FacebookTwitterg+Mail

ਬੋਲਡ ਤੇ ਹੌਟ ਤਸਵੀਰਾਂ ਨਾਲ ਚਰਚਾ 'ਚ ਰਹਿਣ ਵਾਲੀ ਸੋਫੀਆ ਨੇ ਜਾਣੋ ਮਾਡਲਿੰਗ ਬਾਰੇ ਕੀ ਕਿਹਾ (ਦੇਖੋ ਤਸਵੀਰਾਂ)

    1/32
26 October, 2016 10:53:58 PM
ਮੁੰਬਈ— ਮਾਡਲ, ਅਭਿਨੇਤਰੀ, ਗਾਇਕਾ ਤੇ ਉਸ ਤੋਂ ਬਾਅਦ ਨਨ ਬਣਨ ਵਾਲੀ ਭਾਰਤੀ ਮੂਲ ਦੀ ਬ੍ਰਿਟਿਸ਼ ਮਾਡਲ ਸੋਫੀਆ ਹਯਾਤ ਲੋਕਾਂ ਵਿਚਾਲੇ ਇਕ ਬੋਲਡ ਤੇ ਬਿੰਦਾਸ ਮਾਡਲ ਦੇ ਰੂਪ 'ਚ ਹੀ ਪਛਾਣੀ ਜਾਂਦੀ ਹੈ। ਸੋਫੀਆ ਦਾ ਕਹਿਣਾ ਹੈ ਕਿ ਉਹ ਮਾਡਲਿੰਗ ਤੋਂ ਤੌਬਾ ਕਰ ਚੁਕੀ ਹੈ ਪਰ ਆਪਣੇ ਪਹਿਰਾਵੇ ਤੇ ਸੋਸ਼ਲ ਮੀਡੀਆ 'ਤੇ ਬਿੰਦਾਸ ਤੇ ਬੋਲਡ ਤਸਵੀਰਾਂ ਪਾਉਣ ਕਾਰਨ ਲੋਕ ਉਸ ਨੂੰ ਇਕ ਬੋਲਡ ਸ਼ਖਸੀਅਤ ਦੇ ਤੌਰ 'ਤੇ ਹੀ ਜਾਣਦੇ ਹਨ।
ਬ੍ਰਿਟੇਨ ਦੀ ਲਾਈਫਸਟਾਈਲ ਮੈਗਜ਼ੀਨ ਐੱਫ. ਐੱਚ. ਐੱਮ. 'ਚ ਵਿਸ਼ਵ ਦੀਆਂ ਸਭ ਤੋਂ ਸੈਕਸੀ ਮਹਿਲਾਵਾਂ 'ਚ 81ਵਾਂ ਸਥਾਨ ਹਾਸਲ ਕਰਨ ਵਾਲੀ ਸੋਫੀਆ ਨੇ ਇਕ ਖਾਸ ਗੱਲਬਾਤ 'ਚ ਕਿਹਾ ਕਿ ਉਸ ਨੂੰ ਹੁਣ ਮਾਡਲਿੰਗ ਰਾਸ ਨਹੀਂ ਆਉਂਦੀ ਤੇ ਉਹ ਹੁਣ ਉਸ ਨੂੰ ਭੁੱਲ ਚੁਕੀ ਹੈ। ਸੋਫੀਆ ਮੁਤਾਬਕ, 'ਇਹ ਸੱਚ ਹੈ ਕਿ ਮੈਂ ਆਪਣੇ ਕਰੀਅਰ 'ਚ ਕਾਫੀ ਸਮਾਂ ਮਾਡਲਿੰਗ ਨੂੰ ਦਿੱਤਾ ਹੈ ਪਰ ਹੁਣ ਮੈਂ ਇਸ ਨਾਲ ਇੱਤੇਫਾਕ ਨਹੀਂ ਰੱਖਦੀ। ਮੇਰੇ ਲਈ ਹੁਣ ਇਹ ਸਭ ਬਕਵਾਸ ਹੈ। ਮੈਂ ਉਸ ਨੂੰ ਭੁਲਾ ਚੁਕੀ ਹਾਂ। ਹੁਣ ਮੈਂ ਸਿਰਫ ਵਰਤਮਾਨ ਤੇ ਆਪਣੇ ਆਉਣ ਵਾਲੇ ਜੀਵਨ 'ਤੇ ਧਿਆਨ ਦੇਣਾ ਚਾਹੁੰਦੀ ਹਾਂ।'

Tags: ਸੋਫੀਆ ਹਯਾਤ ਮਾਡਲਿੰਗ Sofia Hayat Modeling