FacebookTwitterg+Mail

'Cannes Film Festival' ਗੋਲਡਨ ਗਾਊਨ 'ਚ ਰੈੱਡ ਕਾਰਪੇਟ 'ਤੇ ਸੋਨਮ ਦਾ ਨਜ਼ਰ ਆਇਆ ਬੋਲਡ ਅਵਤਾਰ

    1/11
23 May, 2017 02:28:53 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਇਨ੍ਹੀਂ ਦਿਨੀਂ 'ਕਾਨਸ ਫਿਲਮ ਫੈਸਟੀਵਲ' ਕਰਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਸੋਨਮ ਰੈੱਡ ਕਾਰਪੇਟ 'ਤੇ ਗੋਲਡਨ ਗਾਊਨ 'ਚ ਜਲਵਾ ਬਿਖੇਰਦੀ ਨਜ਼ਰ ਆਈ ਹੈ। ਇਨ੍ਹਾਂ ਤਸਵੀਰਾਂ 'ਚ ਸੋਨਮ ਕਾਫੀ ਖੂਬਸੂਰਤ ਲੱਗ ਰਹੀ ਹੈ ਅਤੇ ਇਕ ਵੱਖਰੀ ਲੁਕ ਦੇਖਣ ਨੂੰ ਮਿਲੀ ਹੈ। ਸੋਨਮ ਦੀ ਇਹ ਲੁਕ ਦੇਖਣ ਤੋਂ ਬਾਅਦ ਫੈਨਜ਼ ਉਨ੍ਹਾਂ ਦੀ ਖੂਬਸੂਰਤੀ ਦੇ ਦੀਵਾਨੇ ਹੋ ਗਏ ਹਨ। ਰੈਡ ਕਾਰਪਟ 'ਤੇ ਸੋਨਮ ਕਪੂਰ ਦਾ ਗੋਲਡਨ ਗਾਊਨ 'ਚ ਕਾਫੀ ਬੋਲਡ ਲੁਕ ਨਜ਼ਰ ਆ ਰਿਹਾ ਹੈ। ਇਸ ਫੈਸਟੀਵਲ ਦੌਰਾਨ ਸੋਨਮ ਫੈਸ਼ਨ ਬਰਾਂਡ ਲੋਰਿਅਲ ਪੈਰਿਸ ਨੂੰ ਪ੍ਰੇਜੇਂਟ ਕਰਨ ਪਹੁੰਚੀ ਸੀ। ਇਸ ਤੋਂ ਇਲਾਵਾ ਸੋਨਮ ਸੱਤਵੀ ਵਾਰ ਇਸ ਕਾਨਸ ਫੈਸਟੀਵਲ ਦਾ ਹਿੱਸਾ ਬਣ ਹੈ।

ਜ਼ਿਕਰਯੋਗ ਹੈ ਕਿ ਸੋਨਮ ਕਪੂਰ ਦਾ ਕਲ 'ਕਾਨਸ ਫਿਲਮ ਫੈਸਟੀਵਲ' ਆਖਰੀ ਦਿਨ ਸੀ। ਬੀਤੇ ਦਿਨ ਵੀ ਸੋਨਮ ਦੀਆਂ ਸਾੜੀ ਵਾਲੇ ਅਵਤਾਰ 'ਚ ਕੁਝ ਤਸਵੀਰਾਂ ਸਾਹਮਣੇ ਆਈ ਸਨ। ਇਨ੍ਹਾਂ ਤਸਵੀਰਾਂ 'ਚ ਸੋਨਮ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ। ਇਸ ਤੋਂ ਇਲਾਵਾ ਐਸ਼ਵਰਿਆ ਰਾਏ, ਦੀਪਿਕਾ ਪਾਦੂਕੋਣ, ਮੱਲਿਕਾ ਸ਼ੇਰਾਵਤ ਵਰਗੀਆਂ ਅਭਿਨੇਤਰੀਆਂ ਇਸ ਫਿਲਮ ਫੈਸਟੀਵਲ 'ਚ ਆਪਣਾ ਜਲਵਾ ਬਿਖੇਰਦੀਆਂ ਨਜ਼ਰ ਆ ਰਹੀਆਂ ਹਨ।


Tags: Sonam Kapoor Golden Gown Cannes Film Festival Aishwarya Rai Deepika Padukone ਸੋਨਮ ਕਪੂਰ ਗੋਲਡੇਨ ਗਾਊਨ