FacebookTwitterg+Mail

ਅਮੀਰ ਖਾਨਦਾਰ ਦੀ ਬੇਟੀ ਹੋਣ ਦੇ ਬਾਵਜੂਦ ਵੀ ਅਜਿਹੇ ਕੰਮ ਲਈ ਕਰਦੀ ਸੀ ਸੋਨਮ ਵੇਟਰੈੱਸ ਦੀ ਨੋਕਰੀ

sonam kapoor happy birthday
10 June, 2017 12:00:40 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 9 ਜੂਨ 1985 ਨੂੰ ਚੈਂਬਰ, ਮੁੰਬਈ 'ਚ ਹੋਇਆ ਸੀ। ਸੋਨਮ ਕਪੂਰ ਨੂੰ ਬਾਲੀਵੁੱਡ 'ਚ ਫੈਸ਼ਨ ਆਈਕਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਨਿਲ ਕਪੂਰ ਦੀ ਲਾਡਲੀ ਬੇਟੀ ਸੋਨਮ ਅੱਜ 31 ਸਾਲਾਂ ਦੀ ਹੋ ਗਈ ਹੈ।

Punjabi Bollywood Tadka

ਬਾਲੀਵੁੱਡ ਦੇ ਟਾਪ ਸਿਤਾਰਿਆਂ 'ਚੋਂ ਇੱਕ ਹੈ ਸੋਨਮ ਕਪੂਰ। ਸੋਨਮ ਕਪੂਰ ਨੂੰ ਹਾਲ ਹੀ 'ਚ 'ਨੀਰਜਾ' ਫਿਲਮ ਲਈ ਬੇਹਤਰੀਨ ਐਕਟਿੰਗ ਦਾ ਨੈਸ਼ਨਲ ਐਵਾਰਡ ਵੀ ਮਿਲ ਚੁੱਕਾ ਹੈ।

Punjabi Bollywood Tadka

ਸੋਨਮ ਕਪੂਰ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ 'ਚ ਰਹਿੰਦੀ ਹੈ। ਸੋਨਮ ਭਾਵੇਂ ਹੀ ਬਾਲੀਵੁੱਡ ਦੀ ਵੱਡੀ ਹਸਤੀ ਦੀ ਬੇਟੀ ਹੈ ਪਰ ਉਨ੍ਹਾਂ ਨੇ ਅਭਿਨੇਤਰੀ ਦੇ ਤੌਰ 'ਤੇ ਹੀ ਕੰਮ ਕੀਤਾ ਹੈ।

Punjabi Bollywood Tadka

ਸੋਨਮ ਕੇਵਲ 15 ਸਾਲ ਦੀ ਜਦੋਂ ਉਨ੍ਹਾਂ ਨੇ ਆਪਣੀ ਜੇਬ ਖਰਚ ਲਈ ਵੇਟਰ ਦੀ ਨੋਕਰੀ ਕੀਤੀ ਸੀ। ਬਚਪਨ 'ਚ ਸੋਨਮ ਕੂਪਰ ਨੂੰ ਆਪਣੇ ਵਜ਼ਨ ਕਾਰਨ ਕਾਫੀ ਪਰੇਸ਼ਾਨੀ ਝੱਲਣੀ ਪਈ ਸੀ।

Punjabi Bollywood Tadka

ਕਾਫੀ ਘੱਟ ਲੋਕ ਇਹ ਜਾਣਦੇ ਹਨ ਕਿ ਸੋਨਮ ਨੂੰ ਡਾਇਬੀਟੀਜ ਵੀ ਹੈ।

Punjabi Bollywood Tadka
ਸੋਨਮ ਕਪੂਰ ਨਾ ਹੀ ਇੱਕ ਸ਼ਾਨਦਾਰ ਅਭਿਨੇਤਰੀ ਹੈ ਸਗੋਂ ਇੱਕ ਟ੍ਰੇਂਡ ਕਥਕ ਅਤੇ ਕਲਾਸੀਕਲ ਡਾਂਸਰ ਵੀ ਹੈ। ਸੋਨਮ ਨੇ ਸਾਲ 2007 'ਚ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਸਾਂਵਰੀਆ' ਨਾਲ ਰਣਬੀਰ ਕਪੂਰ ਦੇ ਓਪਜਿਟ ਡੈਬਿਊ ਕੀਤਾ ਸੀ।

Punjabi Bollywood Tadka

ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਿਤ ਹੋਈ ਸੀ ਪਰ ਸੋਨੰ ਨੂੰ ਇੱਕ ਲਾਂਚ ਮਿਲ ਗਿਆ ਸੀ। ਇਸ ਤੋਂ ਬਾਅਦ ਸੋਨਮ ਨੇ 'ਦਿੱਲੀ 6', 'ਆਇਸ਼ਾ' ਅਤੇ 'ਮੌਸਮ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਪਰ ਉਨ੍ਹਾਂ ਨੂੰ ਅਭਿਨੇਤਰੀ ਦੇ ਤੌਰ 'ਤੇ ਅਸਲੀ ਸਫਲਤਾ ਸਾਲ 2013 'ਚ ਰਿਲੀਜ਼ ਹੋਈ ਫਿਲਮ 'ਰਾਂਝਣਾ' ਨਾਲ ਮਿਲੀ।

Punjabi Bollywood Tadka

ਇਸ ਬਾਅਦ ਉਨ੍ਹਾਂ ਨੇ 'ਖੂਬਸੂਰਤ' ਅਤੇ 'ਨੀਰਜਾ' 'ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫੀ ਪ੍ਰਸ਼ੰਸਾਂ ਹੋਈ। 'ਨੀਰਜਾ' ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਆ ਗਿਆ ਸੀ।

Punjabi Bollywood Tadka


Tags: Sonam KapoorBirthdayAnand AhujaAnil KapoorNeerjaਸੋਨਮ ਕਪੂਰਜਨਮਦਿਨ