FacebookTwitterg+Mail

ਲਾਸ ਏਂਜਿਲਸ 'ਚ ਪ੍ਰੇਮੀ ਨਾਲ ਕੈਮਰੇ 'ਚ ਕੈਦ ਹੋਈ ਸੋਨਮ ਕਪੂਰ

    1/2
10 December, 2016 02:10:26 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਸੋਨਮ ਕਪੂਰ ਪਿਛਲੇ ਦਿਨੀਂ ਅੰਤਰ ਰਾਸ਼ਟਰੀ ਕਵਰ ਦੇ ਸ਼ੂਟ ਲਈ ਲਾਸ ਏਂਜਿਲਸ 'ਚ ਸੀ। ਇਸ ਮੌਕੇ 'ਤੇ ਉਸ ਦਾ ਪ੍ਰੇਮੀ ਆਨੰਦ ਆਹੂਜਾ ਵੀ ਨਜ਼ਰ ਆਇਆ। ਸੂਤਰਾਂ ਮੁਤਾਬਕ ਉਂਝ ਸੋਨਮ ਦੇ ਪਰਿਵਾਰ ਨੂੰ ਦੋਵੇਂ ਦੇ ਰਿਸ਼ਤੇ ਬਾਰੇ ਪਤਾ ਹੈ। ਸੋਨਮ ਹਮੇਸ਼ਾ ਲੋਕਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਖਾਸਤੌਰ 'ਤੇ ਉਸ ਸਮੇਂ ਜਦੋਂ ਉਹ ਵਿਦੇਸ਼ ਘੁੰਮਣ ਲਈ ਜਾਂਦੀ ਹੈ। ਜਦੋਂਕਿ ਜਿਨ੍ਹੇ ਦਿਨ ਲਾਸ ਏਂਜਿਲਸ 'ਚ ਸੋਨਮ ਕੰਮ 'ਚ ਰੁਝੀ ਰਹੀ ਅਤੇ ਆਨੰਦ ਆਪਣੇ ਦੋਸਤਾਂ ਨਾਲ ਰੁਕਿਆ ਰਿਹਾ, ਸੋਨਮ ਆਪਣੇ ਪਿਤਾ ਆਨਿਲ ਕਪੂਰ ਦੇ ਅਪਾਰਟਮੈਂਟ 'ਚ ਸੀ। ਦੋਵੇਂ ਕੈਲੀਫੋਰਨੀਆ ਤੱਕ ਵੱਖ-ਵੱਖ ਹੀ ਰਹੇ। ਸੋਨਮ ਅਤੇ ਆਨੰਦ ਇਕ-ਦੂਜੇ ਨੂੰ 10 ਸਾਲਾਂ ਤੋਂ ਡੇਟ ਕਰ ਰਹੇ ਹਨ। ਕਈ ਵਾਰ ਪਾਰਟੀਜ਼ 'ਚ ਵੀ ਦੋਵੇਂ ਇਕੱਠੇ ਨਜ਼ਰ ਆ ਚੁੱਕੇ ਹਨ। ਜਦੋਂਕਿ ਸੋਨਮ ਨੇ ਕਦੇ ਵੀ ਅਫੇਅਰ ਦੀ ਗੱਲ ਨੂੰ ਸਵੀਕਾਰਿਆ ਨਹੀਂ।
ਜ਼ਿਕਰਯੋਗ ਹੈ ਕਿ ਆਨੰਦ ਨਾਲ ਨਿਰਦੇਸ਼ਕ ਕਰਨ ਭੂਲਾਨੀ ਨੇ ਵੀ ਕਪੂਰ ਖਾਨਦਾਨ 'ਚ ਆਪਣੀ ਜਗ੍ਹਾ ਬਣਾ ਲਈ ਹੈ। ਅਨਿਲ ਕਪੂਰ ਕਰਨ ਦੇ ਨਿਰਦੇਸ਼ਕ ਯੋਗਤਾ ਤੋਂ ਕਾਫੀ ਪ੍ਰਭਾਵਿਤ ਹੈ। ਕਰਨ ਦੋਵੇਂ ਭੈਣਾਂ ਨਾਲ ਕਈ ਸਮਾਰੋਹ ਅਤੇ ਪਾਰਟੀਜ਼ 'ਚ ਨਜ਼ਰ ਆ ਚੁੱਕਾ ਹੈ। ਕਰਨ ਦੋਵਾਂ ਨੂੰ ਆਪਣੀ ਪਸੰਦੀਦਾ ਗਰਲ ਦੱਸਦਾ ਹੈ।

Tags: ਸੋਨਮ ਕਪੂਰਪ੍ਰੇਮੀ ਆਨੰਦ ਆਹੂਜਾਲਾਸ ਏਂਜਿਲਸSonam Kapoor Anand Ahuja Los Angeles