FacebookTwitterg+Mail

'Cannes Film Festival' 'ਚ ਸੋਨਮ ਇਸ ਸਾੜੀ ਵਾਲੇ ਲੁਕ 'ਚ ਆਈ ਨਜ਼ਰ (ਦੇਖੋ ਤਸਵੀਰਾਂ)

    1/5
21 May, 2017 04:49:09 PM

ਮੁੰਬਈ— 'ਕਾਨਸ ਫਿਲਮ ਫੈਸਟੀਵਲ' 'ਚ ਹਾਲੀਵੁੱਡ ਤੋਂ ਇਲਾਵਾ ਬਾਲੀਵੁੱਡ ਦੀਆਂ ਅਭਿਨੇਤਰੀਆਂ ਵੀ ਨਜ਼ਰ ਆ ਰਹੀਆਂ ਹਨ। ਹਾਲ ਹੀ 'ਚ ਸੋਨਮ ਕਪੂਰ ਆਪਣੀ ਭੈਣ ਰੀਆ ਕਪੂਰ ਨਾਲ ਇਸ ਫੈਸਟੀਵਲ 'ਚ ਪਹੁੰਚੀ ਹੈ। ਇਸ ਤੋਂ ਪਹਿਲਾਂ ਕੋਈ ਉਨ੍ਹਾਂ ਬਾਰੇ ਕੁਝ ਬੋਲੇ ਉਨ੍ਹਾਂ ਆਪਣਾ ਲੁਕ ਰਵੀਲ ਕਰ ਦਿੱਤਾ ਹੈ। ਇਸ ਸਾੜੀ ਵਾਲੇ ਆਉਟਫਿੱਟ 'ਚ ਸੋਨਮ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਸਾੜੀ ਵਰਗੇ ਆਉਟਫਿੱਟ ਕਾਫੀ ਚਮਕੀਲਾ ਅਤੇ ਫੁਲਾਂ ਵਾਲਾਂ ਪ੍ਰਿੰਟ ਨਜ਼ਰ ਆ ਰਿਹਾ ਹੈ।

ਜ਼ਿਕਰਯੋਗ ਹੈ ਕਿ ਸੋਨਮ ਤੋਂ ਇਲਾਵਾ ਦੀਪਿਕਾ ਪਾਦੂਕੋਣ ਅਤੇ ਐਸ਼ਵਰਿਆ ਰਾਏ ਵਰਗੀਆਂ ਅਭਿਨੇਤਰੀਆਂ ਵੀ ਇਸ ਮੌਕੇ ਨਜ਼ਰ ਆ ਰਹੀਆਂ ਹਨ। ਹਾਲ ਹੀ 'ਚ ਦੀਪਿਕਾ ਅਤੇ ਐਸ਼ਵਰਿਆ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ 'ਚ ਦੋਵਾਂ ਦਾ ਅਨੋਖਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਸੀ। ਇਨ੍ਹਾਂ ਤੋਂ ਇਲਾਵਾ ਸੋਨਮ ਦੀ ਭੈਣ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ 'ਚ ਸੋਨਮ ਕਾਫੀ ਵਧੀਆ ਲੁਕ 'ਚ ਨਜ਼ਰ ਆ ਰਹੀ ਹੈ।


Tags: Sonam Kapoor Cannes Film Festival Saree outfit Aishwarya Rai ਕਾਨਸ ਫਿਲਮ ਫੈਸਟੀਵਲ ਸੋਨਮ ਕਪੂਰ