FacebookTwitterg+Mail

ਬੇਬੀ ਬੰਪ ਨਾਲ ਯੋਗਾ ਕਰਦੀ ਦਿਖੀ ਸੋਹਾ ਅਲੀ ਖਾਨ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਸਵੀਰ

soha ali khan
22 August, 2017 03:54:50 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਜਲਦ ਹੀ ਮਾਂ ਬਣਨ ਵਾਲੀ ਹੈ। ਇਨ੍ਹੀਂ ਦਿਨੀਂ ਉਹ ਆਪਣੇ ਇਸ ਸਮੇਂ ਨੂੰ ਬਹੁਤ ਹੀ ਅਨੋਖੇ ਅੰਦਾਜ਼ 'ਚ ਇੰਜ਼ਵਾਏ ਕਰ ਰਹੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਅਜਿਹੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਸੋਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਯੋਗਾ ਕਰਦਿਆ ਬੇਬੀ ਬੰਪ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ। ਇੰਟਰਨੈਸ਼ਨਲ ਯੋਗ ਦਿਵਸ ਮੌਕੇ ਵੀ ਸੋਹਾ ਨੇ ਆਪਣਾ ਬੇਬੀ ਬੰਪ ਦਿਖਾਉਂਦੇ ਯੋਗਾ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ।

 

A post shared by Soha (@sakpataudi) on


ਤੁਹਾਨੂੰ ਇਹ ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ਸੋਹਾ ਅਲੀ ਖਾਨ ਦੀ ਗੋਦਭਰਾਈ ਦੀ ਰਸਮ ਨਿਭਾਈ ਗਈ ਸੀ ਜਿਸ 'ਚ ਕਰੀਨਾ ਕਪੂਰ, ਤੈਮੂਰ, ਕ੍ਰਿਸ਼ਮਾ ਕਪੂਰ, ਨੇਹਾ ਧੁਪੀਆ ਅਤੇ ਕੋਕਣਾ ਸੇਨ ਪਹੁੰਚੇ ਹੋਏ ਸਨ। ਸੋਹਾ ਨੇ ਗੋਦ ਭਰਾਈ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੋਹਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ।


Tags: Soha Ali Khan Baby Bump Saif Ali Khan Yoga Bollywood Actress ਸੋਹਾ ਅਲੀ ਖਾਨ ਬੇਬੀ ਬੰਪ