FacebookTwitterg+Mail

ਸੋਨਾਕਸ਼ੀ ਸਮੇਤ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਹਮਸ਼ਕਲ ਦੇਖ ਤੁਸੀਂ ਵੀ ਹੋ ਜਾਓਗੇ 'Confuse' (ਦੇਖੋ ਤਸਵੀਰਾਂ)

    18/18
11 February, 2017 10:26:05 PM
ਮੁੰਬਈ— ਬਾਲੀਵੁੱਡ 'ਚ ਸਲਮਾਨ ਖਾਨ, ਸ਼ਾਹਰੁਖ ਖਾਨ, ਰਿਤਿਕ ਰੌਸ਼ਨ ਤੇ ਆਮਿਰ ਖਾਨ ਸਮੇਤ ਕਈ ਸਿਤਾਰਿਆਂ ਦੇ ਡੁਪਲੀਕੇਟ ਜਾਂ ਹਮਸ਼ਕਲ ਮੌਜੂਦ ਹਨ। ਇਨ੍ਹਾਂ ਨੂੰ ਪਹਿਲੀ ਨਜ਼ਰ 'ਚ ਦੇਖ ਕੇ ਹਰ ਕੋਈ ਧੋਖਾ ਖਾ ਸਕਦਾ ਹੈ। ਉਂਝ ਬਾਲੀਵੁੱਡ 'ਚ ਅਭਿਨੇਤਰੀਆਂ ਦੇ ਡੁਪਲੀਕੇਟ ਘੱਟ ਹੀ ਹਨ। ਇਥੇ ਦਿਖਾਈ ਤਸਵੀਰ 'ਚ 'ਦਬੰਗ' ਗਰਲ ਸੋਨਾਕਸ਼ੀ ਸਿਨ੍ਹਾ ਦੀਆਂ ਦੋ ਹਮਸ਼ਕਲ ਨਜ਼ਰ ਆ ਰਹੀਆਂ ਹਨ, ਜੋ ਪਹਿਲੀ ਨਜ਼ਰ 'ਚ ਬਿਲਕੁਲ ਸੋਨਾਕਸ਼ੀ ਵਾਂਗ ਦਿਖਦੀਆਂ ਹਨ।
ਤਸਵੀਰ 'ਚ ਦਿਖ ਰਹੀ ਸੋਨਾਕਸ਼ੀ ਦੀ ਪਹਿਲੀ ਹਮਸ਼ਕਲ ਨਿਊਯਾਰਕ ਦੀ ਰਹਿਣ ਵਾਲੀ ਕਨਿਕਾ ਹੈ। ਕਨਿਕਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ 'ਚੋਂ ਕੁਝ ਤਸਵੀਰਾਂ 'ਚ ਉਹ ਹੂ-ਬ-ਹੂ ਸੋਨਾਕਸ਼ੀ ਵਾਂਗ ਨਜ਼ਰ ਆ ਰਹੀ ਹੈ, ਜਦਕਿ ਦੂਜੀ ਤਸਵੀਰ ਦੁਬਈ ਦੀ ਰਹਿਣ ਵਾਲੀ ਸਾਹੇਬਾ ਕੋਹਲੀ ਦੀ ਹੈ। ਸਾਹੇਬਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦੀ ਪਰਸਨੈਲਿਟੀ ਸੋਨਾਕਸ਼ੀ ਨਾਲ ਮੇਲ ਖਾਂਦੀ ਹੈ।
ਸੋਨਾਕਸ਼ੀ ਤੋਂ ਇਲਾਵਾ ਹੋਰ ਸੈਲੇਬ੍ਰਿਟੀਜ਼ ਦੇ ਹਮਸ਼ਕਲ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚ ਹੇਠ ਲਿਖੇ ਮੁੱਖ ਤੌਰ 'ਤੇ ਸ਼ਾਮਲ ਹਨ—
ਨਜ਼ੀਮ ਖਾਨ (ਸਲਮਾਨ ਖਾਨ ਦਾ ਹਮਸ਼ਕਲ), ਸਨੇਹਾ ਉਲਾਲ (ਐਸ਼ਵਰਿਆ ਰਾਏ ਦੀ ਹਮਸ਼ਕਲ), ਜ਼ਰੀਨ ਖਾਨ (ਕੈਟਰੀਨਾ ਕੈਫ ਦੀ ਹਮਸ਼ਕਲ), ਜੁਨੈਦ ਸ਼ਾਹ (ਰਣਬੀਰ ਕਪੂਰ ਦਾ ਹਮਸ਼ਕਲ), ਹਰਮਨ ਬਾਵੇਜਾ (ਰਿਤਿਕ ਰੌਸ਼ਨ ਦਾ ਹਮਸ਼ਕਲ), ਨਾਜ਼ੀਆ ਹਸਨ (ਅਨੁਸ਼ਕਾ ਸ਼ਰਮਾ ਦੀ ਹਮਸ਼ਕਲ), ਸੋਨੂੰ ਸੂਦ (ਅਮਿਤਾਭ ਬੱਚਨ ਦਾ ਹਮਸ਼ਕਲ), ਇਰਿਨਾ ਸ਼ਾਇਕ (ਦੀਪਿਕਾ ਪਾਦੁਕੋਣ ਦੀ ਹਮਸ਼ਕਲ), ਟੌਮ ਹੈਂਕਸ (ਆਮਿਰ ਖਾਨ ਦਾ ਹਮਸ਼ਕਲ), ਜੋਸੇਫ ਗਾਰਡਨ (ਟਾਈਗਰ ਸ਼ਰਾਫ ਦਾ ਹਮਸ਼ਕਲ), ਹਿਤੇਸ਼ ਗਵਾਲਾਨੀ (ਅਰਜੁਨ ਕਪੂਰ ਦਾ ਹਮਸ਼ਕਲ), ਰੋਜਰ ਫੈਡਰਰ (ਅਰਬਾਜ਼ ਖਾਨ ਦਾ ਹਮਸ਼ਕਲ), ਮੁਬਾਸ਼ਿਰ ਮਲਿਕ (ਜੌਨ ਅਬ੍ਰਾਹਮ ਦਾ ਹਮਸ਼ਕਲ), ਹਾਈਫਾ ਵੇਹਬੇ (ਰਾਖੀ ਸਾਵੰਤ ਦੀ ਹਮਸ਼ਕਲ)

Tags: Sonakshi Sinha Shahrukh Khan Salman Khan Aamir Khan Look A Like Duplicate ਸੋਨਾਕਸ਼ੀ ਸਿਨ੍ਹਾ