ।

9 ਜਨਵਰੀ ਨੂੰ ਉਹ ਰਿਸ਼ਤੇਦਾਰਾਂ ਨੂੰ ਇਹ ਕਹਿ ਕੇ ਨਿਕਲ ਗਏ ਕਿ ਉਹ ਕੇਰਲ ਵਾਪਸ ਜਾ ਰਹੇ ਹਨ। ਜਦੋਂ ਐਕਟਰ ਦੇ ਪਰਿਵਾਰ ਨੇ ਉਨ੍ਹਾਂ ਦੇ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦਾ ਨੰਬਰ ਬੰਦ ਮਿਲਿਆ। ਇਸ ਤੋਂ ਬਾਅਦ ਐਕਟਰ ਦੇ ਪਰਿਵਾਰ 12 ਜਨਵਰੀ ਨੂੰ ਪੁੱਛਗਿਛ ਕੀਤੀ। ਉਸੇ ਦਿਨ ਅੰਜੁਨਾ ਬੀਚ 'ਤੇ ਪੁਲਸ ਨੂੰ ਐਕਟਰ ਦੀ ਲਾਸ਼ ਮਿਲੀ।

Punjabi Bollywood Tadka

ਬੀਚ 'ਤੇ ਮਿਲੀ ਉਨ੍ਹਾਂ ਦੀ ਲਾਸ਼ ਨੂੰ ਲੈ ਕੇ ਜਦੋਂ ਪੁਲਸ ਨੇ ਅਲਰਟ ਜਾਰੀ ਕੀਤਾ, ਉਸੇ ਸਮੇਂ ਐਕਟਰ ਦੀ ਮਾਂ ਗੋਆ ਪੁੱਜੀ ਤੇ ਉਨ੍ਹਾਂ ਨੇ ਆਪਣੀ ਬੇਟੇ ਦੀ ਲਾਸ਼ ਦੀ ਸ਼ਨਾਖਤ ਕੀਤੀ। ਐਕਟਰ ਦੀ ਇਸ ਤਰ੍ਹਾਂ ਅਚਾਨਕ ਮੌਤ 'ਤੇ ਸਾਊਥ ਇੰਡਸਟਰੀ ਦੇ ਮਸ਼ਹੂਰ ਐਕਟਰ ਦਲਕੀਰ ਸਲਮਾਨ ਨੇ ਦੁੱਖ ਜ਼ਾਹਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਐਕਟਰ ਦੀ ਮੌਤ ਪਾਣੀ 'ਚ ਡੁੱਬਣ ਕਾਰਨ ਹੋਈ ਹੈ। 27 ਸਾਲਾ ਐਕਟਰ ਸਿੰਧੂ ਆਰ ਪਿਲੱਈ ਦਾ ਅੰਤਿਮ ਸੰਸਕਾਰ ਥ੍ਰਿਸੂਰ 'ਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਕੀਤਾ ਜਾਵੇਗਾ।


Tags: The Second ShowSidhu R PillaiDeathGoaਦਿ ਸੈਕੰਡ ਸ਼ੋਅਸਿੰਧੂ ਆਰ ਪਿਲੱਈ

Edited By

Chanda Verma

Chanda Verma is News Editor at Jagbani.