FacebookTwitterg+Mail

ਸੋਨਮ ਅਤੇ ਅਨੁਸ਼ਕਾ ਸਮੇਤ ਇਨਾਂ ਅਦਾਕਾਰਾਂ ਨੇ ਆਪਣੇ ਵਿਆਹ 'ਤੇ ਪਾਇਆ ਇੰਨੇ ਲੱਖ ਦੇ ਲਹਿੰਗਾ, ਜਾਣੋ ਕੀਮਤ

sonam kapoor
10 May, 2018 11:21:58 AM

ਮੁੰਬਈ (ਬਿਊਰੋ)—  ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਤੇ ਆਨੰਦ ਆਹੂਜਾ ਬੀਤੇ ਮੰਗਲਵਾਰ ਨੂੰ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ। ਸਵੇਰੇ ਦੋਵਾਂ ਨੇ ਸਿੱਖ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਤੇ ਇਸ ਤੋਂ ਬਾਅਦ ਸ਼ਾਮ ਨੂੰ ਗਰੈਂਡ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਪਰ ਵਿਆਹ ਵਿਚ ਸੋਨਮ ਦਾ ਲੁੱਕ ਅਜਿਹਾ ਸੀ ਜੋ ਸਭ ਦੀਆਂ ਅੱਖਾਂ 'ਚ ਵਸ ਗਿਆ। ਡਿਜ਼ਾਇਨਰ ਲਹਿੰਗੇ ਦੇ ਨਾਲ ਸੋਨਮ ਨੇ ਜਿਸ ਤਰ੍ਹਾਂ ਦੇ ਗਹਿਣੇ ਪਹਿਨੇ ਹੋਏ ਸੀ ਉਹ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਹੇ ਸਨ।

Punjabi Bollywood Tadka
ਅਨੁਰਾਧਾ ਵਕੀਲ ਦੇ ਇਸ ਡਿਜ਼ਾਇਨਰ ਪੀਸ ਨੂੰ ਸੋਸ਼ਲ ਮੀਡਿਆ 'ਤੇ ਵੀ ਕਾਫ਼ੀ ਪਸੰਦ ਕੀਤਾ ਗਿਆ ਪਰ ਇਸ ਦੀ ਕੀਮਤ ਬਾਰੇ ਅਜੇ ਤੱਕ ਕੋਈ ਖਬਰ ਨਹੀਂ ਆਈ ਹੈ ਪਰ ਸੋਨਮ ਤੋਂ ਪਹਿਲਾਂ ਵੀ ਬਾਲੀਵੁੱਡ ਵਿਚ ਕਈ ਅਦਾਕਾਰਾਂ ਆਪਣੇ ਵਿਆਹ 'ਤੇ ਮਹਿੰਗੇ ਆਊਟਫਿੱਟ ਕਾਰਨ ਚਰਚਾ 'ਚ ਰਹੀਆਂ ਹਨ।

Punjabi Bollywood Tadka
ਅਭਿਸ਼ੇਕ ਬੱਚਨ ਨਾਲ ਵਿਆਹ ਕਰ ਕੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਆਪਣੇ ਵਿਆਹ ਕਾਰਨ ਚਰਚਾਂ ਵਿਚ ਰਹੀ ਉਸ ਨੇ ਆਪਣੇ ਵਿਆਹ 'ਤੇ 75 ਲੱਖ ਰੁਪਏ ਦੀ ਸਾੜ੍ਹੀ ਪਹਿਨੀ ਸੀ। ਇਸ ਸਾੜ੍ਹੀ ਨੂੰ ਨੀਤਾ ਲੁੱਲਾ ਨੇ ਡਿਜ਼ਾਈਨ ਕੀਤਾ ਸੀ। ਇਸ ਸਾੜ੍ਹੀ 'ਤੇ ਸਵਰੋਸਕੀ ਕਰੀਸਟਲ ਅਤੇ ਸੋਨੇ ਦੀਆਂ ਤਾਰਾਂ ਨਾਲ ਕੱਢੀ ਹੋਈ ਸੀ।

Punjabi Bollywood Tadka
ਆਪਣੇ ਸਟਾਈਲ ਨਾਲ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਸ਼ਿਲਪਾ ਸ਼ੈੱਟੀ ਨੇ ਵਿਆਹ 'ਤੇ ਬੇਹੱਦ ਕੀਮਤੀ ਸਾੜ੍ਹੀ ਪਹਿਨੀ ਸੀ।  ਲਾਲ ਰੰਗ ਦੀ ਇਸ ਸਾੜ੍ਹੀ ਨੂੰ ਤਰੁਣ ਤਹਲਾਨੀ ਨੇ ਡਿਜ਼ਾਈਨ ਕੀਤਾ ਸੀ। ਇਸ 'ਤੇ ਖਾਸ ਨਗ ਨਾਲ ਕੰਮ ਹੋਇਆ ਸੀ। ਸਾੜ੍ਹੀ ਨਾਲ ਉਨ੍ਹਾਂ ਨੇ ਡਾਇਮੰਡ ਦੇ ਗਹਿਣੇ ਪਾਏ ਹੋਏ ਸਨ। ਇਸ ਸ਼ਾਨਦਾਰ ਲੁੱਕ ਲਈ ਉਨ੍ਹਾਂ ਨੇ 50 ਲੱਖ ਰੁਪਏ ਖਰਚ ਕੀਤੇ ਸਨ।

