FacebookTwitterg+Mail

ਮੁਸ਼ਕਿਲ 'ਚ ਫਸੀ ਸ਼ਤਰੂਘਨ ਦੀ ਧੀ, ਸ਼ੂਟਿੰਗ ਦੌਰਾਨ ਪੁਲਸ ਦੇ ਹਥ ਲੱਗੀ ਅਜਿਹੀ ਗੰਦੀ ਚੀਜ਼

sonakshi sinha and shatrughan sinha
20 January, 2018 12:57:53 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਦਬੰਗ ਅਦਾਕਾਰਾ ਤੇ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਇਨੀ ਦਿਨੀਂ ਕਾਫੀ ਰੁੱਝੀ ਹੋਈ ਹੈ, ਜਿਸ ਦੀ ਵਜ੍ਹਾ ਦੋ-ਦੋ ਫਿਲਮਾਂ ਨੂੰ ਇਕੱਠੇ ਕਰਨਾ ਹੈ। ਇਕ ਪਾਸੇ ਅੱਜ ਸੋਨਾਕਸ਼ੀ ਸਿਨਹਾ ਦੀ ਫਿਲਮ 'ਵੈੱਲਕਮ ਟੂ ਨਿਊਯਾਰਕ' ਦਾ ਪਹਿਲਾ ਲੁੱਕ ਰਿਲੀਜ਼ ਹੋਇਆ ਤਾਂ ਦੂਜੇ ਪਾਸੇ 'ਬੈਂਕਾਕ' 'ਚ ਉਸ ਦੀ ਦੂਜੀ ਫਿਲਮ ਦੀ ਸ਼ੂਟਿੰਗ ਅੱਧ 'ਚ ਹੀ ਰੋਕ ਦਿੱਤੀ ਗਈ। ਸੋਨਾਕਸ਼ੀ ਇਸ ਸਮੇਂ ਬੈਂਕਾਕ 'ਚ ਆਪਣੀ ਆਉਣ ਵਾਲੀ ਫਿਲਮ 'ਹੈਪੀ ਭਾਗ ਜਾਏਗੀ' ਦੀ ਸ਼ੂਟਿੰਗ ਕਰ ਰਹੀ ਹੈ। ਅਜਿਹੇ 'ਚ ਸ਼ੂਟਿੰਗ ਲੋਕਸ਼ਨ ਦੇ ਆਲੇ-ਦੁਆਲੇ ਕੁਝ ਅਜਿਹੀਆਂ ਚੀਜਾਂ ਮਿਲਣ ਦੀ ਖਬਰ ਹੈ ਕਿ, ਜਿਸ ਨਾਲ ਫਿਲਮ 'ਤੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ।

Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਬੈਂਕਾਕ ਪੁਲਸ ਨੇ ਫਿਲਮ ਨਾਲ ਜੁੜੀ ਇਕ ਪ੍ਰੋਡਕਸ਼ਨ ਹਾਊਸ ਕੰਪਨੀ 'ਇੰਡੀ ਬੈਂਕਾਕ ਲਿਮਿਟੇਡ' 'ਤੇ ਪੋਰਨ ਸੀਨ ਫਿਲਮਾਉਣ ਦਾ ਦੋਸ਼ ਲਾਇਆ ਹੈ। 'ਦਿ ਨੇਸ਼ਨ' ਦੀ ਰਿਪੋਰਟ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਇਕ ਮਹਿਲਾ ਨੂੰ ਐਡਲਟ ਟਾਪ ਤੇ ਸੈਕਸ ਟੌਏ ਨਾਲ ਦੇਖਿਆ ਗਿਆ। ਇਸ ਸੀਨ ਨੂੰ ਇਕ ਵਿਅਕਤੀ ਨੇ ਰਿਕਾਰਡ ਕਰ ਲਿਆ ਤੇ ਇਹ ਕਲਿੱਪ ਵਾਇਰਲ ਹੋ ਗਈ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ''ਫਿਲਮ ਨਾਲ ਜੁੜੀ ਪ੍ਰੋਡਕਸ਼ਨ ਟੀਮ ਨੇ ਇਕ ਦਿਨ ਪਹਿਲਾਂ ਹੀ ਸ਼ੂਟਿੰਗ ਕਰਨ ਦੀ ਆਗਿਆ ਲਈ ਸੀ। ਟੀਮ ਨੂੰ ਹੁਕਮ ਦਿੱਤੇ ਗਏ ਸਨ ਕਿ ਥਾਈਲੈਂਡ ਦੇ ਅਕਸ 'ਤੇ ਕੋਈ ਪ੍ਰਭਾਵ ਨਹੀਂ ਪੈਣਾ ਚਾਹੀਦਾ। ਫਿਲਮ ਦੀ ਸ਼ੂਟਿੰਗ ਦੌਰਾਨ ਕਈ ਅਜਿਹੀਆਂ ਚੀਜਾਂ ਮਿਲੀਆਂ ਕਿ ਫਿਲਮ ਦੀ ਸ਼ੂਟਿੰਗ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਤੇ ਨਾਲ ਹੀ ਕੇਸ ਵੀ ਦਰਜ ਕੀਤਾ ਗਿਆ।''

Punjabi Bollywood Tadka

ਦੱਸ ਦੇਈਏ ਕਿ 'ਹੈਪੀ ਭਾਗ ਜਾਏਗੀ' ਫਿਲਮ ਸਾਲ 2016 'ਚ ਆਈ ਸੀ ਤੇ ਇਸ ਫਿਲਮ ਦਾ ਸੀਕਵਲ ਬਣਾਇਆ ਜਾ ਰਿਹਾ ਹੈ, ਜਿਸ ਦਾ ਨਾਂ 'ਹੈਪੀ ਭਾਗ ਜਾਏਗੀ ਰਿਟਰਨਸ' ਹੈ। ਇਸ ਫਿਲਮ 'ਚ ਡਾਇਨਾ ਪੇਂਟੀ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ 'ਚ ਹਨ।

Punjabi Bollywood Tadka


Tags: Sonakshi SinhaBangkok Welcome To New YorkHappy Bhag Jayegi 2Shatrughan Sinha

Edited By

Sunita

Sunita is News Editor at Jagbani.