FacebookTwitterg+Mail

ਸਲਮਾਨ ਬਾਰੇ ਇਹ ਕੀ ਬੋਲ ਗਈ ਸੋਫੀਆ, ਰੱਜ ਕੇ ਕੱਢੀ ਭੜਾਸ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਵਾਇਰਲ (ਦੇਖੋ ਤਸਵੀਰਾਂ)

    1/12
05 January, 2017 07:58:49 PM
ਮੁੰਬਈ— 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਸੋਫੀਆ ਹਯਾਤ ਨੇ ਆਪਣੇ ਇਕ ਇੰਟਰਵਿਊ 'ਚ ਹੋਸਟ ਸਲਮਾਨ ਖਾਨ 'ਤੇ ਗੰਭੀਰ ਦੋਸ਼ ਲਗਾਏ ਹਨ। ਸੋਫੀਆ ਨੇ ਕਿਹਾ, 'ਸਲਮਾਨ ਨੇ ਮੈਨੂੰ ਕਦੇ ਸੁਪੋਰਟ ਨਹੀਂ ਕੀਤਾ। ਸਲਮਾਨ ਨੇ ਮਰਦ ਮੁਕਾਬਲੇਬਾਜ਼ ਅਰਮਾਨ ਨੂੰ ਸੁਪੋਰਟ ਕੀਤਾ ਤੇ ਬਾਅਦ 'ਚ ਉਸ ਨੂੰ ਇਕ ਫਿਲਮ 'ਪ੍ਰੇਮ ਰਤਨ ਧਨ ਪਾਓ' 'ਚ ਕੰਮ ਵੀ ਦਿੱਤਾ। ਸਲਮਾਨ ਹਮੇਸ਼ਾ ਵਿਵਾਦ ਖੜ੍ਹਾ ਕਰਦੇ ਹਨ।'
ਸੋਫੀਆ ਦਾ ਇਹ ਇੰਟਰਵਿਊ ਕਾਫੀ ਹੈਰਾਨ ਕਰਨ ਵਾਲਾ ਹੈ ਕਿਉਂਕਿ ਸੋਫੀਆ ਇਥੇ ਹੀ ਨਹੀਂ ਰੁਕੀ, ਉਸ ਨੇ ਇੰਟਰਵਿਊ 'ਚ ਸਲਮਾਨ ਨੂੰ ਪੱਖਪਾਤੀ ਹੋਸਟ ਵੀ ਦੱਸਿਆ ਹੈ। ਸੋਫੀਆ ਨੇ ਅੱਗੇ ਕਿਹਾ, 'ਸਲਮਾਨ ਦਾ ਮੈਨੂੰ ਸੁਪੋਰਟ ਨਾ ਕਰਨਾ ਸੁਭਾਵਿਕ ਵੀ ਸੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਮਹਿਲਾਵਾਂ ਨੂੰ ਪਸੰਦ ਨਹੀਂ ਕਰਦੇ ਹਨ, ਜਦੋਂ ਤਕ ਮਹਿਲਾਵਾਂ ਉੁਨ੍ਹਾਂ ਨੂੰ ਭਾਅ ਨਾ ਦਿੰਦੀਆਂ ਹੋਣ।'
ਸੋਫੀਆ ਇੰਟਰਵਿਊ ਦੌਰਾਨ ਇਹ ਵੀ ਕਹਿੰਦੀ ਦਿਖੀ, 'ਬਿੱਗ ਬੌਸ ਦੇ ਘਰ 'ਚ ਹਮੇਸ਼ਾ ਸੁਸਾਇਟੀ 'ਚ ਚੱਲ ਰਹੀਆਂ ਗਲਤ ਚੀਜ਼ਾਂ ਨੂੰ ਦਿਖਾਇਆ ਜਾਂਦਾ ਹੈ। ਜਿਵੇਂ ਕਿ ਮੇਰੇ ਕੇਸ 'ਚ ਇਹ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਵੇਂ ਸੁਸਾਇਟੀ 'ਚ ਮਰਦ ਔਰਤਾਂ ਨੂੰ ਨੀਚਾ ਦਿਖਾਉਂਦੇ ਹਨ ਤੇ ਇਸ ਬਾਰੇ ਕਿਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ।' ਸੋਫੀਆ ਦਾ ਇਹ ਇੰਟਰਵਿਊ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

Tags: ਸੋਫੀਆ ਹਯਾਤ Sofia Hayat ਸਲਮਾਨ ਖਾਨ Salman Khan ਬਿੱਗ ਬੌਸ Bigg Boss