FacebookTwitterg+Mail

ਵਿਆਹ ਤੋਂ ਬਾਅਦ ਸਾੜ੍ਹੀ 'ਚ ਦਿਖਿਆ ਸੋਨਮ ਦਾ ਦੇਸੀ ਸਵੈਗ, ਹੱਥਾਂ 'ਚ ਹੱਥ ਪਾ ਕੇ ਪਤੀ ਨਾਲ ਦਿੱਤੇ ਪੋਜ਼

sonam kapoor and anand ahuja
13 May, 2018 03:58:04 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਪਤੀ ਆਨੰਦ ਆਹੂਜਾ ਮੁੰਬਈ ਏਅਰਪੋਰਟ 'ਤੇ ਨਦਡਰ ਆਏ। ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਹੱਥਾਂ 'ਚ ਹੱਥ ਪਾਈ ਦਿਖੇ। ਉਂਝ ਏਅਰਪੋਰਟ 'ਤੇ ਪਤੀ ਨਾਲ ਨਜ਼ਰ ਆਉਣ ਵਾਲੀ ਸੋਨਮ ਕੀ ਆਨੰਦ ਨਾਲ ਰੈੱਡ ਕਾਰਪੈੱਟ 'ਤੇ ਵਾਕ ਕਰੇਗੀ।
Punjabi Bollywood Tadka
ਇਸ ਦੌਰਾਨ ਸੋਨਮ ਫਲੋਰਲ ਸਾੜ੍ਹੀ 'ਚ ਦਿਖੀ, ਜਿਸ 'ਚ ਬੇਹੱਦ ਸ਼ਾਨਦਾਰ ਲੱਗ ਰਹੀ ਸੀ। ਦੂਜੇ ਪਾਸੇ ਆਨੰਦ ਆਹੂਜਾ ਕੋਟ ਪੈਂਟ 'ਚ ਸਟਾਈਲਿਸ਼ ਲੱਗ ਰਹੇ ਸਨ। ਤਸਵੀਰਾਂ 'ਚ ਸੋਨਮ ਕਿਊਟ ਜਿਹੀ ਸਮਾਈਲ ਨਾਲ ਤੇ ਹੱਥਾਂ 'ਚ ਮਹਿੰਦੀ ਲਵਾ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ।
Punjabi Bollywood Tadka
ਦੂਜੇ ਪਾਸੇ ਇੰਸਟਾਗ੍ਰਾਮ ਸਟੋਰੀ 'ਚ ਸੋਨਮ ਕਪੂਰ ਨੇ ਆਨੰਦ ਆਹੂਜਾ ਨਾਲ ਸੈਲਫੀ ਵੀ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਤਸਵੀਰ ਤੋਂ ਇਲਾਵਾ ਸੋਨਮ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ 'ਚ ਦੋਵੇਂ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਸੋਨਮ ਆਨੰਦ ਦੇ ਮੋਢੇ 'ਤੇ ਸਿਰ ਰੱਖ ਕੇ ਆਰਾਮ ਕਰ ਰਹੀ ਹੈ।
Punjabi Bollywood Tadka
ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਸੋਨਮ ਕਾਨਸ ਫਿਲਮ ਫੈਸਟੀਵਲ ਦੇ ਰੈੱਡ ਕਾਰਪੈੱਟ 'ਤੇ ਪਹਿਲੀ ਵਾਰ ਵਾਕ ਕਰੇਗੀ। ਸੋਨਮ ਕਪੂਰ ਰੈੱਡ ਕਾਰਪੈੱਟ 'ਤੇ 14 ਤੇ 15 ਮਈ ਨੂੰ ਵਾਕ ਕਰੇਗੀ। ਸੋਨਮ ਦਾ ਕਾਨਸ 'ਚ ਇਹ 8ਵਾਂ ਅਪੀਰਿਅੰਸ ਹੋਵੇਗਾ। ਸੋਨਮ ਕਪੂਰ ਆਨੰਦ ਨਾਲ ਕਾਨਸ ਦੇ ਰੈੱਡ ਕਾਰਪੈੱਟ 'ਤੇ ਵਾਕ ਕਰੇਗੀ ਜਾਂ ਨਹੀਂ ਇਹ ਤਾਂ ਸਮਾਂ ਹੀ ਦੱਸੇਗਾਂ ਪਰ ਇੰਨਾਂ ਤਾਂ ਤੈਅ ਹੈ ਕਿ ਸੋਨਮ ਦੇ ਫੈਨਜ਼ ਉਸ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ।
Punjabi Bollywood Tadka

 

A post shared by Sonam Kapoor Ahuja (@fc_sonam) on

 


Tags: 71st Cannes Film Festival 2018Sonam KapoorAnand AhujaFrench RivieraBollywood Celebrity

Edited By

Sunita

Sunita is News Editor at Jagbani.