FacebookTwitterg+Mail

ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਤਿੰਨੇ ਪੰਜਾਬੀ ਫਿਲਮਾਂ ਸੋਨਮ ਬਾਜਵਾ ਦੀਆਂ

sonam bajwa top pollywood actress
23 September, 2017 04:07:01 PM

ਜਲੰਧਰ (ਬਿਊਰੋ)— ਸੋਨਮ ਬਾਜਵਾ ਆਪਣੇ ਅਭਿਨੈ ਦੇ ਦਮ 'ਤੇ ਪੰਜਾਬੀ ਫਿਲਮ ਜਗਤ 'ਚ ਖਾਸ ਪਛਾਣ ਬਣਾ ਚੁੱਕੀ ਹੈ। ਸ਼ਾਇਦ ਹੀ ਕੋਈ ਵੱਡੀ ਫਿਲਮ ਅਜਿਹੀ ਹੋਵੇਗੀ, ਜਿਸ 'ਚ ਸੋਨਮ ਬਾਜਵਾ ਨਜ਼ਰ ਨਾ ਆਈ ਹੋਵੇ। ਉਸ ਦੇ ਨੱਖਰੇ, ਮੁਸਕਰਾਹਟ, ਜਜ਼ਬਾਤ ਪਰਦੇ 'ਤੇ ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਇਸ ਸਾਲ ਸੋਨਮ ਬਾਜਵਾ ਦੀਆਂ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ ਤੇ ਇਹ ਤਿੰਨੇ ਫਿਲਮਾਂ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ 'ਚ ਟੌਪ 'ਤੇ ਹਨ।
Punjabi Bollywood Tadka
ਪਹਿਲੀ ਫਿਲਮ ਸੋਨਮ ਬਾਜਵਾ ਦੀ ਇਸ ਸਾਲ ਗਿੱਪੀ ਗਰੇਵਾਲ ਨਾਲ ਰਿਲੀਜ਼ ਹੋਈ, ਜਿਸ ਦਾ ਨਾਂ ਹੈ 'ਮੰਜੇ ਬਿਸਤਰੇ'। ਇਸ ਫਿਲਮ ਨੇ ਪਹਿਲੇ ਦਿਨ 2.11 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਨਾਲ ਇਹ ਫਿਲਮ ਨੰਬਰ ਇਕ 'ਤੇ ਹੈ।
Punjabi Bollywood Tadka
ਦੂਜੀ ਫਿਲਮ ਸੋਨਮ ਬਾਜਵਾ ਦੀ ਦਿਲਜੀਤ ਦੁਸਾਂਝ ਨਾਲ ਰਿਲੀਜ਼ ਹੋਈ 'ਸੁਪਰ ਸਿੰਘ' ਹੈ, ਜਿਸ ਨੇ ਪਹਿਲੇ ਦਿਨ 1.27 ਕਰੋੜ ਰੁਪਏ ਦੀ ਕਮਾਈ ਕੀਤੀ। ਇਹ ਫਿਲਮ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ 'ਚ ਦੂਜੇ ਨੰਬਰ 'ਤੇ ਹੈ।
Punjabi Bollywood Tadka
ਤੀਜੀ ਫਿਲਮ ਕੱਲ ਹੀ ਰਿਲੀਜ਼ ਹੋਈ 'ਨਿੱਕਾ ਜ਼ੈਲਦਾਰ 2' ਹੈ, ਜਿਸ 'ਚ ਐਮੀ ਵਿਰਕ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆ ਰਹੀ ਹੈ। ਫਿਲਮ ਨੇ ਪਹਿਲੇ ਦਿਨ 1.30 ਕਰੋੜ ਦੀ ਕਮਾਈ ਕੀਤੀ ਹੈ।


Tags: Sonam Bajwa Ammy Virk Nikka Zaildar 2 Manje Bistre Super Singh Gippy Grewal Diljit Dosanjh