FacebookTwitterg+Mail

ਐਸ਼ ਨਾਲ ਬ੍ਰੇਕਅੱਪ ਤੋਂ ਬਾਅਦ ਸਲਮਾਨ ਲਿਆਏ ਸਨ ਉਨ੍ਹਾਂ ਦੀ ਹਮਸ਼ਕਲ, 4 ਸਾਲ ਤੋਂ ਰਹਿ ਚੁੱਕੀ ਹੈ 'ਗਾਇਬ'

sneha ullal
12 October, 2017 02:02:09 PM

ਮੁੰਬਈ(ਬਿਊਰੋ)— ਬਾਲੀਵੁੱਡ ਫਿਲਮ 'ਲਕੀ' 'ਚ ਸਲਮਾਨ ਖਾਨ ਦੀ ਲੇਡੀ ਲਵ ਬਣ ਕੇ ਲਾਈਮਲਾਈਟ 'ਚ ਆਈ ਅਭਿਨੇਤਰੀ ਸਨੇਹਾ ਉਲਾਲ ਪਿਛਲੇ ਚਾਰ ਸਾਲਾਂ ਤੋਂ ਇੱਕ ਗੰਭੀਰ ਬਿਮਾਰੀ ਨਾਲ ਲੜ ਰਹੀ ਹੈ। ਹਾਲ ਹੀ 'ਚ ਇੱਕ ਮਸ਼ਹੂਰ ਵੈੱਬਸਾਈਡ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਦੱਸਿਆ ਕਿ ਉਹ ਆਟੋਇਮਯੂਨ ਡਿਸਆਰਡਰ ਨਾਲ ਪੀੜਤ ਸੀ, ਜੋ ਬਲੱਡ ਨਾਲ ਸੰਬੰਧਿਤ ਬਿਮਾਰੀ ਹੈ। ਇਸ ਦੀ ਵਜ੍ਹਾ ਨਾਲ ਉਹ ਕਾਫੀ ਕਮਜ਼ੋਰ ਹੋ ਗਈ ਸੀ ਅਤੇ ਅੱਧੇ ਘੰਟੇ ਤੋਂ ਜ਼ਿਆਦਾ ਆਪਣੇ ਪੈਰਾਂ 'ਤੇ ਖੜੀ ਨਹੀਂ ਹੋ ਸਕਦੀ ਸੀ। ਇਹੀ ਕਾਰਨ ਹੈ ਕਿ ਉਹ ਪਿਛਲੇ 4 ਸਾਲਾਂ ਤੱਕ ਫਿਲਮਾਂ ਤੋਂ ਦੂਰ ਰਹੀ। ਸਨੇਹਾ ਆਖਿਰੀ ਵਾਰ ਸਾਲ 2013 'ਚ ਆਈ ਤੇਲੁਗੂ ਫਿਲਮ 'ਅੰਥਾ ਨੀ ਮਾਇਆਲੋਨ' 'ਚ ਨਜ਼ਰ ਆਈ ਸੀ। 

Punjabi Bollywood Tadka

ਉਂਝ ਸਨੇਹਾ ਦੇ ਫੈਂਸ ਲਈ ਇਕ ਗੁੱਡ ਨਿਊਜ਼ ਵੀ ਹੈ। ਜਲਦ ਹੀ ਉਹ ਉਨ੍ਹਾਂ ਨੂੰ ਇਕ ਰੋਮਾਂਟਿਕ ਮਿਊਜ਼ਿਕ ਵੀਡੀਓ 'ਇਸ਼ਕ ਵਾਲੀ ਬਾਰਿਸ਼' 'ਚ ਦੇਖ ਪਾਉਣਗੇ। ਇਸ ਗੀਤ ਨੂੰ ਅਲਤਾਫ ਸਈਅਦ ਨੇ ਗਾਇਆ ਹੈ। ਵੀਡੀਓ ਨੂੰ ਅਰਸ਼ੀਆ ਖਾਨ ਅਤੇ ਮੁਹੰਮਦ ਜਾਵੇਦ ਪ੍ਰੋਡਿਊਸ ਕਰ ਰਹੇ ਹਨ।
ਇਸ ਤਰ੍ਹਾਂ ਹੋਇਆ ਸਨੇਹਾ ਦਾ ਪਾਲਣ ਪੋਸ਼ਣ
ਸਨੇਹਾ ਦਾ ਜਨਮ 18 ਦਸੰਬਰ 1987 ਮਸਕਟ, ਓਮਾਨ 'ਚ ਹੋਇਆ ਸੀ। ਹਲਾਂਕਿ ਉਸ ਦਾ ਪਾਲਣ ਪੋਸ਼ਣ ਹੈਦਰਾਬਾਦ 'ਚ ਹੋਇਆ ਸੀ। ਉਸ ਦੀ ਪ੍ਰਾਇਮਰੀ ਐਜੂਕੈਸ਼ਨ ਇੰਡੀਅਨ ਸਕੂਲ, ਮਸਕਟ ਅਤੇ ਇੰਡੀਅਨ ਸਕੂਲ, ਸਾਲਾਹ ਤੋਂ ਕੀਤੀ। ਬਾਅਦ 'ਚ ਉਹ ਮਾਂ ਨਾਲ ਮੁੰਬਈ ਆ ਗਈ।

