FacebookTwitterg+Mail

ਸੋਸ਼ਲ ਮੀਡੀਆ 'ਤੇ ਅਣਜਾਨ ਵਿਅਕਤੀ ਨੇ ਸੋਫੀਆ ਨੂੰ ਪੁੱਛੀ ਰਾਤ ਬਿਤਾਉਣ ਦੀ ਕੀਮਤ, ਚੈਟ ਵਾਇਰਲ

sofia hayat
09 June, 2018 05:03:45 PM

ਮੁੰਬਈ(ਬਿਊਰੋ)— ਅਦਾਕਾਰਾ ਤੇ 'ਬਿੱਗ ਬੌਸ ' ਦੀ ਸਾਬਕਾ ਮੁਕਾਬਲੇਬਾਜ਼ ਸੋਫੀਆ ਹਯਾਤ ਹਮੇਸ਼ਾ ਹੀ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕਿਸੇ ਯੂਜ਼ਰਸ ਨੇ ਸੋਫੀਆ ਨੂੰ ਅਸ਼ਲੀਲ ਮੈਸੇਜ ਕਰ ਦਿੱਤਾ, ਜਿਸ ਦੀ ਵਜ੍ਹਾ ਨਾਲ ਉਹ ਭੜਕ ਉੱਠੀ। ਇਸ ਤੋਂ ਬਾਅਦ ਸੋਫੀਆ ਨੇ ਉਸ ਸ਼ਖਸ ਨੂੰ ਸਬਕ ਸਿਖਾਉਣ ਲਈ ਚੈਟ ਨੂੰ ਇੰਸਟਾਗ੍ਰਾਮ 'ਤੇ ਪੋਸਟ ਕਰ ਦਿੱਤਾ। ਜਿਸ ਵਿਅਕਤੀ ਨੇ ਸੋਫੀਆ ਨੂੰ ਮੈਸੇਜ ਕੀਤਾ ਹੈ ਉਸ ਦਾ ਇੰਸਟਾਗ੍ਰਾਮ ਅਕਾਊਂਟ '' ਨਾਂ ਤੋਂ ਹੈ। ਇਸ ਵਿਅਕਤੀ ਨੇ ਸੋਫੀਆ ਤੋਂ ਇਕ ਰਾਤ ਗੁਜਾਰਨ ਦੀ ਕੀਮਤ ਪੁੱਛੀ ਸੀ। ਸੋਫੀਆ ਨੇ ਉਸ ਨੂੰ ਕਰਾਰਾ ਜਵਾਬ ਦਿੰਦੇ ਹੋਏ ਸਕ੍ਰੀਨਸ਼ਾਰਟ ਸ਼ੇਅਰ ਕਰ ਦਿੱਤੇ।
Punjabi Bollywood Tadka
ਸੋਫੀਆ ਬੋਲੀ, ''ਪਹਿਲਾਂ ਇਹ ਗੱਲ ਆਪਣੀ ਮਾਂ-ਭੈਣ ਤੋਂ ਪੁੱਛ'' ਸੋਫੀਆ ਨੇ ਯੂਜ਼ਰਸ ਨੂੰ ਜਵਾਬ ਦਿੰਦੇ ਹੋਏ ਲਿਖਿਆ, 'ਪਹਿਲਾਂ ਆਪਣੀ ਮਾਂ ਤੇ ਫਿਰ ਭੈਣ ਤੋਂ ਪੁੱਛ, ਇਸ ਤੋਂ ਬਾਅਦ ਮੈਂ ਤੈਨੂੰ ਇਕ ਰਾਤ ਦਾ ਰੇਟ ਦੱਸਾਂਗੀ।'' ਅਜਿਹੇ 'ਚ ਯੂਜ਼ਰਸ ਨੇ ਰਿਪਲਾਈ 'ਚ ਕਿਹਾ, ''ਮੇਰੀ ਮਾਂ ਤੇ ਭੈਣ ਤੇਰੇ ਵਾਂਗੂ ਆਪਣਾ ਸਰੀਰ ਨਹੀਂ ਦਿਖਾਉਂਦੀਆਂ।''
Punjabi Bollywood Tadka
ਸੋਫੀਆ ਨੇ ਇਸ ਗੱਲ ਦਾ ਹੋਰ ਵੀ ਕਰਾਰਾ ਜਵਾਬ ਦਿੱਤਾ। ਉਸ ਨੇ ਲਿਖਿਆ, ''ਤੇਰੀ ਮਾਂ ਨੇ ਤੈਨੂੰ ਆਪਣੀ ਨਹੀਂ ਦਿਖਾਈ ਹੋਵੇਗੀ। ਤੇਰੇ ਦਿਮਾਗ ਨੂੰ ਸਾਫ ਕਰਨ ਦੀ ਲੋੜ ਹੈ। ਕੀ ਰਮਜਾਨ ਜੇ ਮਾਇਨੇ ਤੇਰੀ ਜ਼ਿੰਦਗੀ 'ਚ ਕੁਝ ਵੀ ਨਹੀਂ ਹਨ?'' ਇਸ ਤੋਂ ਪਹਿਲਾਂ ਵੀ ਇਕ ਵਿਅਕਤੀ ਨੇ ਸੋਫੀਆ ਨੂੰ 20 ਲੱਖ ਰੁਪਏ ਦੇ ਇਕ ਰਾਤ ਬਿਤਾਉਣ ਦਾ ਆਫਰ ਦਿੱਤਾ ਸੀ। ਉਦੋਂ ਵੀ ਉਸ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ ਸੀ।
Punjabi Bollywood Tadka


Tags: Sofia HayatBigg Boss 7InstagramVlad Stanescu Bollywood Celebrity

Edited By

Sunita

Sunita is News Editor at Jagbani.