FacebookTwitterg+Mail

ਇਸ ਵਜ੍ਹਾ ਕਰਕੇ ਸੋਨਮ ਦੇ ਵਿਆਹ 'ਚ ਸ਼ਾਮਿਲ ਨਹੀਂ ਹੋਵੇਗੀ ਦੀਪਿਕਾ

sonam kapoor
24 April, 2018 11:45:23 AM

ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਅਤੇ ਸੋਨਮ ਕਪੂਰ 'ਕੌਫੀ ਵਿਦ ਕਰਨ' ਦੇ ਸੀਜ਼ਨ 3 'ਚ ਪਹੁੰਚੀਆਂ ਸਨ। ਇਸ ਦੌਰਾਨ ਦੀਪਿਕਾ ਨੇ ਆਪਣੇ ਸਾਬਕਾ ਪ੍ਰੇਮੀ ਅਤੇ ਸੋਨਮ ਨੇ ਆਪਣੇ ਪਹਿਲੇ ਕੋ-ਸਟਾਰ ਰਣਬੀਰ ਕਪੂਰ ਦਾ ਖੂਬ ਮਜ਼ਾਕ ਉਡਾਇਆ ਸੀ। ਦੋਹਾਂ ਨੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕੀਤੀਆਂ। ਉੱਥੇ ਹੀ ਦੋਵੇਂ ਇਸ ਸਾਲ ਵਿਆਹ ਦੇ ਬੰਧਨ 'ਚ ਬੱਝਨ ਜਾ ਰਹੀਆਂ ਹਨ। ਪਹਿਲਾ ਇਸ ਲਿਸਟ 'ਚ ਸੋਨਮ ਦਾ ਨਾਂ ਹੈ, ਜੋ ਅਗਲੇ ਮਹੀਨੇ ਵਿਆਹ ਕਰਨ ਜਾ ਰਹੀ ਹੈ। ਇਸ ਦੌਰਾਨ ਹੀ ਇਹ ਖਬਰ ਹੈ ਕਿ ਦੀਪਿਕਾ, ਸੋਨਮ ਦਾ ਵਿਆਹ ਦਾ ਹਿੱਸਾ ਨਹੀਂ ਬਣੇਗੀ। ਦੀਪਿਕਾ ਲਈ ਆਉਣ ਵਾਲਾ ਸਮਾਂ ਬਹੁਤ ਬਿਜ਼ੀ ਹੈ ਅਤੇ ਉਹ ਕਿਸੇ ਸਮਾਰੋਹ 'ਚ ਹਿੱਸਾ ਲੈਣ ਲਈ ਵਿਦੇਸ਼ ਜਾ ਰਹੀ ਹੈ ਜਿਸ ਵਜ੍ਹਾ ਉਹ ਸੋਨਮ ਦੇ ਵਿਆਹ ਦਾ ਹਿੱਸਾ ਨਹੀਂ ਬਣੇਗੀ।
ਦੱਸਣਯੋਗ ਹੈ ਕਿ ਦੀਪਿਕਾ ਨੂੰ ਯੂ. ਐੱਸ. ਏ. ਅਤੇ ਫਰਾਂਸ ਦੇ ਦੌਰੇ 'ਤੇ ਜਾਣਾ ਹੈ ਜਿਸ ਵਜ੍ਹਾ ਉਹ ਵਿਆਹ 'ਚ ਨਹੀਂ ਸ਼ਾਮਿਲ ਹੋਵੇਗੀ। ਜੇਕਰ ਦੀਪਿਕਾ ਦੇ ਸ਼ੈਡਿਊਲ ਦੀ ਗੱਲ ਕੀਤੀ ਜਾਵੇ ਤਾਂ 24 ਤਾਰੀਕ ਨੂੰ ਨਿਊਯਾਰਕ 'ਚ ਟਾਈਮ 100 ਗਾਲਾ ਦਾ ਹਿੱਸਾ ਹੋਵੇਗੀ। ਇਹ ਇਕ ਵੱਡਾ ਇਵੈਂਟ ਹੈ। ਇਸ ਤੋਂ ਬਾਅਦ ਉਹ 7 ਮਈ ਨੂੰ ਗਾਲਾ, 2018 ਦਾ ਹਿੱਸਾ ਹੋਵੇਗੀ। ਫਿਰ ਦੀਪਿਕਾ ਨਿਊਯਾਰਕ ਦੇ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਲਈ ਫਰਾਂਸ ਪਹੁੰਚੇਗੀ। 8 ਤੋਂ 19 ਮਈ ਤੱਕ ਇਹ ਇਵੈਂਟ ਚੱਲੇਗਾ। ਇਸ ਤੋਂ ਬਾਅਦ ਉਹ ਮੁੰਬਈ ਪੁੱਜੇਗੀ, ਉੱਥੇ ਹੀ ਸੋਨਮ ਦੇ ਵਿਆਹ ਦੀ ਤਾਰੀਕ 7 ਮਈ ਰੱਖੀ ਗਈ ਹੈ।


Tags: Sonam Kapoor Deepika Padukone Marriage Cannes Film Festival New York Bollywood Actress

Edited By

Kapil Kumar

Kapil Kumar is News Editor at Jagbani.