FacebookTwitterg+Mail

ਚੌਥੀ ਪੜ੍ਹੀ ਬੋਲਡ ਇਮੇਜ ਵਾਲੀ ਇਸ ਅਦਾਕਾਰਾ ਦੀ ਪੱਖੇ ਨਾਲ ਲਟਕੀ ਮਿਲੀ ਸੀ ਲਾਸ਼, ਮੌਤ ਦੇ ਰਾਜ਼ ਹਨ ਅਣਸੁਲਝੇ

silk smitha birthday
02 December, 2017 05:14:14 PM

ਮੁੰਬਈ(ਬਿਊਰੋ)— ਆਪਣੀ ਬੋਲਡ ਇਮੇਜ ਕਾਰਨ ਮਸ਼ਹੂਰ ਰਹੀ ਦੱਖਣੀ ਅਦਾਕਾਰਾ ਸਿਲਕ ਸਮੀਤਾ ਦੇ ਜ਼ਿੰਦਗੀ ਦੇ ਕਈ ਰਾਜ ਅੱਜ ਵੀ ਅਣਸੁਲਝੇ ਹਨ। ਉਨ੍ਹਾਂ 'ਤੇ ਬਣੀ ਫਿਲਮ 'ਡਰਟੀ ਪਿਕਚਰ' ਨੇ ਸਿਲਕ ਦੀ ਜ਼ਿੰਦਗੀ 'ਤੇ ਚਾਨਣਾ ਪਾਇਆ। ਸਿਲਕ ਸਮੀਤਾ 2 ਦਸੰਬਰ, 1960 ਨੂੰ ਜਨਮੀ ਸੀ। ਜਾਣੋ ਉਨ੍ਹਾਂ ਦੀ ਜ਼ਿੰਦਗੀ ਦੀ ਦਿਲਚਸਪ ਕਹਾਣੀ। 80 ਦੇ ਦਹਾਕੇ 'ਚ ਦੱਖਣੀ ਭਾਰਤੀ ਸਿਨੇਮਾ 'ਚ ਸਿਲਕ ਸਮੀਤਾ ਦੀ ਸ਼ੌਹਰਤ ਦਾ ਇਹ ਆਲਮ ਸੀ ਕਿ ਹਿੰਦੀ ਸਿਨੇਮਾ ਵੀ ਉਨ੍ਹਾਂ ਨੂੰ ਉਸ ਸਮੇਂ ਅਪਣਾਉਣ ਦੇ ਮੋਹ ਤੋਂ ਖੁਦ ਨੂੰ ਬਚਾ ਨਹੀਂ ਪਾਈ। ਇਸੇ ਕ੍ਰੇਜ਼ ਤੇ ਸਿਲਕ ਦੇ ਰਹੱਸਾਂ ਨਾਲ ਪ੍ਰਭਾਵਿਤ ਹੋ ਕੇ ਮਿਲਨ ਲੂਥਰੀਆ ਨੇ ਵਿਦਿਆ ਬਾਲਨ ਨੂੰ ਮੁੱਖ ਭੁਮਿਕਾ 'ਚ ਲੈ ਕੇ ਸਿਲਕ ਸਮੀਤਾ 'ਤੇ 'ਡਰਟੀ ਪਿਰਚਰ' ਬਣਾਈ ਸੀ।

