FacebookTwitterg+Mail

ਪਰਿਵਾਰ ਨੂੰ ਬਿਨਾਂ ਦੱਸੇ ਸਲਮਾਨ ਦੇ ਛੋਟੇ ਭਰਾ ਨੇ ਚੁੱਕਿਆ ਸੀ ਇਹ ਵੱਡਾ ਕਦਮ, ਤਾਂ ਪੂਰਾ ਖਾਨਦਾਨ ਹੋਇਆ ਸੀ ਨਾਰਾਜ਼

sohail khan happy birthday
20 December, 2017 10:56:26 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਸਲਮਾਨ ਖਾਨ ਦਾ ਭਰਾ ਸੋਹੇਲ ਖਾਨ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਿਹਾ ਹੈ। ਖਾਨਦਾਨ ਦੇ ਛੋਟੇ ਖਾਨ ਸੋਹੇਲ ਦੀ ਪ੍ਰੋਫੈਸ਼ਨਲ ਜ਼ਿੰਦਗੀ ਜਿੰਨੀ ਔਖੀ ਰਹੀ ਉਸ ਦੀ ਲਵ ਲਾਈਫ ਵੀ ਕਾਫੀ ਕਠਿਨ ਰਹੀ। ਖਬਰਾਂ ਦੀ ਮੰਨੀਏ ਤਾਂ ਪਤਨੀ ਸੀਮਾ ਦੇ ਘਰ ਵਾਲੇ ਉਸ ਦਾ ਵਿਆਹ ਸੋਹੇਲ ਨਾਲ ਕਰਨ ਨੂੰ ਬਿਲਕੁਲ ਤਿਆਰ ਨਹੀਂ ਸਨ।

Punjabi Bollywood Tadka

ਇਸ ਲਈ ਦੋਵਾਂ ਨੇ ਆਰੀਆ ਸਮਾਜ ਮੰਦਿਰ 'ਚ ਜਾ ਕੇ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਸੋਹੇਲ ਦੇ ਘਰਵਾਲੇ ਉਸ ਨਾਲ ਕਾਫੀ ਨਾਰਾਜ਼ ਹੋ ਗਏ ਸਨ। ਦਿੱਲੀ ਗਰਲ ਸੀਮਾ ਸਚਦੇਵ ਮੁੰਬਈ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕਰਨ ਗਈ ਸੀ ਤੇ ਉਥੇ ਉਸ ਦੀ ਮੁਲਾਕਾਤ ਸੋਹੇਲ ਨਾਲ ਹੋਈ।

Punjabi Bollywood Tadka

ਵਿਆਹ ਲਈ ਸੀਮਾ ਦੇ ਘਰ ਵਾਲੇ ਰਾਜੀ ਨਹੀਂ ਸਨ, ਇਸ ਲਈ ਜਦੋਂ ਸੋਹੇਲ ਦੀ ਪਹਿਲੀ ਫਿਲਮ 'ਪਿਆਰ ਕਿਆ ਤੋਂ ਡਰਨਾ ਕਿਆ' ਰਿਲੀਜ਼ ਹੋਈ, ਉਸੇ ਦਿਨ ਦੋਵਾਂ ਨੇ ਭੱਜ ਕੇ ਆਰੀਆ ਸਮਾਜ 'ਚ ਵਿਆਹ ਕਰਵਾ ਲਿਆ।

Punjabi Bollywood Tadka

ਦੱਸ ਦੇਈਏ ਕਿ ਸੋਹੇਲ ਨੇ ਬਤੌਰ ਡੈਇਰੈਕਟਰ ਸਾਲ 1997 'ਚ ਆਪਣਾ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ।

Punjabi Bollywood Tadka

ਸੋਹੇਲ ਖਾਨ ਦੀ ਪਹਿਲੀ ਫਿਲਮ 'ਪਿਆਰ ਕਿਆ ਤੋ ਡਰਨਾ ਕਿਆ' ਸੀ। ਸੋਹੇਲ ਤੋ ਸੀਮਾ ਮਿਲ ਕੇ ਇਕ ਐਂਟਰਟਮੈਂਟ ਕੰਪਨੀ ਚਲਾਉਂਦੇ ਹਨ ਤੇ ਸੀਮਾ ਦੇ ਕਈ ਹੋਰ ਵੀ ਬਿਜ਼ਨੈੱਸ ਹਨ, ਜਿਸ 'ਚ ਉਸ ਦੇ ਫੈਸ਼ਨ ਬ੍ਰਾਂਡ ਤੇ ਸਪਾ ਸੈਂਟਰ ਵੀ ਹੈ।

Punjabi Bollywood Tadka

ਸੋਹੇਲ ਹਾਲ ਹੀ 'ਚ ਆਈ ਫਿਲਮ 'ਟਿਊਬਲਾਈਟ' 'ਚ ਭਰਾ ਸਲਮਾਨ ਖਾਨ ਨਾਲ ਨਜ਼ਰ ਆਏ ਸਨ। ਸੀਮਾ ਤੇ ਸੋਹੇਲ ਦੇ ਦੋ ਬੇਟੇ ਹਨ। ਖਾਨ ਪਰਿਵਾਰ ਦੀਆਂ ਪਾਰਟੀਆਂ 'ਚ ਦੋਵੇਂ ਅਕਸਰ ਨਜ਼ਰ ਆਉਂਦੇ ਹਨ। ਸੋਹੇਲ ਤਿੰਨਾਂ ਭਰਾਵਾਂ 'ਚੋ ਸਭ ਤੋਂ ਛੋਟਾ ਹੈ।

Punjabi Bollywood Tadka


Tags: Sohail KhanHappy BirthdaySalman KhanSeema Sachdev Khanਸਲਮਾਨ ਖਾਨਸੋਹੇਲ ਖਾਨ