FacebookTwitterg+Mail

Pics : ਸੜਕ 'ਤੇ ਆਨੰਦ ਨਾਲ ਮਸਤੀ ਕਰਦੀ ਦਿਖੀ ਸੋਨਮ ਕਪੂਰ

sonam kapoor
27 May, 2018 03:39:19 PM

ਮੁੰਬਈ (ਬਿਊਰੋ)— ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਆਨੰਦ ਅਤੇ ਸੋਨਮ ਨੂੰ ਸੜਕ 'ਤੇ ਖੂਬਸੂਰਤ ਅੰਦਾਜ਼ 'ਚ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ 'ਤੇ ਆਨੰਦ ਨੇ ਮਜ਼ੇਦਾਰ ਕੈਪਸ਼ਨ ਦਿੱਤਾ ਹੈ। ਅਕਸਰ ਆਨੰਦ ਨੂੰ ਸੋਨਮ ਦੀਆਂ ਬਿਹਤਰੀਨ ਤਸਵੀਰਾਂ ਸ਼ੇਅਰ ਕਰਦੇ ਹੋਏ ਦੇਖਿਆ ਗਿਆ ਹੈ।

Punjabi Bollywood Tadka

ਉੱਥੇ ਹੀ ਹੁਣ ਉਸ ਦੀਆਂ ਨਵੀਆਂ ਤਸਵੀਰਾਂ ਚਰਚਾ 'ਚ ਹਨ। ਇਨ੍ਹਾਂ ਤਸਵੀਰਾਂ 'ਚ ਆਨੰਦ-ਸੋਨਮ ਨਾਲ ਵਿਦੇਸ਼ 'ਚ ਕਿਸੇ ਖਾਸ ਜਗ੍ਹਾ 'ਤੇ ਚਲਦੇ ਹੋਏ ਖੂਬ ਮਸਤੀ ਕਰਦੇ ਦਿਖ ਰਹੇ ਹਨ। ਆਨੰਦ ਨੇ ਕੈਪਸ਼ਨ 'ਚ ਲਿਖਿਆ- 'ਕੂਲ ਜਾਂ ਕੂਲ ਨਹੀਂ...'। ਉੁੱਥੇ ਹੀ ਇਸ ਪੋਸਟ ਦੇ ਜਵਾਬ 'ਚ ਸੋਨਮ ਨੇ ਲਿਖਿਆ ਹੈ- 'ਮੈਂ ਹਮੇਸ਼ਾ ਕੂਲ ਰਹਿੰਦੀ ਹਾਂ''।

Punjabi Bollywood Tadka
ਦੱਸਣਯੋਗ ਹੈ ਕਿ ਸੋਨਮ ਕਪੂਰ ਵਿਆਹ ਤੋਂ ਕੁਝ ਦਿਨ ਬਾਅਦ ਹੀ ਕਾਨਸ ਫਿਲਮ ਫੈਸਟੀਵਲ 'ਚ ਸ਼ਿਰਕਤ ਕਰਨ ਚਲੀ ਗਈ ਸੀ । ਫਿਲਹਾਲ ਉਹ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਇਹ ਫਿਲਮ 1 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਮੋਸ਼ਨ ਤੋਂ ਬਾਅਦ ਸੋਨਮ ਆਪਣੀ ਅਗਲੀ ਫਿਲਮ 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਸ਼ੂਟਿੰਗ 'ਚ ਬਿਜ਼ੀ ਹੋਣ ਵਾਲੀ ਹੈ।


Tags: Sonam Kapoor Anand Ahuja Instagram Adorable Photo Veere Di Wedding Bollywood Actress

Edited By

Kapil Kumar

Kapil Kumar is News Editor at Jagbani.