Punjabi Bollywood Tadka
ਪਟੌਦੀ ਖਾਨਦਾਨ ਦੀ ਨੂੰਹ ਕਰੀਨਾ ਕਪੂਰ ਨੇ ਵਿਆਹ 'ਤੇ ਸੈਫ ਦੀ ਮਾਂ ਸ਼ਰਮੀਲਾ ਟੈਗੋਰ ਦਾ ਲਹਿੰਗਾ ਪਾਇਆ ਸੀ। ਰਿਸੈਪਸ਼ਨ 'ਤੇ ਕਰੀਨਾ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਸੀ। ਆਪਣੇ ਸ਼ਾਨਦਾਰ ਲੁੱਕ ਲਈ ਉਨ੍ਹਾਂ ਨੇ 50 ਲੱਖ ਰੁਪਏ ਦਿਤੇ ਸਨ।

Punjabi Bollywood Tadka
ਸਟਾਰ ਕ੍ਰਿਕਟਰ ਵਿਰਾਟ ਕੋਹਲੀ ਦੀ 'ਪਰੀ' ਅਨੁਸ਼ਕਾ ਸ਼ਰਮਾ ਦੇ ਵਿਆਹ ਦਾ ਲੁੱਕ ਵੀ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਗਿਆ ਸੀ। ਪੇਲ ਪਿੰਕ ਕਲਰ ਅਤੇ ਫਲੋਰਲ ਕੰਮ ਵਾਲੇ ਇਸ ਲਹਿੰਗੇ 'ਚ ਅਨੁਸ਼ਕਾ ਸ਼ਰਮਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਬਿਅਸਾਚੀ ਦੇ ਇਸ ਡਿਜ਼ਾਇਨਰ ਲਹਿੰਗੇ ਲਈ ਅਨੁਸ਼ਕਾ ਸ਼ਰਮਾ ਦੇ 30 ਲੱਖ ਰੁਪਏ ਲੱਗੇ ਸਨ।

Punjabi Bollywood Tadka
ਮਰਾਠੀ ਰਿਤੇਸ਼ ਦੇਸ਼ਮੁਖ ਨਾਲ ਵਿਆਹ ਕਰਨ ਵਾਲੀ ਜੇਨੇਲੀਆ ਡਸੂਜ਼ਾ ਨੇ ਵਿਆਹ ਇੰਡੀਅਨ ਲੁੱਕ ਅਪਣਾਇਆ ਸੀ। ਜੇਨੇਲੀਆ ਨੇ ਵਿਆਹ 'ਤੇ ਮਹਾ ਰਾਸ਼ਟਰੀ ਸਟਾਈਲ ਦੀ ਸਾੜ੍ਹੀ ਪਹਿਨੀ ਸੀ। ਇਸ ਸਾੜ੍ਹੀ ਦੇ ਬਾਰਡਰ 'ਤੇ ਸੋਨੇ ਅਤੇ ਕੁੰਦਨ ਦਾ ਕੰਮ ਹੋਇਆ ਸੀ। ਨੀਤਾ ਲੁੱਲਾ ਦੇ ਇਸ ਡਿਜ਼ਾਇਨਰ ਪੀਸ ਦੀ ਕੀਮਤ 17 ਲੱਖ ਰੁਪਏ ਸੀ।

Punjabi Bollywood Tadka
ਬੰਗਾਲੀ ਸਟਾਈਲ ਨੂੰ ਫਾਲੋ ਕਰਦੇ ਹੋਏ ਬਿਪਾਸ਼ਾ ਬਾਸੂ ਨੇ ਵਿਆਹ 'ਤੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ। ਬਿਪਾਸ਼ਾ ਦੀ ਵੈਡਿੰਗ ਡਰੈੱਸ ਸਬਿਅਸਾਚੀ ਨੇ ਡਿਜ਼ਾਈਨ ਕੀਤਾ ਸੀ। ਇਸ ਲਹਿੰਗੇ ਦੀ ਕੀਮਤ 4 ਲੱਖ ਰੁਪਏ ਸੀ।


Tags: Sonam KapoorAnushka SharmaAishwarya RaiWedding DressShilpa ShettyGenelia D SouzaBipasha Basu

Edited By

Manju

Manju is News Editor at Jagbani.