Punjabi Bollywood Tadka

ਐਸ਼ਵਰਿਆ ਦੀ ਹਮਸ਼ਕਲ ਹੋਣ ਕਾਰਨ ਲੈ ਆਏ ਸਲਮਾਨ ਖਾਨ
ਸਨੇਹਾ ਓਲਾਲ ਸਲਮਾਨ ਖਾਨ ਦੀ ਸਾਬਕਾ ਪ੍ਰੇਮਿਕਾ ਐਸ਼ਵਰਿਆ ਰਾਏ ਬੱਚਨ ਦੀ ਹਮਸ਼ਕਲ ਹੈ। ਕਿਹਾ ਜਾਂਦਾ ਹੈ ਕਿ ਇਸ ਖੂਬੀ ਦੌਰਾਨ ਸਲਮਾਨ ਉਸ ਨੂੰ ਫਿਲਮਾਂ 'ਚ ਲੈ ਕੇ ਆਏ ਸਨ। ਸਨੇਹਾ ਨੂੰ ਇੰਡਸਟਰੀ 'ਚ ਲਿਆਉਣ ਦਾ ਇਕ ਇਹ ਵੀ ਕਾਰਨ ਸੀ ਕਿ ਉਸ ਸਮੇਂ ਉਨ੍ਹਾਂ ਦਾ ਐਸ਼ਵਰਿਆ ਨਾਲ ਤਾਜ਼ਾ-ਤਾਜ਼ਾ ਬ੍ਰੇਕਅੱਪ ਹੋਇਆ ਸੀ।

Punjabi Bollywood Tadka

ਅਜਿਹੀ ਹੈ ਸਲਮਾਨ ਅਤੇ ਸਨੇਹਾ ਦੀ ਦੋਸਤੀ
ਸਨੇਹਾ ਨੇ ਦੱਸਿਆ, ''ਸਲਮਾਨ ਖਾਨ ਬਹੁਤ ਚੰਗੇ ਵਿਅਕਤੀ ਹਨ। ਸਾਰੇ ਮੈਨੂੰ ਕਹਿੰਦੇ ਹਨ ਕਿ ਮੈਂ ਕੰਮ ਦੇ ਸਿਲਸਿਲੇ 'ਚ ਉਸ ਨਾਲ ਗੱਲ ਕਰਾਂ ਪਰ ਮੈਂ ਕਦੇ ਅਜਿਹਾ ਨਹੀਂ ਕੀਤਾ। ਸਾਡਾ ਰਿਸ਼ਤਾ ਕੰਮ ਤੋਂ ਜ਼ਿਆਦਾ ਮੱਹਤਵਪੂਰਨ ਹੈ। ਜਦੋਂ ਮਾਂ ਨੂੰ ਕੈਂਸਰ ਹੋ ਗਿਆ ਸੀ ਤਾਂ ਸਲਮਾਨ ਮੇਰੇ ਘਰ ਆਏ ਸਨ ਅਤੇ ਸਾਨੂੰ ਆਪਣਾ ਸਹਿਯੋਗ ਦਿੱਤਾ।
 

Punjabi Bollywood Tadka

ਇੰਨਾਂ ਫਿਲਮਾਂ 'ਚ ਕਰ ਚੁੱਕੀ ਹੈ ਕੰਮ ਸਨੇਹਾ
ਸਨੇਹਾ ਨੇ ਸਲਮਾਨ ਨਾਲ ਆਪਣੀ ਡੈਬਿਊ ਫਿਲਮ 'ਲਕੀ' 'ਚ ਕੰਮ ਕੀਤਾ ਹੈ। ਹਲਾਂਕਿ ਇਸ ਤੋਂ ਬਾਅਦ ਕਦੇ ਵੀ ਉਹ ਅਤੇ ਸਲਮਾਨ ਇੱਕਠੇ ਕਿਸੇ ਦੂਜੀ ਫਿਲਮ 'ਚ ਨਜ਼ਰ ਨਹੀਂ ਆਏ। ਦੱਸ ਦਈਏ ਕਿ ਸਨੇਹਾ 'ਲਕੀ' ਤੋਂ ਬਾਅਦ 'ਆਰੀਅਨ', 'ਜਾਨੇ ਵੀ ਦੋ ਯਾਰੋਂ', 'ਕਾਸ਼ ਮੇਰੇ ਹੋਤੇ' ਅਤੇ 'ਕਲਿਕ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

Punjabi Bollywood Tadka


Tags: Sneha Ullal Salman khan Lucky No Time for Love Aishwarya Rai Bollywood celebrity ਸਲਮਾਨ ਖਾਨ ਸਨੇਹਾ ਉਲਾਲ