FacebookTwitterg+Mail

ਆਖਰੀ ਸਮੇਂ ਇਸ ਸ਼ਖਸ ਨੂੰ ਕਰਦੀ ਰਹੀ ਸਿਲਕ ਸਮਿਤਾ ਫੋਨ, ਚੁੱਕ ਲੈਂਦਾ ਤਾਂ ਬਚ ਜਾਂਦੀ ਉਸ ਦੀ ਜਾਨ

silk smitha happy birthday
02 December, 2017 08:43:25 PM

ਨਵੀਂ ਦਿੱਲੀ(ਬਿਊਰੋ)— ਅੱਜ ਵੀ ਦੱਖਣੀ ਫਿਲਮਾਂ ਦੀ ਸੈਕਸੀ ਸਾਇਰਨ ਕਹੀ ਜਾਨ ਵਾਲੀ ਸਿਲਕ ਸਮਿਤਾ ਨੂੰ ਯਾਦ ਕੀਤਾ ਜਾਂਦਾ ਹੈ। ਦੱਸ ਦੇਈਏ ਸਿਲਕ ਸਮਿਤਾ ਇੱਕ ਅਜਿਹੀ ਹੀਰੋਇਨ ਸੀ, ਜਿਸ ਨੇ ਸਿਰਫ ਚਾਰ ਸਾਲ 'ਚ ਲਗਭਗ 200 ਫਿਲਮਾਂ 'ਚ ਕੰਮ ਕੀਤਾ ਸੀ ਪਰ ਉਨ੍ਹਾਂ ਨੂੰ ਹਮੇਸ਼ਾ ਤੋਂ ਅਫਸੋਸ ਰਿਹਾ ਸੀ ਕਿ ਉਨ੍ਹਾਂ ਨੂੰ ਗਲੈਮਰਸ ਰੋਲ ਹੀ ਦਿੱਤੇ ਜਾਂਦੇ ਸਨ ਹਾਲਾਂਕਿ ਉਹ ਚੁੱਪਚਾਪ ਉਨ੍ਹਾਂ ਹੀ ਫਿਲਮਾਂ 'ਚ ਕੰਮ ਕਰਦੀ ਰਹੀ।

Punjabi Bollywood Tadka
ਸਿਲਕ ਸਮਿਤਾ ਜਿਸ ਤਰਾਂ ਤਰੱਕੀ ਦੇ ਬੁਲੰਦੀ 'ਤੇ ਚੜ੍ਹ ਰਹੀ ਸੀ ਉੱਥੇ ਫੈਨਸ ਉਨ੍ਹਾਂ ਦੇ ਦੀਵਾਨੇ ਹੁੰਦੇ ਜਾ ਰਹੇ ਸਨ। ਉੱਥੇ ਹੀ ਕੁਝ ਇੰਡਸਟਰੀ ਦੇ ਲੋਕ ਉਨ੍ਹਾਂ ਦੀ ਇਸ ਤਰੱਕੀ ਨਾਲ ਜਲਣ ਲੱਗੇ ਸੀ। ਇਸ ਤੋਂ ਬਾਅਦ ਆਇਆ ਉਹ ਦੌਰ ਜਦੋਂ ਸਿਲਕ ਸਮਿਤਾ ਨੇ ਜ਼ਿੰਦਗੀ ਤੋਂ ਹਾਰ ਮੰਨ ਲਈ।

Punjabi Bollywood Tadka

ਕੋਈ ਨਹੀਂ ਜਾਣਦਾ ਕਿ ਉਨ੍ਹਾਂ ਨਾਲ ਅਜਿਹਾ ਕੀ ਹੋਇਆ ਸੀ, ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਆਤਮਹੱਤਿਆ ਵਰਗਾ ਵੱਡਾ ਕਦਮ ਚੁੱਕਿਆ। ਸਾਰਿਆਂ ਲਈ ਇਹ ਅਫਸੋਸ ਦੀ ਗੱਲ ਸੀ ਪਰ ਜੇਕਰ ਇਸ ਗੱਲ ਤੋਂ ਕੋਈ ਸਭ ਤੋਂ ਜ਼ਿਆਦਾ ਨਿਰਾਸ਼ ਸੀ ਤਾਂ ਉਹ ਸੀ ਉਨ੍ਹਾਂ ਦੇ ਖਾਸ ਦੋਸਤ ਰਵੀਚੰਦਰਨ।

