FacebookTwitterg+Mail

ਕਦੇ ਕਪੂਰ ਖਾਨਦਾਨ ਦੇ ਇਸ ਚਿਰਾਗ ਨਾਲ ਸੋਨਮ ਦੇ ਸਨ ਚਰਚੇ, ਬ੍ਰੇਕਅੱਪ ਤੋਂ ਬਾਅਦ ਲਗਾਏ ਸਨ ਦੋਸ਼

sonam kapoor s relationships
02 May, 2018 05:27:39 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੋਨਮ ਕਪੂਰ 8 ਮਈ ਨੂੰ ਪ੍ਰੇਮੀ ਆਨੰਦ ਆਹੂਜਾ ਨਾਲ ਵਿਆਹ ਕਰਨ ਵਾਲੀ ਹੈ। ਸੋਨਮ ਅਤੇ ਆਨੰਦ ਇੱਕਠੇ ਕਾਫੀ ਖੁਸ਼ ਅਤੇ ਪ੍ਰਫੈਕਟ ਕੱਪਲ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈਆਂ ਤਸਵੀਰਾਂ 'ਚ ਉਨ੍ਹਾਂ ਦੀ ਕੈਮਿਸਟਰੀ ਦੇਖਣਯੋਗ ਹੈ। ਆਨੰਦ ਦੇ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਤੋਂ ਪਹਿਲਾਂ ਸੋਨਮ ਦਾ ਨਾਂ ਰਣਬੀਰ ਕਪੂਰ ਨਾਲ ਜੁੜਿਆ ਸੀ। ਦੋਹਾਂ ਨੇ ਇੰਡਸਟਰੀ 'ਚ ਇੱਕਠੇ ਹੀ ਕਰੀਅਰ ਸ਼ੁਰੂ ਕੀਤਾ ਸੀ।

Punjabi Bollywood Tadka

ਫਿਲਮ ਦੀ ਸ਼ੂਟਿੰਗ ਦੌਰਾਨ ਇਨ੍ਹਾਂ ਦਾ ਪਿਆਰ ਪਰਵਾਨ ਚੜ੍ਹਣ ਦੀਆਂ ਖਬਰਾਂ ਸਨ ਪਰ ਇਹ ਰਿਸ਼ਤਾ ਫਿਲਮ ਦੀ ਅਸਫਲਤਾ ਦੇ ਨਾਲ ਹੀ ਖਤਮ ਹੋ ਗਿਆ ਸੀ। ਕਰਨ ਜੌਹਰ ਦੇ ਟਾਕ ਸ਼ੋਅ 'ਚ ਸੋਨਮ ਨੇ ਰਣਬੀਰ ਨੂੰ ਲੈ ਕੇ ਹੈਰਾਨੀਜਨਕ ਬਿਆਨ ਦਿੱਤੇ ਸਨ। ਉਹ ਸ਼ੋਅ 'ਚ ਰਣਬੀਰ ਕਪੂਰ ਦੀ ਸਾਬਕਾ ਪ੍ਰੇਮਿਕਾ ਦੀਪਿਕਾ ਪਾਦੂਕੋਣ ਨਾਲ ਆਈ ਸੀ।

Punjabi Bollywood Tadka

ਉਸ ਸਮੇਂ ਸੋਨਮ ਦਾ ਬਿਆਨ ਕਾਫੀ ਸੁਰਖੀਆਂ 'ਚ ਰਿਹਾ ਸੀ। ਅਦਾਕਾਰਾ ਨੇ ਕਿਹਾ ਸੀ ਕਿ ਰਣਬੀਰ, ਬੁਆਏਫ੍ਰੈਂਡ ਮਟੀਰੀਅਲ ਨਹੀਂ ਹੈ ਅਤੇ ਉਨ੍ਹਾਂ ਨਾਲ ਰਿਲੇਸ਼ਨਸ਼ਿਪ 'ਚ ਉਨ੍ਹਾਂ ਲਈ ਰਹਿਣਾ ਬੇਹੱਦ ਮੁਸ਼ਕਿਲ ਹੈ। ਸੋਨਮ ਨੇ ਰਣਬੀਰ ਕਪੂਰ ਨੂੰ ਮਮਾਜ਼ ਬੁਆਏ ਵੀ ਕਿਹਾ ਸੀ।

