FacebookTwitterg+Mail

ਰਾਜ ਬੱਬਰ ਦੀ ਪਤਨੀ ਬਿੱਗ ਬੀ ਨਾਲ ਹੋ ਚੁੱਕੀ ਇੰਟੀਮੇਟ, ਮੌਤ ਤੋਂ ਬਾਅਦ ਰਿਲੀਜ਼ ਹੋਈਆਂ ਕਈ ਫਿਲਮਾਂ

smita patil birthday special
17 October, 2017 12:25:01 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸਮਿਤਾ ਪਾਟਿਲ ਦਾ ਅੱਜ 62ਵਾਂ ਜਨਮਦਿਨ ਹੈ। ਉਸ ਦੀ ਜਨਮ 17 ਅਕਤੂਬਰ 1955 ਨੂੰ ਪੁਣੇ 'ਚ ਹੋਇਆ ਸੀ। ਉਸ ਦਾ ਫਿਲਮੀ ਕਰੀਅਰ ਕਾਫੀ ਛੋਟਾ ਰਿਹਾ ਪਰ ਇਸ ਦੌਰਾਨ ਉਸ ਨੇ ਕੀ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ। ਇੰਨਾ ਹੀ ਨਹੀਂ ਮੌਤ ਤੋਂ ਬਾਅਦ ਤਕਰੀਬਨ 14 ਫਿਲਮਾਂ ਰਿਲੀਜ਼ ਹੋਈਆਂ।

Punjabi Bollywood Tadka

ਸਮਿਤਾ ਨੇ ਰਾਜ ਬੱਬਰ ਨਾਲ ਚੋਰੀ ਛੁਪੇ ਵਿਆਹ ਕਰਵਾਇਆ ਸੀ ਤੇ ਵਿਆਹ ਤੋਂ ਪਹਿਲਾਂ ਉਹ ਲਿਵ-ਇਨ ਰਿਲੈਸ਼ਨ 'ਚ ਵੀ ਰਹਿ ਚੁੱਕੀ ਸੀ। ਦੋਵਾਂ ਦਾ ਇੱਕ ਬੇਟਾ ਹਹੈ, ਜਿਸ ਦਾ ਨਾਂ ਪ੍ਰਤੀਕ ਬੱਬਰ ਹੈ। 13 ਦਸੰਬਰ 1986 ਨੂੰ 31 ਸਾਲ ਦੀ ਉਮਰ 'ਚ ਉਸ ਦਾ ਦਿਹਾਂਤ ਹੋ ਗਿਆ ਸੀ। ਸਮਿਤਾ ਨੇ ਕਈ ਫਿਲਮਾਂ 'ਚ ਬਿੱਗ ਬੀ (ਅਮਿਤਾਭ ਬੱਚਨ) ਨਾਲ ਇੰਟੀਮੇਟ ਸੀਨ ਵੀ ਦਿੱਤੇ ਸਨ।

Punjabi Bollywood Tadka
ਦੱਸਣਯੋਗ ਹੈ ਕਿ ਫਿਲਮਾਂ ਦੇ ਨਾਲ ਹੀ ਸਮਿਤਾ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਹੀ ਸੁਰਖੀਆਂ 'ਚ ਰਹੀ ਹੈ। ਰਾਜ ਬੱਬਰ ਨਾਲ ਵਿਆਹ ਕਰਨ ਤੋਂ ਬਾਅਦ ਉਸ 'ਤੇ ਘਰ ਤੋੜਨ ਦਾ ਦੋਸ਼ ਲੱਗਾ ਤੇ ਮੀਡੀਆ 'ਚ ਉਸ ਨੂੰ ਕਾਫੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

Punjabi Bollywood Tadka

ਸਮਿਤਾ 'ਤੇ ਡਾਇਰੈਕਟਰ ਸ਼ਯਾਮ ਬੇਨੇਗਲ ਦੀ ਨਜ਼ਰ ਪਈ ਤੇ ਉਸ ਨੇ ਸਮਿਤਾ ਨੂੰ ਆਪਣੀ ਫਿਲਮ 'ਚਰਣਦਾਸ ਚੋਰ' ਲਈ ਸਾਇਨ ਕੀਤਾ। ਸਾਲ 1975 'ਚ ਇਸ ਫਿਲਮ ਦੀ ਰਿਲੀਜ਼ਿੰਗ ਨਾਲ ਹੀ ਸਮਿਤਾ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਸਾਲ 1975 ਤੋਂ 1985 ਤੱਕ ਸਮਿਤਾ ਨੇ ਹਿੰਦੀ ਸਿਨੇਮਾ 'ਚ ਬਹੁਤ ਨਾਂ ਚਮਕਾ ਲਿਆ ਸੀ।

Punjabi Bollywood Tadka

Punjabi Bollywood Tadka


Tags: Smita Patil birthday special Raj BabbarShyam BenegalAmitabh Bachchan