FacebookTwitterg+Mail

ਪੰਜਾਬੀ ਗਾਇਕ ਸਿੰਘ ਹਰਜੋਤ ਦਾ ਗੀਤ 'ਵਿਆਹ ਦੀ ਤਿਆਰੀ' ਯੂਟਿਊਬ 'ਤੇ ਰਿਲੀਜ਼ (ਵੀਡੀਓ)

singh harjot viah di teyari
06 December, 2017 01:38:51 PM

ਜਲੰਧਰ (ਬਿਊਰੋ)— ਵਿਆਹਾਂ-ਸ਼ਾਦੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਪੰਜਾਬੀ ਗਾਇਕ ਸਿੰਘ ਹਰਜੋਤ ਦਾ ਨਵਾਂ ਗੀਤ 'ਵਿਆਹ ਦੀ ਤਿਆਰੀ' ਰਿਲੀਜ਼ ਹੋਇਆ ਹੈ। ਗੀਤ ਨੂੰ ਸਿੰਘ ਹਰਜੋਤ ਨੇ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ। ਗੀਤ ਦੇ ਬੋਲ ਪਰਗਟ ਕੋਟਗੁਰੂ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਬੀਟ ਮਨਿਸਟਰ ਨੇ ਦਿੱਤਾ ਹੈ।

ਗੀਤ ਦੀ ਵੀਡੀਓ ਕਾਫੀ ਮਜ਼ੇਦਾਰ ਹੈ, ਜਿਸ ਨੂੰ ਵੀਡੀਓਗ੍ਰਾਮ ਨੇ ਬਣਾਇਆ ਹੈ। ਗੀਤ ਦੀ ਪੇਸ਼ਕਸ਼ ਐਨਾਲਾਗ ਰਿਕਾਰਡਸ ਤੇ ਨਰੇਸ਼ ਅਗਰਵਾਲ ਦੀ ਹੈ, ਜਿਸ ਨੂੰ ਐਨਾਲਾਗ ਰਿਕਾਰਡਸ ਦੇ ਬੈਨਰ ਹੇਠ ਹੀ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਤੁਸੀਂ ਵੀ ਸੁਣੋ ਤੇ ਆਨੰਦ ਮਾਣੋ ਸਿੰਘ ਹਰਜੋਤ ਦੇ ਗੀਤ 'ਵਿਆਹ ਦੀ ਤਿਆਰੀ' ਦਾ।


Tags: Singh Harjot Viah Di Teyari Beat Minister Pargat Kotguru