FacebookTwitterg+Mail

ਇਹ ਤਸਵੀਰਾਂ ਸਾਬਿਤ ਕਰਦੀਆਂ ਹਨ ਕਿਉਂ ਹੈ ਸੋਨਾਕਸ਼ੀ ਸਿਨ੍ਹਾ ਅਸਲੀ Selfie Queen

    1/17
30 August, 2015 04:42:14 PM
ਅਸੀਂ ਸਾਰੇ ਜਾਣਦੇ ਹਾਂ ਕਿ ਸੋਨਾਕਸ਼ੀ ਸਿਨ੍ਹਾ ਨੇ ਆਪਣਾ ਭਾਰ ਘਟਾ ਕੇ ਖੁਦ ਨੂੰ ਇਕ ਵੱਖਰੀ ਲੁੱਕ ਦਿੱਤੀ ਹੈ। ਇਸ ਤੋਂ ਬਾਅਦ ਉਸ ਨੇ ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ। ਸੋਨਾਕਸ਼ੀ ਨੇ ਫਿਰ ਪਿੱਛੇ ਮੁੜ ਕੇ ਵਾਪਸ ਨਹੀਂ ਦੇਖਿਆ। ਇਕ ਤੋਂ ਬਾਅਦ ਇਕ ਉਸ ਨੇ ਹਿੱਟ ਫਿਲਮਾਂ ਦਿੱਤੀਆਂ। ਇਸ ਦੇ ਨਾਲ ਹੀ ਉਸ ਨੇ ਆਪਣੀ ਫੈਸ਼ਨ ਸੈਂਸ ਤੇ ਫਿੱਗਰ ਨੂੰ ਮੈਂਟੇਨ ਕਰਨ ਵਿਚ ਮਿਹਨਤ ਕੀਤੀ।
ਸੋਨਾਕਸ਼ੀ ਦੇ ਗਲੈਮਰ ਤੇ ਖੂਬਸੂਰਤੀ ਦੀ ਝਲਕ ਉਸ ਨੇ ਇੰਸਟਾਗ੍ਰਾਮ ਤੋਂ ਮਿਲਦੀ ਹੈ। ਜ਼ਿਆਦਾਤਰ ਸੋਨਾਕਸ਼ੀ ਨੇ ਸੋਸ਼ਲ ਮੀਡੀਆ 'ਤੇ 'ਸੈਲਫੀਜ਼' ਹੀ ਪੋਸਟ ਕੀਤੀਆਂ ਹਨ। ਹਾਲਾਂਕਿ ਬਾਕੀ ਬਾਲੀਵੁੱਡ ਸਿਤਾਰੇ ਵੀ ਸੋਸ਼ਲ ਮੀਡੀਆ 'ਤੇ ਸੈਲਫੀਜ਼ ਪੋਸਟ ਕਰਦੇ ਹਨ ਪਰ ਜੋ ਗੱਲਬਾਤ ਸੋਨਾਕਸ਼ੀ ਦੀਆਂ ਤਸਵੀਰਾਂ ਵਿਚ ਨਜ਼ਰ ਆਉਂਦੀ ਹੈ, ਉਹ ਕਿਸੇ ਹੋਰ ਸਿਤਾਰੇ ਵਿਚ ਨਜ਼ਰ ਨਹੀਂ ਆਉਂਦੀ। ਇਥੇ ਸੋਨਾਕਸ਼ੀ ਦੀਆਂ ਦੀਆਂ ਅਜਿਹੀਆਂ ਹੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਖੁਦ ਵੀ ਇਹੀ ਕਹੋਗੇ ਕਿ ਸੋਨਾਕਸ਼ੀ ਹੀ ਬਾਲੀਵੁੱਡ ਦੀ ਸੈਲਫੀ ਕੂਈਨ ਹੈ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਸੋਨਾਕਸ਼ੀ ਸਿਨ੍ਹਾ Selfie Queen Sonakshi Sinha ਸੈਲਫੀ