FacebookTwitterg+Mail

ਤਿੰਨਾਂ ਦੀ ਜੋੜੀ ਸਿਲਵਰ ਸਕ੍ਰੀਨ 'ਤੇ ਪਾਵੇਗੀ ਧਮਾਲਾਂ

sonakshi  aditya roy kapur and diljit dosanjh to team up for a film
26 June, 2017 08:57:02 AM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ, ਦਿਲਜੀਤ ਦੋਸਾਂਝ ਅਤੇ ਆਦਿਤਿਆ ਰਾਏ ਕਪੂਰ ਨਾਲ ਇਕ ਫਿਲਮ 'ਚ ਕੰਮ ਕਰੇਗੀ। ਇਸ ਨੂੰ ਵਿਜ ਫਿਲਮਸ ਅਤੇ ਵਾਸੂ ਭਗਨਾਨੀ ਮਿਲ ਕੇ ਪ੍ਰੋਡਿਊਸ ਕਰਨਗੇ। ਵਿਜਕ੍ਰਾਫਟ ਇਕ ਇਵੈਂਟ ਮੈਨੇਜਮੈਂਟ ਕੰਪਨੀ ਹੈ।

Punjabi Bollywood Tadka

ਆਈਫਾ ਆਰਗੇਨਾਈਜ਼ਰ ਇਸ ਫਿਲਮ ਰਾਹੀਂ ਫਿਲਮ ਪ੍ਰੋਡਕਸ਼ਨ 'ਚ ਕਿਸਮਤ ਅਜ਼ਮਾਉਣ ਵਾਲੇ ਹਨ, ਜਿਨ੍ਹਾਂ ਫਿਲਮਾਂ ਨੂੰ ਇਹ ਪ੍ਰੋਡਿਊਸ ਕਰਨ ਵਾਲੇ ਹਨ, ਉਨ੍ਹਾਂ 'ਚੋਂ ਇਕ 'ਚ ਸੋਨਾਕਸ਼ੀ, ਆਦਿਤਿਆ ਰਾਏ ਕਪੂਰ ਅਤੇ ਦਿਲਜੀਤ ਦੋਸਾਂਝ ਨਜ਼ਰ ਆਉਣਗੇ। ਇਸ 'ਚ ਰੋਮਾਂਸ, ਕਾਮੇਡੀ ਅਤੇ ਡਰਾਮਾ ਵਰਗਾ ਮਸਾਲਾ ਸ਼ਾਮਲ ਹੋਵੇਗਾ । ਇਸ ਸਾਲ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ, ਜਿੱਥੋਂ ਤੱਕ ਟਾਈਟਲ ਅਤੇ ਡਾਇਰੈਕਟਰ ਦੀ ਗੱਲ ਹੈ ਤਾਂ ਉਸ ਨੂੰ ਫਾਈਨਲ ਕੀਤਾ ਜਾ ਰਿਹਾ ਹੈ। 

Punjabi Bollywood Tadka
ਵਿਜਕ੍ਰਾਫਟ ਫਾਊਂਡਰ ਅਤੇ ਡਾਇਰੈਕਟਰ ਸੱਬਾਸ ਜੋਸੇਫ ਨੇ ਕਿਹਾ ਕਿ ਉਨ੍ਹਾਂ ਨੇ ਇਸ ਅਨਾਮ ਫਿਲਮ ਲਈ ਵਾਸੂ ਭਗਨਾਨੀ ਦੇ ਨਾਲ ਹੱਥ ਮਿਲਾਇਆ ਹੈ। ਇਸ ਨੂੰ ਲੈ ਕੇ ਛੇਤੀ ਹੀ ਅਧਿਕਾਰਕ ਐਲਾਨ ਕੀਤਾ ਜਾਵੇਗਾ। ਦੂਜੇ ਵੀ ਪ੍ਰੋਜੈਕਟਸ ਹਨ, ਜਿਨ੍ਹਾਂ 'ਤੇ ਅਸੀਂ ਕੰਮ ਕਰਾਂਗੇ। ਇਸ ਸਮੇਂ ਮੈਂ ਉਨ੍ਹਾਂ ਬਾਰੇ ਗੱਲ ਨਹੀਂ ਕਰ ਸਕਦਾ ਕਿਉਂਕਿ ਅਸੀਂ ਉਨ੍ਹਾਂ 'ਤੇ ਕੰਮ ਕਰ ਰਹੇ ਹਾਂ।

Punjabi Bollywood Tadka


Tags: Bollywood CelebritySonakshi SinhaAditya Roy KapurDiljit DosanjhWiz FilmsVashu Bhagnaniਸੋਨਾਕਸ਼ੀ ਸਿਨਹਾ ਦਿਲਜੀਤ ਦੋਸਾਂਝਆਦਿਤਿਆ ਰਾਏ ਕਪੂਰ