Punjabi Bollywood Tadka

ਉੱਥੇ ਇਨ੍ਹਾਂ ਕੁਮੈਂਟਜ਼ 'ਤੇ ਰਣਬੀਰ ਨੇ ਸੋਨਮ ਨੂੰ ਡਰਾਮਾ ਕੁਈਨ ਦੱਸਿਆ ਸੀ। ਸੋਨਮ ਕਪੂਰ ਦੇ ਦਿੱਲੀ ਬੇਸਡ ਮਾਡਲ ਸਾਹਿਰ ਬੇਰੀ ਨੂੰ ਡੇਟ ਕਰਨ ਦੀਆਂ ਖਬਰਾਂ ਕਾਫੀ ਸਮੇਂ ਤੱਕ ਚਰਚਾ ਦਾ ਵਿਸ਼ਾ ਬਣੀਆਂ ਸਨ। ਦੋਹਾਂ ਦੀ ਮੁਲਾਕਾਤ ਸੋਸ਼ਲ ਮੀਡੀਆ 'ਤੇ ਹੋਈ ਸੀ।

Punjabi Bollywood Tadka

ਇਨ੍ਹਾਂ ਦੀ ਮੁਲਾਕਾਤ ਕਰਾਉਣ ਪਿੱਛੇ ਰੀਆ ਕਪੂਰ ਦੀ ਅਹਿਮ ਭੂਮਿਕਾ ਸੀ। ਦੋਹਾਂ ਨੂੰ ਕਈ ਵਾਲ ਇੱਕਠੇ ਵੀ ਵੇਖਿਆ ਗਿਆ ਸੀ ਪਰ ਕੁਝ ਸਮੇਂ ਬਾਅਦ ਦੋਹਾਂ ਦੇ ਰਸਤੇ ਵੱਖਰੇ ਹੋ ਗਏ।

Punjabi Bollywood Tadka

ਦੋਹਾਂ ਦੇ ਬ੍ਰੇਕਅੱਪ ਦੀ ਵਜ੍ਹਾ ਸਾਹਿਰ ਦਾ ਬਿਜ਼ੀ ਸ਼ੈਡਿਊਲ ਅਤੇ ਲਗਾਤਾਰ ਟ੍ਰੈਵਲ ਕਰਨਾ ਸੀ, ਜਿਸ ਕਾਰਨ ਉਹ ਇਕ-ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ ਸਨ। ਸੋਨਮ ਕਪੂਰ ਦਾ ਨਾਂ ਫਿਲਮ ਨਿਰਦੇਸ਼ਕ ਪੁਨੀਤ ਮਲਹੋਤਰਾ ਨਾਲ ਵੀ ਜੋੜਿਆ ਗਿਆ ਸੀ।

Punjabi Bollywood Tadka

ਪੁਨੀਤ ਨੇ ਸੋਨਮ ਨੂੰ 'ਆਈ ਹੇਟ ਲਵ ਸਟੋਰੀ' ਫਿਲਮ 'ਚ ਡਾਇਰੈਕਟ ਕੀਤਾ ਸੀ। ਹਾਲਾਂਕਿ ਦੋਹਾਂ ਨੇ ਕਦੇ ਇਸ ਰਿਸ਼ਤੇ ਨੂੰ ਸਵੀਕਾਰਿਆ ਨਹੀਂ।


Tags: Sonam KapoorRanbir KapoorSahir Berry Punit MalhotraRelationship Karan Johar

Edited By

Chanda Verma

Chanda Verma is News Editor at Jagbani.