FacebookTwitterg+Mail

ਨਨ ਬਣਨ ਤੋਂ ਬਾਅਦ ਬੋਲਡ ਅੰਦਾਜ਼ 'ਚ ਸੋਫੀਆ ਦੀ ਵਾਪਸੀ 'ਤੇ ਰੱਜ ਕੇ ਹੋਈ ਨਿੰਦਿਆ (ਦੇਖੋ ਤਸਵੀਰਾਂ)

    1/10
24 September, 2016 10:59:38 PM
ਮੁੰਬਈ— ਮਾਡਲ ਤੋਂ ਨਨ ਬਣੀ ਸੋਫੀਆ ਹਯਾਤ ਇਕ ਵਾਰ ਮੁੜ ਸੁਰਖੀਆਂ 'ਚ ਹੈ। ਪਿਛਲੇ ਦਿਨੀਂ ਨਨ ਦੇ ਅੰਦਾਜ਼ ਨਾਲ ਯੂ-ਟਰਨ ਲੈਣ ਦੀ ਵਜ੍ਹਾ ਕਾਰਨ ਲੋਕ ਉਸ ਦੀ ਸੋਸ਼ਲ ਮੀਡੀਆ 'ਤੇ ਰੱਜ ਕੇ ਨਿੰਦਿਆ ਕਰ ਰਹੇ ਹਨ। ਇਥੋਂ ਤਕ ਕਿ ਬੋਲਡ ਤਸਵੀਰਾਂ ਸ਼ੇਅਰ ਕਰਨ 'ਤੇ ਰਾਖੀ ਸਾਵੰਤ ਨੇ ਵੀ ਉਸ ਕੋਲੋਂ ਪੁੱਛ ਲਿਆ ਸੀ ਕਿ ਕੀ ਉਹ ਹੁਣ ਵੀ ਨਨ ਹੈ? ਸੋਫੀਆ ਬੋਲੀ, 'ਰਾਮਦੇਵ ਬਾਬਾ ਤੋਂ ਜ਼ਿਆਦਾ ਕੱਪੜੇ ਪਹਿਨਦੀ ਹਾਂ।'
ਦੱਸਣਯੋਗ ਹੈ ਕਿ ਸੋਫੀਆ ਹਯਾਤ ਨੇ ਲਿਖਿਆ, 'ਜਿਹੜਾ ਵੀ ਮੈਨੂੰ ਬਾਡੀ ਦਿਖਾਉਣ ਕਰਕੇ ਮਾੜਾ ਆਖ ਰਿਹਾ ਹੈ, ਉਸ ਨੂੰ ਦੱਸ ਦੇਵਾਂ ਕਿ ਮੈਂ ਇਸ ਸਮੇਂ ਰਾਮਦੇਵ ਬਾਬਾ ਤੋਂ ਜ਼ਿਆਦਾ ਕੱਪੜੇ ਪਹਿਨ ਰੱਖੇ ਹਨ।' ਸ਼ੁੱਕਰਵਾਰ ਨੂੰ ਇੰਸਟਾਗ੍ਰਾਮ 'ਤੇ ਉਸ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ। ਯੋਗ ਆਸਨ 'ਚ ਬੈਠੀ ਨਜ਼ਰ ਆ ਰਹੀ ਸੋਫੀਆ ਦੀ ਇਸ ਤਸਵੀਰ 'ਚ ਉਸ ਦੀ ਛਾਤੀ ਤੇ ਸਰੀਰ ਦਾ ਹੇਠਲਾ ਹਿੱਸਾ ਸਾਫ ਦਿਖਾਈ ਦੇ ਰਿਹਾ ਹੈ।
ਰਾਖੀ ਨੇ ਲਈ ਸੋਫੀਆ ਦੀ ਕਲਾਸ
ਸੋਫੀਆ ਇਕ ਤਸਵੀਰ 'ਚ ਜੀਨਜ਼ ਤੇ ਕ੍ਰਾਪ ਟੌਪ 'ਚ ਨਜ਼ਰ ਆਈ। ਸੋਫੀਆ ਨੇ ਜਿਵੇਂ ਹੀ ਇਹ ਤਸਵੀਰ ਪੋਸਟ ਕੀਤੀ ਤਾਂ ਰਾਖੀ ਸਾਵੰਤ ਨੇ ਉਸ ਦੀ ਤਸਵੀਰ 'ਤੇ ਕੁਮੈਂਟ ਕੀਤਾ, 'ਤੈਨੂੰ ਕੀ ਹੋ ਗਿਆ ਹੈ ਡੀਅਰ ਸੋਫੀਆ, ਹੁਣ ਤੂੰ ਮਦਰ ਨਹੀਂ ਰਹੀ?' ਸੋਫੀਆ ਨੇ ਤੁਰੰਤ ਜਵਾਬ ਦਿੱਤਾ, 'ਰਾਖੀ ਸਾਵੰਤ... ਹਾਂ ਅਜੇ ਵੀ ਮਦਰ ਹਾਂ। ਕਾਸਮਿਟਕ ਮਦਰ ਸਭ ਕੁਝ ਹੁੰਦੀ ਹੈ... ਮੈਨੂੰ ਸਭ ਕੁਝ ਕਰਨਾ ਪੈਂਦਾ ਹੈ।'

Tags: ਸੋਫੀਆ ਹਯਾਤ ਨਨ Sofia Hayat Nun