FacebookTwitterg+Mail

ਛੇਤੀ ਰਿਲੀਜ਼ ਹੋਣ ਜਾ ਰਿਹੈ ਸਿਮਰ ਗਿੱਲ ਦਾ ਗੀਤ 'ਪੈੱਗ ਪੌਣ ਵੇਲੇ'

simar gill new song peg poun wele will be out soon
22 January, 2018 07:25:50 PM

ਜਲੰਧਰ (ਬਿਊਰੋ)— 'ਬੇਬੀ ਦੱਸਦੀ', 'ਪੋਕੇਮੋਨ', 'ਮਾਰੂਤੀ ਯਾਰ ਦੀ' ਵਰਗੇ ਹਿੱਟ ਗੀਤ ਦੇਣ ਵਾਲੇ ਗਾਇਕ ਸਿਮਰ ਗਿੱਲ ਦਾ ਬਹੁਤ ਜਲਦ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਸਿਮਰ ਗਿੱਲ ਦੇ ਨਵੇਂ ਰਿਲੀਜ਼ ਹੋਣ ਜਾ ਰਹੇ ਗੀਤ ਦਾ ਨਾਂ 'ਪੈੱਗ ਪੌਣ ਵੇਲੇ' ਹੈ, ਜਿਸ ਦਾ ਪੋਸਟਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਗੀਤ ਦੀ ਪੇਸ਼ਕਸ਼ ਮਿਊਜ਼ਿਕ ਟਾਈਮ ਪ੍ਰੋਡਕਸ਼ਨਜ਼ ਦੀ ਹੈ।

ਗੀਤ ਨੂੰ ਆਵਾਜ਼ ਸਿਮਰ ਗਿੱਲ ਨੇ ਦਿੱਤੀ ਹੈ। ਇਸ ਦੇ ਬੋਲ ਸੋਨੀ ਇੰਦਗੜ੍ਹ/ਜਿੰਦਰ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਅਰਬਨ ਸਿੰਘ ਨੇ ਦਿੱਤਾ ਹੈ। ਗੀਤ ਦੀ ਵੀਡੀਓ ਗੈਰੀ ਦਿਓਲ ਵਲੋਂ ਬਣਾਈ ਗਈ ਹੈ, ਜਿਸ ਨੂੰ ਪ੍ਰੋਡਿਊਸ ਭਾਰਤੀ ਪਰਾਸ਼ਰ, ਸੁਨੈਨਾ ਠਾਕੁਰ ਤੇ ਅਚਿੰਤ ਗੋਇਲ (ਦਿ ਟਰੈਕਰਸ) ਨੇ ਕੀਤਾ ਹੈ। ਗੀਤ ਦਾ ਪੋਸਟਰ ਕਾਫੀ ਜ਼ਬਰਦਸਤ ਹੈ ਤੇ ਉਮੀਦ ਕਰਦੇ ਹਾਂ ਕਿ ਗੀਤ ਵੀ ਧਮਾਲਾਂ ਪਾਉਣ ਵਾਲਾ ਹੋਵੇਗਾ।


Tags: Simar Gill Peg Poun Wele Punjabi Singer New Song Poster

Edited By

Rahul Singh

Rahul Singh is News Editor at Jagbani.