FacebookTwitterg+Mail

ਵਿਆਹ ਤੋਂ ਬਾਅਦ ਹੋਰ ਵੀ ਬੋਲਡ ਤੇ ਹੌਟ ਹੋਈ ਸੋਨਮ ਕਪੂਰ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

sonam kapoor bold look
25 May, 2018 04:40:28 PM

ਮੁੰਬਈ(ਬਿਊਰੋ)— 8 ਮਈ ਨੂੰ ਆਨੰਦ ਆਹੂਜਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਅਦਾਕਾਰਾ ਸੋਨਮ ਕਪੂਰ ਹੁਣ ਹੋਰ ਵੀ ਹੌਟ ਤੇ ਬੋਲਡ ਹੁੰਦੀ ਨਜ਼ਰ ਆ ਰਹੀ ਹੈ। ਜੀ ਹਾਂ, ਸੋਨਮ ਕਪੂਰ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੌਟ ਲੱਗਦੀ ਹੈ, ਜਿਸ ਦਾ ਸਬੂਤ ਉਸ ਦਾ ਹਾਲ ਹੀ 'ਚ ਕਰਵਾਇਆ ਫੋਟੋਸ਼ੂਟ ਹੈ।
Punjabi Bollywood Tadka
ਅਸਲ 'ਚ ਸੋਨਮ ਕਪੂਰ ਨੇ ਹਾਲ ਹੀ 'ਚ 'Femina Magazine' ਲਈ ਇਕ ਬੋਲਡ ਫੋਟੋਸ਼ੂਟ ਕਰਵਾਇਆ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਫੋਟੋਸ਼ੂਟ 'ਚ ਸੋਨਮ ਕਪੂਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖੂਬਸੂਰਤ ਤੇ ਹੌਟ ਨਜ਼ਰ ਆ ਰਹੀ ਹੈ। ਸੋਨਮ ਨੇ ਇਹ ਫੋਟੋਸ਼ੂਟ ਵੱਖਰੇ-ਵੱਖਰੇ ਐਂਗਲ 'ਚ ਪੋਜ਼ ਦੇ ਕੇ ਕਰਵਾਇਆ ਹੈ। ਉਸ ਨੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਇੰਨੀ ਦਿਨੀਂ ਸੋਨਮ ਕਪੂਰ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਸ ਨਾਲ ਕਰੀਨਾ ਕਪੂਰ, ਸਵਰਾ ਭਾਸਕਰ ਤੇ ਸ਼ਿਖਾ ਤਲਸਾਨਿਆ ਮੁੱਖ ਭੂਮਿਕਾ ਨਜ਼ਰ ਆਉਣਗੀਆਂ।
Punjabi Bollywood Tadka
ਇਸ ਤੋਂ ਬਾਅਦ ਸੋਨਮ ਕਪੂਰ ਪਿਤਾ ਅਨਿਲ ਕਪੂਰ ਨਾਲ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਸ਼ੂਟਿੰਗ 'ਚ ਰੁੱਝ ਜਾਵੇਗੀ। ਇਸ ਤੋਂ ਇਲਾਵਾ ਸੋਨਮ ਕਪੂਰ ਸੰਜੇ ਦੱਤ ਦੀ ਬਾਇਓਪਿਕ ਫਿਲਮ 'ਸੰਜੂ' 'ਚ ਵੀ ਨਜ਼ਰ ਆਉਣ ਵਾਲੀ ਹੈ।
Punjabi Bollywood Tadka
ਇਸ ਫਿਲਮ 'ਚ ਸੋਨਮ ਕਪੂਰ ਸੰਜੇ ਦੱਤ ਦੀ ਪਹਿਲੀ ਪ੍ਰੇਮਿਕਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
Punjabi Bollywood Tadka


Tags: Femina MagazineSonam KapoorAnand AhujaInatgramBold PhotoshootBollywood Celebrity

Edited By

Sunita

Sunita is News Editor at Jagbani.