FacebookTwitterg+Mail

ਸੋਨਮ ਨੇ ਪੀ. ਐੱਮ. ਮੋਦੀ ਨੂੰ ਕੀਤੀ ਅਪੀਲ, ਭੰਸਾਲੀ ਦੇ ਮਾਮਲੇ 'ਚ ਮੰਗੀ ਮਦਦ

sonam kapoor
29 January, 2017 04:49:11 AM
ਮੁੰਬਈ— ਬਾਲੀਵੁੱਡ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ 'ਤੇ ਹੋਏ ਹਮਲੇ ਲਈ ਅਭਿਨੇਤਰੀ ਸੋਨਮ ਕਪੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ। ਸੋਨਮ ਨੇ ਮੋਦੀ ਨੂੰ ਟਵੀਟ ਕਰਕੇ ਕਿਹਾ ਹੈ ਕਿ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੁਸੀਂ ਬਾਲੀਵੁੱਡ ਨਾਲ ਖੜੇ ਹੋਵੋ। ਸੋਨਮ ਨੇ ਅੱਗੇ ਲਿਖਿਆ,'ਮੈਂ ਸਿਰਫ ਤੁਹਾਨੂੰ ਯਾਦ ਕਰਾਉਣਾ ਚਾਹੁੰਦੀ ਹਾਂ ਕਿ ਗਣਤੰਤਰ ਦਿਵਸ ਦੇ 2 ਦਿਨਾਂ ਬਾਅਦ ਹੀ ਸਾਡੇ 'ਤੇ ਇਹ ਹਮਲਾ ਹੋਇਆ ਹੈ। ਸਾਡਾ ਸਾਥ ਦਿਓ, ਕਿਉਂਕਿ ਆਪਣੀ ਗੱਲ ਕਹਿਣ ਦੀ ਇਹ ਸਜ਼ਾ ਸਾਨੂੰ ਨਹੀਂ ਮਿਲਣੀ ਚਾਹੀਦੀ''।
ਜ਼ਿਕਰਯੋਗ ਹੈ ਕਿ, ਸੋਨਮ ਤੋਂ ਇਲਾਵਾ ਪੂਰੀ ਫਿਲਮ ਇੰਡਸਟਰੀ ਨੇ ਇਸ ਹਮਲੇ ਦੀ ਨਿੰਦਿਆ ਕੀਤੀ ਹੈ। ਇਸ 'ਚ ਅਨੁਸ਼ਕਾ, ਕਰਨ ਜੋਹਰ, ਰਿਤਿਕ ਰੋਸ਼ਨ, ਸੁਸ਼ਾਂਤ ਸਿੰਘ ਰਾਜਪੂਤ ਅਤੇ ਕਈ ਹੋਰ ਕਲਾਕਾਰ ਹਨ। ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਦੌਰਾਨ ਭੰਸਾਲੀ 'ਤੇ ਜੈਪੁਰ ਦੇ ਜੈਗੜ੍ਹ ਕਿਲ੍ਹੇ 'ਚ ਹਮਲਾ ਕੀਤਾ ਗਿਆ। ਭੀੜ ਦਾ ਕਹਿਣਾ ਸੀ ਕਿ, ਸੰਜੇ ਲੀਲਾ ਭੰਸਾਲੀ ਸਾਡੀ ਦੇ ਰਾਣੀ ਦੇ ਇਤਿਹਾਸ ਨਾਲ ਫਿਲਮ 'ਚ ਛੇੜਛਾੜ ਕਰ ਰਹੇ ਸਨ।

Tags: ਸੋਨਮ ਕਪੂਰਸੰਜੇ ਲੀਲਾ ਭੰਸਾਲੀਪ੍ਰਧਾਨ ਮੰਤਰੀ ਨਰਿੰਦਰ ਮੋਦੀSonam Kapoor Sanjay Leela Bhansali Prime Minister Narendra Modi