Punjabi Bollywood Tadka
ਜੀ ਹਾਂ ਆਪਣੀ ਮੌਤ ਤੋਂ ਪਹਿਲਾ ਸਿਲਕ ਸਮਿਤਾ ਨੇ ਰਵੀਚੰਦਰਨ ਨੂੰ ਕਈ ਵਾਰ ਫੋਨ ਕੀਤਾ ਸੀ ਪਰ…ਇਸ ਤੋਂ ਇਲਾਵਾ ਸੁਸਾਈਡ ਕਰਨ ਤੋਂ ਕੁਝ ਘੰਟੇ ਪਹਿਲਾਂ ਸਮਿਤਾ ਨੇ ਕੰਨੜ ਅਦਾਕਾਰ ਨੂੰ ਵੀ ਫੋਨ ਕੀਤਾ ਸੀ। ਇਸ ਫੋਨ ਦੇ ਕੁਝ ਘੰਟੇ ਬਾਅਦ ਹੀ ਪਤਾ ਚੱਲਿਆ ਕਿ ਸਿਲਕ ਸਮਿਤਾ ਨੇ ਸੁਸਾਈਡ ਕਰ ਲਿਆ ਹੈ।

Punjabi Bollywood Tadka
ਦੱਸ ਦੇਈਏ ਸਾਲ 2014 'ਚ ਰਵੀਚੰਦਰਨ ਨੇ ਇਕ ਕੰਨੜ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਪੂਰਾ ਕਿੱਸਾ ਸੁਣਾਇਆ ਸੀ। ਉਨ੍ਹਾਂ ਨੇ ਦੱਸਿਆ ਕਿ, ''23 ਸਤੰਬਰ 1996 ਦੀ ਗੱਲ ਹੈ। ਉਸ ਦਿਨ ਮੈਂ ਸ਼ੂਟਿੰਗ ਚ ਰੁੱਝਾ ਹੋਇਆ ਸੀ। ਮੈਂ ਇਹ ਦੇਖ ਕੇ ਹੈਰਾਨ ਹੋ ਗਿਆ ਕਿ ਸਮਿਤਾ ਨੇ ਮੈਨੂੰ ਕਈ ਬਾਰ ਫੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ।

Punjabi Bollywood Tadka

ਮੈਂ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਖਰਾਬ ਨੈੱਟਵਰਕ ਕਰਕੇ ਸਿਲਕ ਨਾਲ ਗੱਲਬਾਤ ਨਾ ਹੋ ਸਕੀ। ਮੈਨੂੰ ਲੱਗਾ ਸਿਲਕ ਰੋਜ਼ਾਨਾ ਵਾਂਗ ਫੋਨ ਕਰ ਰਹੀ ਹੋਵੇਗੀ ਪਰ ਅਗਲੇ ਦਿਨ ਮੈਨੂੰ ਖ਼ਬਰ ਮਿਲੀ ਕਿ ਸਿਲਕ ਸਮਿਤਾ ਨੇ ਸੁਸਾਈਡ ਕਰ ਲਿਆ ਹੈ। ਇਹ ਮੇਰੇ ਲਈ ਬਹੁਤ ਭਿਆਨਕ ਸੀ।''

Punjabi Bollywood Tadka


Tags: Silk SmithaBirthdaySubashTime BombMazhavil KoodaramV Ravichandranਸਿਲਕ ਸਮੀਤਾ