ਮੁੰਬਈ—ਹਾਲੀਵੁੱਡ ਦਾ ਸਭ ਤੋਂ ਵੱਡਾ ਐਵਾਰਡਜ਼ ਸ਼ੋਅ 'ਚੋ ਇਕ 'ਗੋਲਡਨ ਗਲੋਬ ਐਵਾਰਡਜ਼' ਦਾ 74ਵੇਂ ਭਾਗ ਦਾ ਆਯੋਜਨ ਕੈਲੀਫੋਰਨੀਆ 'ਚ ਕੀਤਾ ਗਿਆ। ਇਸ ਮੌਕੇ 'ਤੇ ਕਈ ਹਾਲੀਵੁੱਡ ਸਿਤਾਰਿਆਂ ਨੇ ਆਪਣੀ ਖੂਬਸੂਰਤੀ ਨਾਲ ਪ੍ਰੋਗਰਾਮ 'ਚ ਚਾਰ ਚੰਨ ਲਗਾਏ ਸਨ। 74ਵੇਂ 'ਗੋਲਡਨ ਗਲੋਬ ਐਵਾਰਡਜ਼' ਦੇ ਰੈੱਡ ਕਾਰਪੇਟ 'ਤੇ ਹਾਲੀਵੁੱਡ ਸੁੰਦਰੀਆਂ ਨੇ ਖੂਬ ਜਲਵੇ ਬਿਖੇਰੇ, ਜਦੋਂ ਅਦਾਕਾਰਾ ਸੋਫੀਆ ਵਰਗਾਰਾ ਇਸ ਸਮਾਰੋਹ 'ਚ ਪਹੁੰਚੀ ਤਾਂ ਉਸ ਨੇ ਸਭ ਦੀ ਧਿਆਨ ਆਪਣੇ ਵੱਲ ਖਿੱਚ ਲਿਆ। ਸੋਫੀਆ 'ਗੋਲਡਨ ਗਲੋਬ ਐਵਾਰਡਜ਼' ਸਮਾਰੋਹ 'ਚ ਗੋਲਡਨ ਕਲਰ ਦੀ ਟਰਾਂਸਪੈਰੇਂਟ ਡਰੈੱਸ 'ਚ ਸ਼ਾਮਲ ਹੋਈ ਸੀ। ਸੋਫੀਆ ਨੇ ਆਪਣੇ ਟਵਿੱਟਰ 'ਤੇ ਪ੍ਰਿਯੰਕਾ ਨਾਲ ਇਕ ਵੀਡੀਓ ਵੀ ਸ਼ੇਅਰ ਵੀ ਕੀਤੀ ਹੈ।
ਇਸ ਸਾਲ 'ਗੋਲਡਨ ਗਲੋਬ ਐਵਾਰਡਜ਼' ਸਮਾਰੋਹ ਦਾ ਆਯੋਜਨ ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਹੋਟਲਬੇਵਰਲੀ ਹਿਲਟਨ 'ਚ ਕੀਤਾ ਗਿਆ। ਇਸ 74ਵੇਂ ਐਵਾਰਡਜ਼ ਦੀ ਮੇਜ਼ਬਾਨੀ ਜਿਮੀ ਫੈਲਨ ਨੇ ਕੀਤੀ। ਇਸ ਸਾਲ ਇਸ ਐਵਾਰਡ 'ਚ ਸਭ ਤੋਂ ਵੱਧ ਐਵਾਰਡ ਫਿਲਮ 'ਲਾ-ਲਾ ਲੈਂਡ' ਨੂੰ ਮਿਲੇ ਹਨ। ਇਸ ਫਿਲਮ ਨੇ ਵੱਖ-ਵੱਖ ਕੈਟਾਗਰੀ 'ਚ 7 ਐਵਾਰਡ ਆਪਣੇ ਨਾਂ ਕੀਤੇ ਹਨ।