Punjabi Bollywood Tadkaਆਂਧਰਾਂ ਪ੍ਰਦੇਸ਼ 'ਚ ਰਾਜਮੁੰਦਰੀ ਦੇ ਐਲੂਰੀ 'ਚ ਜਨਮੀ ਵਿਜੇਲਕਸ਼ਮੀ ਪਹਿਲੇ ਸਮੀਤਾ ਬਣੀ ਤੇ ਫਿਰ ਸਿਲਕ। ਉਸ ਦੌਰ ਦੀ ਕੋਈ ਵੀ ਫਿਲਮ ਲੋਕ ਤਾਂ ਹੀ ਦੇਖਦੇ ਸਨ ਜੇਕਰ ਉਸ 'ਚ ਸਿਲਕ ਸਮੀਤਾ ਦਾ ਇਕ ਗੀਤ ਹੁੰਦਾ ਸੀ। ਆਪਣੇ ਦੱਸ ਸਾਲ ਦੇ ਛੋਟੇ ਕਰੀਅਰ 'ਚ ਕਰੀਬ 500 ਫਿਲਮਾਂ 'ਚ ਕੰਮ ਕਰਨ ਵਾਲੀ ਸਿਲਕ ਸਮੀਤਾ ਦਾ ਪਰਿਵਾਰ ਇੰਨਾ ਗਰੀਬ ਸੀ ਕਿ ਘਰ ਵਾਲੇ ਉਸ ਨੂੰ ਸਰਕਾਰੀ ਸਕੂਲ 'ਚ ਭੇਜਨ ਤੱਕ ਦਾ ਖਰਚਾ ਚੁੱਕਣ 'ਚ ਅਸਫਲ ਰਹੇ। ਚੌਥੀ ਕਲਾਸ 'ਚ ਪੜ੍ਹਾਈ ਛੁੱਟੀ ਤੇ ਪਹਿਲਾ ਕੰਮ ਸਮੀਤਾ ਨੂੰ ਮਿਲਿਆ ਫਿਲਮਾਂ 'ਚ ਮੇਕਅੱਪ ਅਸੀਸਟੈਂਟ ਦਾ। ਸਮੀਤਾ ਸ਼ੂਟਿੰਗ ਦੌਰਾਨ ਹੀਰੋਇਨਾਂ ਦੇ ਚਿਹਰੇ 'ਤੇ ਸ਼ਾਰਟਸ ਵਿਚਕਾਰ ਟਚਅੱਪ ਦਾ ਕੰਮ ਕਰਦੀ ਹੁੰਦੀ ਸੀ ਤੇ ਇੱਥੋਂ ਹੀ ਉਨ੍ਹਾਂ ਦੀਆਂ ਅੱਖਾਂ 'ਚ ਪਲਣੇ ਸ਼ੁਰੂ ਹੋਏ ਗਲੈਮਰ ਦੇ ਆਸਮਾਨ 'ਤੇ ਚੰਨ ਵਾਂਗ ਚਮਕਣ ਦੇ ਸੁਪਨੇ।Punjabi Bollywood Tadkaਜਿਸ ਹਿਰੋਇਨ ਦਾ ਉਹ ਮੇਕਅੱਪ ਕਰਦੀ ਸੀ, ਉਸੇ ਦੇ ਫਿਲਮਕਾਰ ਨਾਲ ਸਿਕਲ ਨੇ ਦੋਸਤੀ ਦੀਆਂ ਪੀਂਗਾਂ ਪਾਈਆਂ ਤੇ ਪਹਿਲੀ ਵਾਰ ਮਲਿਆਲਮ ਫਿਲਮ 'ਇਨਾਏ ਥੇਡੀ' 'ਚ 1979 'ਚ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਇਕ ਦਿਨ 'ਚ ਤਿੰਨ ਸ਼ਿਫਟਾਂ 'ਚ ਕੰਮ ਕਰਦੀ ਤੇ ਇਕ ਇਕ ਗੀਤ ਦੀ ਕੀਮਤ 50 ਹਜ਼ਾਰ ਰੁਪਏ ਤੱਕ ਵਸੂਲਦੀ ਸੀ। ਜ਼ਿਕਰਯੋਗ ਹੈ ਕਿ ਸ਼ੋਹਰਤ ਦੇ ਦੌਰ 'ਚ ਆਪਣੇ ਨਿੱਜੀ ਜੀਵਨ ਨੂੰ ਸੰਤੁਲਿਤ ਨਾ ਰੱਖ ਪਾਉਣ ਕਾਰਨ ਉਨ੍ਹਾਂ ਦਾ ਕਰੀਅਰ ਹੇਠਾਂ ਡਿੱਗਦਾ ਗਿਆ। ਸਿਲਕ ਸਮੀਤਾ ਦੇ ਇਕ ਕਰੀਬੀ ਮਿੱਤਰ ਨੇ ਉਨ੍ਹਾਂ ਨੂੰ ਫਿਲਮ ਨਿਰਮਾਤਾ ਬਣਨ ਦਾ ਲਾਲਚ ਦਿਖਾਇਆ। ਸਿਰਫ ਦੋ ਫਿਲਮਾਂ ਦੇ ਨਿਰਮਾਣ 'ਚ ਹੀ ਉਨ੍ਹਾਂ ਨੂੰ 2 ਕਰੋੜ ਰੁਪਏ ਦਾ ਘਾਟਾ ਹੋ ਗਿਆ।

Punjabi Bollywood Tadkaਸਮਿਤਾ ਦੀ ਤੀਜੀ ਫਿਲਮ ਸ਼ੁਰੂ ਤਾਂ ਹੋਈ ਪਰ ਕਦੇ ਪੂਰੀ ਨਹੀਂ ਹੋ ਸਕੀ। ਬੈਂਕ ਦੀ ਘੱਟਦੀ ਰਕਮ ਤੇ ਇਕ ਸਟਾਰ ਦੀ ਜੀਵਨਸ਼ੈਲੀ ਕਾਇਮ ਰੱਖਣ ਦੇ ਦਬਾਅ ਨੇ ਸਿਲਕ ਸਮੀਤਾ ਨੂੰ ਮਨੋਵਿਗਿਆਣਕ ਰੂਪ ਨਾਲ ਕਮਜ਼ੋਰ ਕਰ ਦਿੱਤਾ। 
23 ਸਤੰਬਰ 1996 ਨੂੰ ਉਨ੍ਹਾਂ ਦੀ ਲਾਸ਼ ਉਨ੍ਹਾਂ ਦੇ ਹੀ ਘਰ 'ਚ ਪੱਖੇ ਨਾਲ ਲਟਕਦੀ ਪਾਈ ਗਈ। ਪੁਲਸ ਨੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨਦੇ ਹੋਏ ਇਹ ਕੇਸ ਬੰਦ ਕਰ ਦਿੱਤਾ, ਹਾਲਾਂਕਿ ਅਜਿਹੇ ਵੀ ਲੋਕਾਂ ਦੀ ਕਮੀ ਨਹੀਂ ਹੈ, ਜੋ ਇਸ ਨੂੰ ਹੱਤਿਆ ਦਾ ਮਾਮਲਾ ਮੰਨਦੇ ਹਨ ਤੇ ਇਸ ਦੇ ਪਿੱਛੇ ਇਕ ਵੱਡੀ ਸਾਜਿਸ਼ ਦਾ ਸ਼ੱਕ ਜਤਾਉਂਦੇ ਹਨ। 

Punjabi Bollywood Tadka Punjabi Bollywood Tadka


Tags: The Dirty PictureSilk SmithaVidya BalanBirthdayਸਿਲਕ ਸਮੀਤਾਡਰਟੀ ਪਿਰਚਰ