FacebookTwitterg+Mail

ਸੋਹਾ ਦੀ ਸਾੜ੍ਹੀ 'ਤੇ ਖੜ੍ਹਾ ਹੋਇਆ ਵਿਵਾਦ, ਮੁਸਲਿਮ ਹੋਣ 'ਤੇ ਉੱਠੇ ਸਵਾਲ

soha ali khan
28 June, 2017 08:46:12 PM

ਮੁੰਬਈ— ਸੋਸ਼ਲ ਮੀਡੀਆ ਅਕਾਊਂਟ 'ਤੇ ਆਪਣੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਨਾ ਬਾਲੀਵੁੱਡ ਸਿਤਾਰਿਆਂ 'ਚ ਇਕ ਟਰੈਂਡ ਬਣਦਾ ਜਾ ਰਿਹਾ ਹੈ ਪਰ ਕਈ ਵਾਰ ਇਸੇ ਵਜ੍ਹਾ ਕਾਰਨ ਉਨ੍ਹਾਂ ਨੂੰ ਕੌੜੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਾਲ ਹੀ 'ਚ ਸੋਹਾ ਅਲੀ ਖਾਨ ਨੇ ਗੋਦ ਭਰਾਈ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਸੋਹਾ ਨੇ ਸਾੜ੍ਹੀ ਪਹਿਨੀ ਹੋਈ ਸੀ ਤੇ ਇਹੀ ਵਜ੍ਹਾ ਬਣੀ ਕਿ ਉਹ ਸੋਸ਼ਲ ਮੀਡੀਆ 'ਤੇ ਮਜ਼ਾਕ ਦਾ ਪਾਤਰ ਬਣ ਗਈ।
ਆਪਣੇ ਪਤੀ ਕੁਣਾਲ ਖੇਮੂ ਨਾਲ ਸਾੜ੍ਹੀ ਪਹਿਨ ਕੇ ਪੋਸਟ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਸੋਹਾ ਰਿਵਾਇਤੀ ਸਾੜ੍ਹੀ ਲੁੱਕ 'ਚ ਨਜ਼ਰ ਆ ਰਹੀ ਹੈ। ਸੋਹਾ ਅਲੀ ਖਾਨ ਪ੍ਰੈਗਨੈਂਟ ਹੈ ਤੇ ਸੋਹਾ ਨੇ ਆਪਣੀ ਤਸਵੀਰ ਨੂੰ ਪੋਸਟ ਕਰਦਿਆਂ ਇਹ ਨਹੀਂ ਦੱਸਿਆ ਹੈ ਕਿ ਉਹ ਕਿਸ ਪ੍ਰੋਗਰਾਮ ਲਈ ਤਿਆਰ ਹੋਈ ਹੈ। ਅਜਿਹੇ 'ਚ ਉਸ ਦੇ ਫਾਲੋਅਰਜ਼ ਨੇ ਮੰਨ ਲਿਆ ਹੈ ਕਿ ਇਹ ਤਸਵੀਰਾਂ ਗੋਦ ਭਰਾਈ ਦੀ ਰਸਮ ਦੀਆਂ ਹਨ।
ਜਿਥੇ ਕਈ ਫੈਨਜ਼ ਨੇ ਸੋਹਾ ਦੀ ਤਸਵੀਰ ਦੀ ਕਾਫੀ ਤਾਰੀਫ ਕੀਤੀ ਹੈ ਤਾਂ ਕੁਝ ਲੋਕਾਂ ਨੇ ਸੋਹਾ ਨੂੰ 'ਈਦ ਦੀ ਮੁਬਾਰਕਬਾਦ' ਨਾ ਦੇਣ ਤੇ ਸਾੜ੍ਹੀ ਪਹਿਨਣ ਦੇ ਚਲਦਿਆਂ 'ਅਸਲੀ ਮੁਸਲਿਮ ਨਾ ਹੋਣ' ਵਰਗੇ ਕੁਮੈਂਟ ਕੀਤੇ। ਸੋਹਾ ਨੂੰ ਕਈ ਲੋਕਾਂ ਨੇ ਈਦ ਦੀ ਵਧਾਈ ਨਾ ਦੇਣ ਲਈ ਸੁਣਾਇਆ ਹੈ। ਸੋਹਾ ਦੀ ਇਸ ਪੋਸਟ 'ਤੇ ਹੁਣ ਤਕ 50000 ਤੋਂ ਵੱਧ ਕੁਮੈਂਟ ਆ ਚੁੱਕੇ ਹਨ।
ਕੁਝ ਮਹੀਨੇ ਪਹਿਲਾਂ ਫਾਤਿਮਾ ਸਨਾ ਸ਼ੇਖ ਨੂੰ ਵੀ ਉਸ ਦੇ ਕੱਪੜਿਆਂ ਲਈ ਟਰੋਲ ਕੀਤਾ ਗਿਆ ਸੀ। ਫਾਤਿਮਾ ਇਨ੍ਹੀਂ ਦਿਨੀਂ ਮਾਲਟਾ 'ਚ ਆਪਣੀ ਆਉਣ ਵਾਲੀ ਫਿਲਮ 'ਠੱਗਸ ਆਫ ਹਿੰਦੁਸਤਾਨ' ਦੀ ਸ਼ੂਟਿੰਗ ਕਰ ਰਹੀ ਹੈ। ਇਸੇ ਦੌਰਾਨ ਫਾਤਿਮਾ ਨੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਸੀ। ਫਾਤਿਮਾ ਨੂੰ ਆਪਣੀਆਂ ਇਨ੍ਹਾਂ ਤਸਵੀਰਾਂ ਲਈ ਟਰੋਲ ਕੀਤਾ ਗਿਆ ਕਿਉਂਕਿ ਉਹ ਰਮਜ਼ਾਨ ਦੇ ਮਹੀਨੇ 'ਚ ਬਿਕਨੀ 'ਚ ਨਜ਼ਰ ਆਈ ਸੀ।


Tags: Soha Ali Khan Saari Social Media Instagram Kunal Khemu ਸੋਹਾ ਅਲੀ ਖਾਨ ਇੰਸਟਾਗ੍ਰਾਮ ਸਾੜ੍ਹੀ