FacebookTwitterg+Mail

ਬਾਲੀਵੁੱਡ ਦੀ ਇਹ ਖੂਬਸੂਰਤ ਗਾਇਕਾ ਇਟੇਲੀਅਨ ਪ੍ਰੇਮੀ ਨਾਲ ਬੱਝੀ ਵਿਆਹ ਦੇ ਬੰਧਨ 'ਚ

    1/8
28 July, 2016 08:41:31 AM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਗਾਇਕਾ-ਅਦਾਕਾਰਾ ਸ਼ਵੇਤਾ ਪੰਡਿਤ ਨੇ ਆਪਣੇ ਪ੍ਰੇਮੀ ਈਵਾਨੋ ਫੁਚੀ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਇਵਾਨੋ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਸ ਦੀ ਖਬਰ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਲਿਖਿਆ, 'ਅਸੀਂ ਅੱਜ ਕਾਨੂੰਨੀ ਤੌਰ 'ਤੇ ਵਿਆਹ ਕਰ ਲਿਆ ਹੈ ਅਤੇ ਹੁਣ ਇਕ ਮਹੀਨੇ ਬਾਅਦ ਮੁੰਬਈ ਅਤੇ ਜੋਧਪੁਰ 'ਚ ਸੈਲੀਬ੍ਰੇਸ਼ਨ ਹੋਵੇਗਾ।' ਸ਼ਵੇਤਾ ਦੀ ਖਾਸ ਦੋਸਤ ਦੀਪਤੀ ਭਟਨਾਗਰ ਨੇ ਟਵਿਟਰ 'ਤੇ ਉਨ੍ਹਾਂ ਮੈਰਿਡ ਲਾਈਫ ਦੀਆਂ ਵਧਾਈਆਂ ਦਿੱਤੀਆਂ।
ਜਾਣਕਾਰੀ ਅਨੁਸਾਰ ਈਵਾਨੋ ਅਤੇ ਸ਼ਵੇਤਾ ਦੀ ਮੰਗਣੀ ਪਹਿਲੇ ਪੈਰਿਸ 'ਚ ਹੋਈ ਸੀ। ਸੋਮਵਾਰ ਨੂੰ ਉਨ੍ਹਾਂ ਨੇ ਕੋਰਟ ਮੈਰਿਜ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ। ਇੰਸਟਾਗਰਾਮ 'ਤੇ ਸ਼ੇਅਰ ਹੋਈ ਤਸਵੀਰ 'ਚ ਦੋਹਾਂ ਦੇ ਗਲੇ 'ਚ ਫੁੱਲਾਂ ਦੀ ਮਾਲਾ ਪਾਏ ਨਜ਼ਰ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਸ਼ਵੇਤਾ ਪੰਡਿਤ ਜਦੋਂ 12 ਸਾਲ ਦੀ ਸੀ ਜਦੋਂ 500 ਗਾਇਕਾਂ 'ਚੋਂ ਉਨ੍ਹਾਂ ਨੂੰ ਆਦਿਤਿਯ ਚੋਪੜਾ ਦੀ ਫਿਲਮ 'ਮੁਹੱਬਤੇ' ਲਈ ਚੁਣਿਆ ਗਿਆ ਸੀ। ਇਸ ਫਿਲਮ 'ਚ ਪੰਜ ਗੀਤਾਂ ਨੂੰ ਸ਼ਵੇਤਾ ਨੇ ਆਪਣੀ ਆਵਾਜ਼ ਦਿੱਤੀ ਹੈ। 16 ਸਾਲ ਦੀ ਉਮਰ 'ਚ ਉਨ੍ਹਾਂ ਨੇ ਐਲਬਮ 'ਮੈਂ ਜ਼ਿੰਦਗੀ ਹੂੰ' ਲਈ ਆਪਣੀ ਸੁਰੀਲੀ ਆਵਾਜ਼ ਦਿੱਤੀ ਸੀ। ਉਨ੍ਹਾਂ ਨੇ 'ਮੁਹੱਬਤੇ' ਤੋਂ ਪਹਿਲਾਂ 'ਸਾਜ', 'ਦਿਲ ਕਿਆ ਕਰੇ', 'ਰਾਜੂ ਚਾਚਾ' ਅਤੇ ਬਾਅਦ 'ਚ 'ਨਈ ਪੜੋਸਨ', 'ਜੂਲੀ', 'ਕਭੀ ਅਲਵੀਦਾ ਨਾ ਕਹਿਣਾ', 'ਵੈਲਕਮ ਬੈਕ', 'ਯਮਲਾ ਪਗਲਾ ਦੀਵਾਨਾ', 'ਸੱਤਿਆਗ੍ਰਹਿ', 'ਹਾਈਵੇ' ਅਤੇ 'ਗੁੱਡੂ ਕੀ ਗਨ' ਵਰਗੀਆਂ ਕਈ ਫਿਲਮਾਂ 'ਚ ਗੀਤ ਗਾਏ ਹਨ। ਹਿੰਦੀ ਤੋਂ ਇਲਾਵਾ ਉਹ ਤਮਿਲ, ਤੇਲੁਗੂ ਅਤੇ ਪੰਜਾਬੀ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਸ਼ਵੇਤਾ ਨੂੰ ਅਨਿਲ ਕਪੂਰ ਦੇ ਟੀ.ਵੀ. ਸ਼ੋਅ '24' 'ਚ ਬਤੌਰ ਅਦਾਕਾਰਾ ਦੇਖਿਆ ਜਾ ਚੁੱਕਿਆ ਹੈ। ਉਹ ਫਿਲਮ 'ਬਰਖਾ' ਅਤੇ 'ਡੇਵਿਡ' 'ਚ ਵੀ ਨਜ਼ਰ ਆ ਚੁੱਕੀ ਹੈ।


Tags: ਸ਼ਵੇਤਾਇਟੇਲੀਅਨ ਪ੍ਰੇਮੀਵਿਆਹ shwetaitalian boyfriendmarriage