FacebookTwitterg+Mail

ਦੁੱਗਣੀ ਉਮਰ ਦੇ ਹੀਰੋ ਨਾਲ ਰੋਮਾਂਸ ਕਰਨ ਵਾਲੀ ਇਹ ਅਭਿਨੇਤਰੀ ਕਰ ਚੁੱਕੀ ਹੈ ਰੱਜ ਕੇ ਖੁਦ ਨੂੰ ਐਕਸਪੋਜ਼

sonam birthday
02 September, 2017 05:43:24 PM

ਮੁੰਬਈ— ਬੀਤੇ ਜ਼ਮਾਨੇ ਦੀ ਅਭਿਨੇਤਰੀ ਸੋਨਮ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਬਾਲੀਵੁੱਡ ਫਿਲਮਾਂ 'ਚ ਸੈਕਸ ਸਿੰਬਲ ਦੇ ਨਾਂ ਨਾਲ ਮਸ਼ਹੂਰ ਸੋਨਮ ਨੇ ਆਪਣੇ ਕਰੀਅਰ ਦੇ ਸਫਲ ਮੁਕਾਮ ਤਕ ਪਹੁੰਚਣ ਤੋਂ ਬਾਅਦ ਐਕਟਿੰਗ ਛੱਡਣ ਦਾ ਫੈਸਲਾ ਲਿਆ ਸੀ।
Punjabi Bollywood Tadka
ਐਕਟਿੰਗ ਛੱਡ ਕੇ ਉਸ ਨੇ ਡਾਇਰੈਕਟਰ ਰਾਜੀਵ ਰਾਵ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਦੋਵੇਂ 10 ਸਾਲ ਤਕ ਇਕੱਠੇ ਰਹੇ, ਫਿਰ ਅਲੱਗ ਹੋਣ ਦਾ ਫੈਸਲਾ ਲਿਆ। 15 ਸਾਲ ਅਲੱਗ ਰਹਿਣ ਤੋਂ ਬਾਅਦ ਆਖਿਰਕਾਰ 2017 'ਚ ਦੋਵਾਂ ਨੇ ਤਲਾਕ ਲਿਆ। ਇਸੇ ਸਾਲ ਅਪ੍ਰੈਲ 'ਚ ਸੋਨਮ ਨੇ ਮੁਰਲੀ ਪੋਡੁਵਲ ਨਾਲ ਦੂਜਾ ਵਿਆਹ ਕਰਵਾਇਆ।
Punjabi Bollywood Tadka
ਰਾਜੀਵ ਤੇ ਸੋਨਮ ਦੀ ਪ੍ਰੇਮ ਕਹਾਣੀ 1989 'ਚ ਫਿਲਮ 'ਤ੍ਰਿਦੇਵ' ਦੀ ਸ਼ੂਟਿੰਗ ਦੌਰਾਨ ਸ਼ੁਰੂ ਹੋਈ ਸੀ। ਦੋਵਾਂ ਨੇ ਇਕ-ਦੂਜੇ ਨੂੰ ਤਿੰਨ ਸਾਲ ਤਕ ਡੇਟ ਕੀਤਾ ਤੇ 1991 'ਚ ਵਿਆਹ ਕਰਵਾ ਲਿਆ। ਵਿਆਹ ਸਮੇਂ ਸੋਨਮ ਦੀ ਉਮਰ 18 ਸਾਲ ਸੀ। ਉਹ ਆਖਰੀ ਵਾਰ 1994 'ਚ ਆਈ ਫਿਲਮ 'ਇਨਸਾਨੀਅਤ' 'ਚ ਨਜ਼ਰ ਆਈ ਸੀ।
Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਨੇ ਆਪਣੇ 6 ਸਾਲ ਦੇ ਕਰੀਅਰ 'ਚ ਲਗਭਗ 30 ਫਿਲਮਾਂ 'ਚ ਕੰਮ ਕੀਤਾ। ਸੋਨਮ ਨੇ ਜ਼ਿਆਦਾਤਰ ਫਿਲਮਾਂ 'ਚ ਖੁਦ ਨੂੰ ਰੱਜ ਕੇ ਐਕਸਪੋਜ਼ ਕੀਤਾ। ਉਸ ਨੇ ਆਪਣੇ ਤੋਂ ਦੁੱਗਣੀ ਉਮਰ ਦੇ ਹੀਰੋ ਨਾਲ ਵੀ ਸਕ੍ਰੀਨ ਸ਼ੇਅਰ ਕੀਤੀ।​​​​​​​​​​​​​​
Punjabi Bollywood Tadka


Tags: Sonam Birthday Romance Bold Scenes Marriage