FacebookTwitterg+Mail

'ਸੁਪਰ ਸਿੰਘ' 'ਚ ਦਿਲਜੀਤ ਨਾਲ ਪੰਗੇ ਲੈਂਦੀ ਨਜ਼ਰ ਆਵੇਗੀ ਸੋਨਮ ਬਾਜਵਾ

sonam bajwa and diljit dosanjh in super singh
24 July, 2016 05:19:56 PM
ਜਲੰਧਰ— ਸੋਨਮ ਬਾਜਵਾ ਤੇ ਦਿਲਜੀਤ ਦੁਸਾਂਝ ਦੀ ਜੋੜੀ ਪਾਲੀਵੁੱਡ 'ਚ ਕਾਫੀ ਤਾਰੀਫ ਖੱਟ ਰਹੀ ਹੈ। ਫਿਲਮ 'ਪੰਜਾਬ 1984', 'ਵੀਰਵਾਰ' ਗੀਤ ਤੇ ਫਿਲਮ 'ਸਰਦਾਰ ਜੀ 2' 'ਚ ਦੋਵੇਂ ਇਕੱਠੇ ਨਜ਼ਰ ਆਏ। ਇਸ ਜੋੜੀ ਦੀ ਫੈਨਜ਼ ਦੇ ਨਾਲ-ਨਾਲ ਫਿਲਮ ਸਮੀਖਿਅਕਾਂ ਨੇ ਵੀ ਕਾਫੀ ਤਾਰੀਫ ਕੀਤੀ। ਹੁਣ ਸੋਨਮ ਮੁੜ ਦਿਲਜੀਤ ਨਾਲ ਫਿਲਮ 'ਸੁਪਰ ਸਿੰਘ' 'ਚ ਨਜ਼ਰ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਜ਼ਿਕਰਯੋਗ ਹੈ ਕਿ ਫਿਲਮ 'ਚ ਦਿਲਜੀਤ ਦੁਸਾਂਝ ਸੁਪਰਹੀਰੋ ਦੀ ਭੂਮਿਕਾ 'ਚ ਹਨ। ਸੋਨਮ ਦਾ ਕਹਿਣਾ ਹੈ ਕਿ ਉਹ ਇਸ ਫਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ ਕਿਉਂਕਿ ਇਸ ਫਿਲਮ 'ਚ ਉਸ ਦਾ ਕਿਰਦਾਰ ਪਹਿਲਾਂ ਕੀਤੀਆਂ ਫਿਲਮਾਂ 'ਚ ਨਿਭਾਏ ਕਿਰਦਾਰਾਂ ਤੋਂ ਬਿਲਕੁਲ ਵੱਖ ਹੈ।
ਸੋਨਮ ਨੇ ਕਿਹਾ ਕਿ ਉਹ 'ਸੁਪਰ ਸਿੰਘ' 'ਚ ਬਹੁਤ ਜ਼ਿਆਦਾ ਬੋਲਣ ਵਾਲੀ ਤੇ ਦਿਲਜੀਤ ਨਾਲ ਹਰ ਗੱਲ 'ਤੇ ਲੜਨ ਵਾਲੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਕਰ ਰਹੇ ਹਨ, ਜੋ ਦਿਲਜੀਤ ਤੇ ਸੋਨਮ ਨੂੰ ਇਕੱਠਿਆਂ ਲੈ ਕੇ ਨੈਸ਼ਨਲ ਐਵਾਰਡ ਜੇਤੂ 'ਪੰਜਾਬ 1984' ਫਿਲਮ ਬਣਾ ਚੁਕੇ ਹਨ। ਸੋਨਮ ਦਾ ਇਹ ਵੀ ਕਹਿਣਾ ਹੈ ਕਿ ਅਨੁਰਾਗ ਨਾਲ ਕੰਮ ਕਰਨਾ ਹਮੇਸ਼ਾ ਇਕ ਸੁਪਨੇ ਵਾਂਗ ਹੁੰਦਾ ਹੈ। ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਵੇਗੀ। ਫਿਲਮ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਨੂੰ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਫਿਲਮਜ਼ ਪ੍ਰੋਡਿਊਸਰ ਕਰ ਰਹੀ ਹੈ।

Tags: ਸੁਪਰ ਸਿੰਘ ਦਿਲਜੀਤ ਦੁਸਾਂਝ ਸੋਨਮ ਬਾਜਵਾ Super Singh Diljit Dosanjh Sonam bajwa