FacebookTwitterg+Mail

ਸੋਨਮ ਨੇ ਵੈਡਿੰਗ ਮੈਗਜ਼ੀਨ ਲਈ ਕਰਵਾਇਆ ਫੋਟੋਸ਼ੂਟ, ਸ਼ੇਅਰ ਕੀਤੀਆਂ ਤਸਵੀਰਾਂ

    1/11
06 May, 2017 05:32:22 PM
ਮੁੰਬਈ- ਸੋਨਮ ਕਪੂਰ ਦੇ ਨਵੇਂ ਫੋਟੋਸ਼ੂਟ ਦੀਆਂ ਕੁਝ ਫੋਟੋਜ਼ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਇਕ ਵੈਡਿੰਗ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਉਨ੍ਹਾਂ ਦਾ ਬ੍ਰਾਈਡਲ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਫੋਟੋਸ਼ੂਟ 'ਚ ਉਹ ਡਿਜ਼ਾਈਨਰ ਸਬਿਆਚੀ ਮੁਖਰਜੀ ਦੇ ਡਿਜ਼ਾਈ ਕੀਤੇ ਹੋਏ ਆਉਟਫਿਟ 'ਚ ਦਿਖ ਰਹੀ ਹੈ। ਉਨ੍ਹਾਂ ਨੇ ਵ੍ਹਾਈਟ ਰੰਗ ਦਾ ਪ੍ਰਿਟੇਂਡ ਲਹਿੰਗਾ ਪਾਇਆ ਹੋਇਆ ਹੈ। ਉਹ ਮੈਗਜ਼ੀਨ ਦੀ ਕਵਰ ਗਰਲ ਵੀ ਬਣੀ ਹੈ। ਉਨ੍ਹਾਂ ਨੇ ਇਸ ਸ਼ੂਟ ਦੀਆਂ ਫੋਟੋਜ਼ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਹੈ,'The sweetest people I've worked with! Khush Wedding magazine'।
ਦੱਸ ਦਈਏ ਕਿ ਹਾਲ ਹੀ 'ਚ ਸੋਨਮ ਕਪੂਰ ਨੂੰ 64th ਨੈਸ਼ਨਲ ਫਿਲਮ ਐਵਾਰਡ 'ਚ ਫਿਲਮ 'ਨੀਰਜਾ' ਲਈ ਸਪੈਸ਼ਲ ਮੈਂਸ਼ਨ ਐਵਾਰਡ ਦਿੱਤਾ ਗਿਆ ਹੈ। ਦੱਸ ਦਈਏ ਕਿ ਫਿਲਮ 'ਨੀਰਜਾ' ਦੇ ਬਾਅਦ ਸੋਨਮ ਕਪੂਰ ਕਿਸੇ ਵੀ ਫਿਲਮ 'ਚ ਨਜ਼ਰ ਨਹੀਂ ਆਈ ਸੀ। ਫਿਲਹਾਲ ਉਹ ਡਾਇਰੈਕਟਰ ਸ਼ੰਸ਼ਾਂਕ ਘੋਸ਼ ਦੀ ਡੈਬਿਊ ਮੂਵੀ 'ਵੀਰੇ ਦਿ ਵੈਡਿੰਗ' ਦੀ ਸ਼ੂਟਿੰਗ 'ਚ ਰੁਝੀ ਹੋਈ ਹੈ। ਇਸ ਦੇ ਇਲਾਵਾ ਉਹ ਆਰ ਬਾਲਕੀ ਦੀ ਫਿਲਮ 'ਪਦਮ' 'ਚ ਵੀ ਨਜ਼ਰ ਆਵੇਗੀ। ਅਕਸ਼ੈ ਕੁਮਾਰ ਨਾਲ ਉਹ ਇਸ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਉਨ੍ਹਾਂ ਨੇ ਸੰਜੇ ਦੱਤ ਦੀ ਬਾਓਪਿਕ ਲਈ ਵੀ ਸਾਈਨ ਕੀਤਾ ਹੈ।

Tags: sonam kapoor photoshoot khush wedding magazineਸੋਨਮ ਕਪੂਰ ਫੋਟੋਸ਼ੂਟ

About The Author

Anuradha Sharma

Anuradha Sharma is News Editor at Jagbani.