FacebookTwitterg+Mail

ਜਾਣੋ 'ਖਵਾਬ' ਗੀਤ ਲੈ ਕੇ ਆ ਰਹੇ ਗਾਇਕ ਪੁਨੀਤ ਗੁਲਾਟੀ ਬਾਰੇ ਕੁਝ ਖਾਸ ਗੱਲਾਂ (ਦੇਖੋ ਤਸਵੀਰਾਂ)

    2/11
13 February, 2017 03:46:33 PM
ਜਲੰਧਰ— ਅਗਾਮੀ ਰਿਲੀਜ਼ ਹੋਣ ਜਾ ਰਹੇ ਹਿੰਦੀ ਗੀਤ 'ਖਵਾਬ' ਦਾ ਫਰਸਟ ਲੁੱਕ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਗੀਤ ਨੂੰ ਪੁਨੀਤ ਗੁਲਾਟੀ ਨੇ ਗਾਇਆ ਹੈ, ਜਿਹੜਾ ਥੋੜ੍ਹੇ ਦਿਨਾਂ ਤਕ ਰਿਲੀਜ਼ ਹੋ ਜਾਵੇਗਾ। ਅੱਜ ਗਾਇਕ ਪੁਨੀਤ ਗੁਲਾਟੀ ਬਾਰੇ ਕੁਝ ਖਾਸ ਗੱਲਾਂ ਤੁਹਾਨੂੰ ਦੱਸਣ ਜਾ ਰਹੇ ਹਾਂ—
ਪੁਨੀਤ ਮੈਲਬੌਰਨ ਦੇ ਵਸਨੀਕ ਹਨ। ਪੁਨੀਤ ਫੈਸ਼ਨ ਇੰਡਸਟਰੀ ਨਾਲ ਵੀ ਜੁੜੇ ਹੋਏ ਹਨ। ਮਾਡਲਿੰਗ, ਸ਼ਾਰਟ ਫਿਲਮਾਂ, ਹੋਸਟਿੰਗ ਆਦਿ 'ਚ ਪੁਨੀਤ ਕੰਮ ਕਰ ਚੁੱਕੇ ਹਨ। ਪੁਨੀਤ ਨੂੰ ਖੇਡਾਂ, ਐਕਟਿੰਗ ਤੇ ਲਿਖਣ ਦਾ ਬਹੁਤ ਸ਼ੌਕ ਹੈ। ਇਸ ਤੋਂ ਇਲਾਵਾ ਉਹ ਮਿਸਟਰ ਮੈਲਬੌਰਨ ਵੀ ਰਹਿ ਚੁੱਕੇ ਹਨ।
ਦੱਸਣਯੋਗ ਹੈ ਕਿ 'ਖਵਾਬ' ਗੀਤ ਗਾਉਣ ਦੇ ਨਾਲ-ਨਾਲ ਲਿਖਿਆ ਵੀ ਪੁਨੀਤ ਨੇ ਹੀ ਹੈ। ਗੀਤ ਦਾ ਸੰਗੀਤ ਵਿਕਟਰ ਕੰਬੋਜ਼ ਨੇ ਦਿੱਤਾ ਹੈ, ਜਦਕਿ ਇਸ ਦੀ ਵੀਡੀਓ ਗੁਰਪ੍ਰੀਤ ਵਜ਼ੀਰ ਨੇ ਬਣਾਈ ਹੈ। ਪੁਨੀਤ ਗੁਲਾਟੀ ਦੇ ਆਪੋਜ਼ਿਟ ਇਸ ਗੀਤ 'ਚ ਤਾਹਾਨ ਲਿਊ ਫਿਮੇਲ ਲੀਡ 'ਚ ਹੈ। ਗੀਤ ਦੀ ਸ਼ੂਟਿੰਗ ਮੈਲਬੌਰਨ ਦੀਆਂ ਖੂਬਸੂਰਤ ਲੋਕੇਸ਼ਨਾਂ 'ਤੇ ਕੀਤੀ ਗਈ ਹੈ।

Tags: Khwaab Puneet Gulati Tahan Lew Victor Kamboz ਖਵਾਬ ਪੁਨੀਤ ਗੁਲਾਟੀ