FacebookTwitterg+Mail

ਸੋਫੀਆ ਹਯਾਤ ਨੇ ਪੈਰਾਂ ਹੇਠਾਂ ਬਣਾਇਆ ਧਾਰਮਿਕ ਚਿੰਨ੍ਹ ਦਾ ਟੈਟੂ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੱਢੀ ਭੜਾਸ (ਦੇਖੋ ਤਸਵੀਰਾਂ)

    1/10
19 February, 2017 05:19:50 PM
ਮੁੰਬਈ— ਬੋਲਡ ਅਭਿਨੇਤਰੀ ਤੋਂ ਨਨ ਬਣੀ ਸੋਫੀਆ ਹਯਾਤ ਨੇ ਕੁਝ ਅਜਿਹਾ ਕੀਤਾ ਹੈ, ਜਿਸ ਕਾਰਨ ਉਹ ਕਾਨੂੰਨੀ ਵਿਵਾਦ 'ਚ ਘਿਰ ਸਕਦੀ ਹੈ। ਐਤਵਾਰ ਨੂੰ ਸੋਫੀਆ ਨੇ ਆਪਣੇ ਦੋਵਾਂ ਪੈਰਾਂ ਦੇ ਹੇਠਾਂ 'ਸਵਾਸਤਿਕ' ਦਾ ਟੈਟੂ ਗੁਦਵਾ ਕੇ ਉਸ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਤੇ ਸੈਂਕੜੇ ਲੋਕਾਂ ਨੇ ਕੁਮੈਂਟ ਕੀਤੇ ਹਨ ਤੇ ਸਾਰਿਆਂ ਨੇ ਇਸ ਦਾ ਵਿਰੋਧ ਕੀਤਾ ਹੈ। ਕੁਝ ਲੋਕਾਂ ਨੇ ਸੋਫੀਆ ਨੂੰ ਦੇਸ਼ 'ਚੋਂ ਕੱਢਣ ਦੀ ਗੱਲ ਆਖੀ ਤਾਂ ਕਈ ਲੋਕਾਂ ਨੇ ਕਾਨੂੰਨੀ ਨੋਟਿਸ ਭੇਜਣ ਦੀ ਧਮਕੀ ਦਿੱਤੀ। ਇਸ ਤੋਂ ਇਲਾਵਾ ਉਸ ਨੇ ਮੁਸਲਿਮ ਧਰਮ ਦੇ ਚਿੰਨ੍ਹ ਵਾਲਾ ਇਕ ਟੈਟੂ ਗੋਡੇ ਦੇ ਹੇਠਾਂ ਗੁਦਵਾਇਆ ਹੈ।
ਸੋਫੀਆ ਨੇ ਪਿਛਲੇ ਸਾਲ ਮਈ 'ਚ ਖੁਲਾਸਾ ਕੀਤਾ ਸੀ ਕਿ ਉਹ ਨਨ ਬਣ ਗਈ ਹੈ। ਉਸ ਨੇ ਆਪਣੀ ਸਿਲੀਕਾਨ ਬ੍ਰੈਸਟ ਸਰਜਰੀ ਵੀ ਹਟਵਾ ਲਈ ਸੀ। ਸੋਫੀਆ ਨੇ ਇਹ ਵੀ ਕਿਹਾ ਸੀ ਕਿ ਉਹ ਰਾਤੋ-ਰਾਤ ਨਨ ਨਹੀਂ ਬਣੀ ਹੈ, ਸਗੋਂ ਰਿਲੇਸ਼ਨਸ਼ਿਪ 'ਚ ਸ਼ੋਸ਼ਣ ਹੋਣ ਕਾਰਨ ਉਸ ਨੇ ਅਜਿਹਾ ਕਦਮ ਉਠਾਇਆ।
ਬਕੌਲ ਸੋਫੀਆ, 'ਜ਼ਿੰਦਗੀ 'ਚ ਡਰੇ ਹੋਣ ਕਾਰਨ ਮੇਰੇ ਅੰਦਰ ਇਹ ਬਦਲਾਅ ਆਇਆ। ਦੋ ਸਾਲ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ। ਮੈਂ ਜਿਸ ਰਿਸ਼ਤੇ 'ਚ ਸੀ, ਉਥੇ ਬਹੁਤ ਪ੍ਰੇਸ਼ਾਨ ਸੀ। ਇਕ ਵਾਰ ਤਾਂ ਮੈਂ ਖੁਦ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਂ ਤਾਂ ਇਕਦਮ ਮਰ ਚੁੱਕੀ ਹਾਂ ਤੇ ਫਿਰ ਮੈਨੂੰ ਨਵੀਂ ਜ਼ਿੰਦਗੀ ਮਿਲੀ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਲੱਗਾ ਕਿ ਇਹ ਜ਼ਿੰਦਗੀ ਮੈਨੂੰ ਸਿਰਫ ਰੱਬ ਨੇ ਹੀ ਦਿੱਤੀ ਹੈ।ੁਣ ਇਹ ਉਨ੍ਹਾਂ ਦਾ ਤੋਹਫਾ ਹੈ।'

Tags: Sofia Hayat Instagram Swastika ਸੋਫੀਆ ਹਯਾਤ ਸਵਾਸਤਿਕ ਇੰਸਟਾਗ੍ਰਾਮ