FacebookTwitterg+Mail

ਸਿਮਰ ਗਿੱਲ ਦਾ ਗੀਤ 'ਨਾ ਭੁੱਕੀ ਨਾ ਸਮੈਕ' ਰਿਲੀਜ਼, ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

simar gill new song na bhuki na smack out now
15 February, 2018 02:14:06 PM

ਜਲੰਧਰ (ਬਿਊਰੋ)— 'ਪੈੱਗ ਪੌਣ ਵੇਲੇ' ਦੀ ਸਫਲਤਾ ਤੋਂ ਬਾਅਦ ਪੰਜਾਬੀ ਗਾਇਕ ਸਿਮਰ ਗਿੱਲ ਨਵਾਂ ਗੀਤ 'ਨਾ ਭੁੱਕੀ ਨਾ ਸਮੈਕ' ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਏ ਹਨ। 13 ਫਰਵਰੀ ਨੂੰ ਰਿਲੀਜ਼ ਹੋਇਆ 'ਨਾ ਭੁੱਕੀ ਨਾ ਸਮੈਕ' ਇਕ ਰੋਮਾਂਟਿਕ ਗੀਤ ਹੈ, ਜਿਹੜਾ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਵੀ ਦੇ ਰਿਹਾ ਹੈ। ਗੀਤ ਨੂੰ ਖਬਰ ਲਿਖੇ ਜਾਣ ਤਕ ਲਗਭਗ 7 ਲੱਖ ਦੇ ਕਰੀਬ ਵਿਊਜ਼ ਯੂਟਿਊਬ 'ਤੇ ਮਿਲ ਗਏ ਹਨ।

ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਸਿਮਰ ਗਿੱਲ ਤੇ ਰੋਬਿਨ ਸਿੰਘ ਦੀ ਹੈ। ਗੀਤ ਨੂੰ ਮਿਊਜ਼ਿਕ ਅਰਬਨ ਸਿੰਘ ਨੇ ਦਿੱਤਾ ਹੈ। ਭਾਰਤੀ ਪਰਾਸ਼ਰ, ਸੁਨੈਨਾ ਠਾਕੁਰ ਤੇ ਅਚਿੰਤ ਗੋਇਲ ਵਲੋਂ ਇਹ ਗੀਤ ਪ੍ਰੋਡਿਊਸ ਕੀਤਾ ਗਿਆ ਹੈ। ਮਿਊਜ਼ਿਕ ਟਾਈਮ ਦੇ ਬੈਨਰ ਹੇਠ ਯੂਟਿਊਬ 'ਤੇ ਇਹ ਗੀਤ ਰਿਲੀਜ਼ ਹੋਇਆ ਹੈ, ਜਿਹੜਾ ਲੋਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ।


Tags: Simar Gill Na Bhuki Na Smack Music Tym Punjabi Song Peg Paun Wele

Edited By

Rahul Singh

Rahul Singh is News Editor at Jagbani.